ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਖੂਨ ਦੀ ਖੇਤੀ ਵਾਲੇ ਬਿਆਨ ਨੂੰ ਰਾਜਸਭਾ ਦੀ ਕਾਰਵਾਈ ਤੋਂ ਹਟਾ ਦਿੱਤਾ ਗਿਆ ਹੈ। ਤੋਮਰ ਨੇ ਉੱਚ ਸਦਨ 'ਚ ਸ਼ੁੱਕਰਵਾਰ ਦੀ ਚਰਚਾ ਦੌਰਾਨ ਕਿਹਾ ਸੀ ਖੇਤੀ ਲਈ ਪਾਣੀ ਦੀ ਲੋੜ ਹੁੰਦੀ ਹੈ, ਖੂਨ ਦੀ ਖੇਤੀ ਤਾਂ ਸਿਰਫ਼ ਕਾਂਗਰਸ ਕਰਦੀ ਹੈ। ਅਜਿਹਾ ਬੀਜੇਪੀ ਨਹੀਂ ਕਰਦੀ।


ਤੋਮਰ ਦੇ ਇਸ ਬਿਆਨ ਤੋਂ ਬਾਅਦ ਬਵਾਲ ਮੱਚ ਗਿਆ ਤੇ ਕਾਂਗਰਸ ਵੱਲੋਂ ਇਸ 'ਤੇ ਆਲੋਚਨਾ ਤੋਂ ਬਾਅਦ ਖੇਤੀ ਮੰਤਰੀ ਨੇ ਇਸ 'ਤੇ ਸਫਾਈ ਦਿੱਤੀ। ਨਰੇਂਦਰ ਤੋਮਰ ਨੇ ਕਿਹਾ ਕਿ ਉਨ੍ਹਾਂ ਅਜਿਹਾ ਬਿਆਨ ਮਹਿਜ਼ ਇਸ ਲਈ ਦਿੱਤਾ ਸੀ ਕਿਉਂਕਿ ਕਾਂਗਰਸ ਲੀਡਰ ਮਲਿਕ ਅਰਜੁਨ ਖੜਗੇ ਨੇ ਮੇਰੇ ਸਪੀਚ ਦੌਰਾਨ ਖੂਨ ਦੀ ਖੇਤੀ ਵਾਲਾ ਦਸਤਾਵੇਜ਼ ਦਿਖਾਇਆ ਸੀ।


ਰਾਜਸਭਾ 'ਚ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਾਡੀ ਸਰਕਾਰ ਪਿੰਡਾਂ ਤੇ ਕਿਸਾਨਾਂ ਦੇ ਵਿਕਾਸ ਲਈ ਵਚਨਬੱਧ ਹੈ। ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਜ਼ਮੀਨ ਚਲੀ ਜਾਵੇਗੀ। ਕੋਈ ਸਾਨੂੰ ਦੱਸੇ ਕਿ ਕਾਨੂੰਨ ਦੇ ਕਿਸ ਪ੍ਰਬੰਧ 'ਚ ਕਿਸਾਨਾਂ ਦੀ ਜ਼ਮੀਨ ਖੋਹਨ ਦਾ ਜ਼ਿਕਰ ਹੈ। ਉਨ੍ਹਾਂ ਕਿਹਾ, 'ਵਿਰੋਧੀ ਤੇ ਕਾਨੂੰਨ ਜਥੇਬੰਦੀ ਦੱਸੇ ਕਿ ਇਸ ਕਾਨੂੰਨ 'ਚ ਕਾਲਾ ਕੀ ਹੈ? ਖੇਤੀ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀਆਂ ਨੇ ਖੂਬ ਹੰਗਾਮਾ ਕੀਤਾ।'


ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਨੇ ਪੰਚਾਇਤਾਂ ਦਾ ਵਿਕਾਸ ਕਰਨ ਲਈ ਮਜਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਆਯੋਗ ਦੀਆਂ ਸਿਫਾਰਸ਼ਾਂ ਮੁਤਾਬਕ ਪੰਚਾਇਤਾਂ ਦਾ ਪੈਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ 'ਚ ਜੇਕਰ ਕਿਸੇ ਸ਼ਖਸ ਦੇ ਘਰ ਤੋਂ ਸੜਕ ਗੁਜਰ ਰਹੀ ਹੈ ਤਾਂ ਉਸ ਤੋਂ ਮੁਆਵਜ਼ੇ ਦਾ ਅੰਕੜਾ ਵੀ ਸ਼ਹਿਰਾਂ ਵਾਂਗ ਹੀ ਹੋਵੇਗਾ।


ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਲੀਡਰ ਆਨੰਦ ਸ਼ਰਮਾ ਵੱਲੋਂ ਇਸਤੇਮਾਲ ਕੀਤੇ ਗਏ ਕਾਲਾ ਦਿਨ ਜਿਹੇ ਸ਼ਬਦ ਨੂੰ ਵੀ ਰਾਜਸਭਾ ਦੀ ਕਾਰਵਾਈ ਤੋਂ ਹਟਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਲੈਕੇ ਸੰਸਦ ਦੇ ਅੰਦਰ ਤਿੱਖੀ ਨੋਕ ਝੋਕ ਦੇਖੀ ਜਾ ਰਹੀ ਹੈ। ਖੇਤੀ ਸੁਧਾਰ ਸਬੰਧੀ ਕਾਨੂੰਨਾਂ ਦੇ ਪੱਖ 'ਤੇ ਵਿਰੋਧੀਆਂ 'ਚ ਲਗਾਤਾਰ ਤਰਕ ਦਿੱਤੇ ਜਾ ਰਹੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ