PM Modi At ISRO: ਪੀਐਮ ਮੋਦੀ ਨੇ ਬੈਂਗਲੁਰੂ ਵਿੱਚ ਇਸਰੋ ਕਮਾਂਡ ਸੈਂਟਰ ਵਿੱਚ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਇਸਰੋ 'ਚ ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਵੱਡਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-3 ਦੀ ਚੰਦਰਮਾ 'ਤੇ ਸਫਲ ਲੈਂਡਿੰਗ ਲਈ ਇਸਰੋ ਟੀਮ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਤਿੰਨ ਵੱਡੇ ਐਲਾਨ ਵੀ ਕੀਤੇ। ਉਹਨਾਂ ਐਲਾਨ ਕੀਤਾ ਕਿ ਜਿਸ ਜਗ੍ਹਾ 'ਤੇ ਚੰਦਰਯਾਨ-3 ਲੈਂਡਿੰਗ ਹੋਈ ਹੈ ਉਸ ਨੂੰ 'ਸ਼ਿਵਸ਼ਕਤੀ' ਪੁਆਇੰਟ ਅਤੇ ਜਿਸ ਜਗ੍ਹਾ 'ਤੇ ਚੰਦਰਯਾਨ-2 ਲੈਂਡ ਕੀਤਾ ਹੈ ਉਸ ਨੂੰ 'ਤਿਰੰਗਾ' ਪੁਆਇੰਟ ਕਿਹਾ ਜਾਵੇਗਾ। ਤੀਜੇ ਐਲਾਨ ਵਿੱਚ ਉਹਨਾਂ ਕਿਹਾ, 23 ਅਗਸਤ ਨੂੰ ਹੁਣ ਹਰ ਸਾਲ 'ਰਾਸ਼ਟਰੀ ਪੁਲਾੜ ਦਿਵਸ' ਵਜੋਂ ਮਨਾਇਆ ਜਾਵੇਗਾ।
ਹਰ ਸਾਲ ਮਨਾਇਆ ਜਾਵੇਗਾ 'ਰਾਸ਼ਟਰੀ ਪੁਲਾੜ ਦਿਵਸ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ 'ਚ ਵਿਗਿਆਨੀਆਂ ਨਾਲ ਮੁਲਾਕਾਤ ਕਰਦੇ ਹੋਏ ਹੋਏ ਅਹਿਮ ਐਲਾਨ ਕਰ ਦੇ ਹੋਏ ਕਿਹਾ ਕਿ, ਜਿੱਥੇ ਅਜੇ ਤੱਕ ਕੋਈ ਵੀ ਦੇਸ਼ ਨਹੀਂ ਪਹੁੰਚ ਸਕਿਆ ਉੱਥੇ ਅਸੀਂ ਪਹੁੰਚ ਗਏ ਹਾਂ। ਇਹ ਪਲ ਬਹੁਤ ਹੀ ਯਾਦਗਾਰ ਸੀ ਸਾਡੇ ਵਿਗਿਆਨੀਆਂ ਤੇ ਦੇਸ਼ ਵਾਸੀਆਂ ਲਈ ਤੇ ਇਹ ਦਿਨ ਸਾਨੂੰ ਹਮੇਸ਼ਾ ਯਾਦ ਰਹੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਅਹਿਮ ਐਲਾਨ ਕੀਤਾ ਜਿਸ ਵਿੱਚ ਉਹਨਾਂ ਕਿਹਾ, ਹਰ ਸਾਲ 23 ਅਗਸਤ ਨੂੰ 'ਰਾਸ਼ਟਰੀ ਪੁਲਾੜ ਦਿਵਸ' ਵਜੋਂ ਮਨਾਇਆ ਜਾਵੇਗਾ।
ਚੰਦਰਯਾਨ-3 ਤੇ ਚੰਦਰਯਾਨ-2 ਦੀ ਸਫ਼ਲਤਾ ਨੂੰ ਲੈ ਕੇ ਕੀਤਾ ਇਹ ਖ਼ਾਸ ਐਲਾਨ
ਪੀਐਮ ਮੋਦੀ ਨੇ ਕਿਹਾ, ਜਿਸ ਜਗ੍ਹਾ 'ਤੇ ਚੰਦਰਯਾਨ-3 ਦੀ ਲੈਂਡਿੰਗ ਹੋਈ ਹੈ, ਉਸ ਜਗ੍ਹਾ ਨੂੰ 'ਸ਼ਿਵ ਸ਼ਕਤੀ' ਵਜੋਂ ਜਾਣਿਆ ਜਾਵੇਗਾ ਅਤੇ ਜਿਸ ਜਗ੍ਹਾ 'ਤੇ ਚੰਦਰਯਾਨ-2 ਦੀ ਛਾਪ ਹੈ ਉਸ ਜਗ੍ਹਾ ਨੂੰ ਤਿਰੰਗਾ ਪੁਆਇੰਟ ਕਿਹਾ ਜਾਵੇਗਾ। ਕੋਈ ਵੀ ਸਫਲਤਾ ਆਖਰੀ ਨਹੀਂ ਹੁੰਦੀ, ਇਸ ਲਈ ਜਿਸ ਜਗ੍ਹਾ 'ਤੇ ਸਾਡੇ ਚੰਦਰਯਾਨ-2 ਦੇ ਪੈਰਾਂ ਦੇ ਨਿਸ਼ਾਨ ਹਨ, ਉਹ ਅੱਜ ਤੋਂ ਤਿਰੰਗਾ ਪੁਆਇੰਟ ਵਜੋਂ ਜਾਣੀ ਜਾਵੇਗੀ। ਇਹ ਤਿਰੰਗਾ ਪੁਆਇੰਟ ਭਾਰਤ ਦੀ ਹਰ ਕੋਸ਼ਿਸ਼ ਲਈ ਪ੍ਰੇਰਣਾ ਬਣੇਗਾ, ਇਹ ਤਿਰੰਗਾ ਪੁਆਇੰਟ ਸਾਨੂੰ ਸਿਖਾਏਗਾ ਕਿ ਕੋਈ ਵੀ ਅਸਫਲਤਾ ਅੰਤਿਮ ਨਹੀਂ ਹੁੰਦੀ।
ਦੋ ਦੇਸ਼ਾਂ ਦਾ ਦੌਰਾ ਕਰ ਕੇ ਪਰਤੇ ਪੀਐਮ ਮੋਦੀ
ਦੱਸਣਯੋਗ ਹੈ ਕਿ, ਦੋ ਦੇਸ਼ਾਂ ਦਾ ਦੌਰਾ ਕਰਕੇ ਭਾਰਤ ਪਰਤੇ ਪੀਐਮ ਮੋਦੀ ਸਿੱਧੇ ਬੈਂਗਲੁਰੂ ਹਵਾਈ ਅੱਡੇ 'ਤੇ ਉਤਰੇ। ਇਸ ਤੋਂ ਬਾਅਦ ਉਹ ਵਿਗਿਆਨੀਆਂ ਨੂੰ ਮਿਲਣ ਲਈ ਇਸਰੋ ਕੈਂਪਸ ਪਹੁੰਚੇ, ਜਿੱਥੇ ਉਨ੍ਹਾਂ ਨੇ ਇਹ ਐਲਾਨ ਕੀਤੇ।