ਨਵੀਂ ਦਿੱਲੀ: ਕਿਸਾਨਾਂ ਤੇ ਕੇਂਦਰ ਵਿਚਾਲੇ ਅੱਜ ਸੱਤਵੇਂ ਦੌਰ ਦੀ ਮੀਟਿੰਗ ਹੋਈ। ਇਸ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਕੇਂਦਰ ਤੇ ਕਿਸਾਨਾਂ ਦੇ ਵਿਚ ਪਰਾਲੀ ਸਾੜਨ ਦੇ ਜੁਰਮਾਨਾ ਕਾਨੂੰਨ 'ਤੇ ਪ੍ਰਸਤਾਵਿਤ ਇਲੈਕਟ੍ਰੀਸਿਟੀ ਐਕਟ ਦੇ ਮੁੱਦੇ 'ਤੇ ਸਰਕਾਰ ਤੇ ਕਿਸਾਨ ਲੀਡਰਾਂ ਦੇ ਵਿਚਾਲੇ ਰਜ਼ਾਮੰਦੀ ਹੋ ਗਈ।


ਤਿੰਨਾਂ ਖੇਤੀ ਕਾਨੂੰਨਾਂ ਤੇ MSP ਦੀ ਗਾਰੰਟੀ 'ਤੇ ਕੇਂਦਰ ਤੇ ਸਰਕਾਰ ਦੇ ਵਿਚ 4 ਜਨਵਰੀ ਨੂੰ ਅਗਲੀ ਚਰਚਾ ਹੋਵੇਗੀ। ਕੇਂਦਰ ਨੇ ਕਿਸਾਨਾਂ ਦੀਆਂ ਦੋ ਸ਼ਰਤਾਂ ਸਿਧਾਂਤਕ ਤੌਰ 'ਤੇ ਮੰਨੀਆਂ। ਬਾਕੀ ਦੀਆਂ ਦੋ ਸ਼ਰਤਾਂ 'ਤੇ ਅਗਲੀ ਮੀਟਿੰਗ 'ਚ ਗੱਲ ਹੋਵੇਗੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ