ਸ਼ਿਵਪੁਰੀ (ਮੱਧ ਪ੍ਰਦੇਸ਼): ਗੁਨਾ-ਸ਼ਿਵਪੁਰੀ ਸੀਟ ਤੋਂ ਕਾਂਗਰਸ ਉਮੀਦਵਾਰ ਜੋਤੀਰਾਦਿੱਤਿਆ ਸਿੰਧਿਆ ਦੇ ਚੋਣ ਪ੍ਰਚਾਰ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਹਿਲੀ ਵਾਰ ਚੋਣ ਪ੍ਰਚਾਰ ਲਈ ਸ਼ਿਵਪੁਰੀ ਵਿੱਚ ਕ੍ਰਿਕਟ ਮੈਚ ਕਰਵਾਇਆ। ਸਿੱਧੂ ਤੇ ਸਿੰਧਿਆ ਦੀਆਂ ਟੀਮਾਂ ਵਿਚਾਲੇ ਸਿਰਫ ਦੋ-ਦੋ ਓਵਰਾਂ ਦਾ ਮੈਚ ਖੇਡਿਆ ਗਿਆ। ਸਿੱਧੂ ਨੇ ਟਾਸ ਜਿੱਤ ਕੇ ਸਿੰਧਿਆ ਨੂੰ ਬੱਲੇਬਾਜ਼ੀ ਲਈ ਸੱਦਾ ਦਿੱਤਾ।
ਇਸ ਦੌਰਾਨ ਸਿੰਧਿਆ ਦੀ ਟੀਮ ਨੇ ਕੁੱਲ 33 ਦੌੜਾਂ ਬਣਾਈਆਂ। ਇਸ ਵਿੱਚ ਸਿੰਧਿਆ ਦੇ 5 ਰਨ ਸ਼ਾਮਲ ਸਨ। ਦੂਜੇ ਪਾਸੇ ਸਿੱਧੂ ਦੀ ਟੀਮ ਮਹਿਜ਼ 25 ਦੌੜਾਂ ਹੀ ਬਣਾ ਸਕੀ ਤੇ ਇਸ ਤਰ੍ਹਾਂ ਸਿੰਧਿਆ ਦੀ ਟੀਮ ਮੈਚ ਜਿੱਤ ਗਈ।
ਮੈਚ ਖ਼ਤਮ ਹੋਣ ਬਾਅਦ ਮੈਦਾਨ 'ਤੇ ਸਟੇਜ ਲਾਇਆ ਗਿਆ। ਇੱਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਲੋਕਾਂ ਨੂੰ ਅਜਿਹਾ ਛੱਕਾ ਮਾਰਨ ਲਈ ਕਿਹਾ ਕਿ ਮੋਦੀ ਹਿੰਦੁਸਤਾਨ ਦੀ ਬਾਊਂਡਰੀ ਤੋਂ ਪਾਰ ਹੋ ਜਾਏ। ਸਿੰਧਿਆ ਨੇ ਵੀ ਖੇਤਰ ਵਿੱਚ ਕੀਤੇ ਗਏ ਆਪਣੇ ਵਿਕਾਸ ਕਾਰਜ ਗਿਣਾ ਤੇ ਆਪਣੇ ਲਈ ਵੋਟਾਂ ਮੰਗੀਆਂ।
ਰੈਲੀ ਤੋਂ ਪਹਿਲਾਂ ਕ੍ਰਿਕਟ ਮੈਚ 'ਚ ਭਿੜੇ ਸਿੱਧੂ ਤੇ ਸਿੰਧਿਆ, ਸਿੱਧੂ ਦੀ ਟੀਮ 8 ਦੌੜਾਂ ਨਾਲ ਹਾਰੀ
ਏਬੀਪੀ ਸਾਂਝਾ
Updated at:
10 May 2019 02:02 PM (IST)
ਮੈਚ ਖ਼ਤਮ ਹੋਣ ਬਾਅਦ ਮੈਦਾਨ 'ਤੇ ਸਟੇਜ ਲਾਇਆ ਗਿਆ। ਇੱਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਲੋਕਾਂ ਨੂੰ ਅਜਿਹਾ ਛੱਕਾ ਮਾਰਨ ਲਈ ਕਿਹਾ ਕਿ ਮੋਦੀ ਹਿੰਦੁਸਤਾਨ ਦੀ ਬਾਊਂਡਰੀ ਤੋਂ ਪਾਰ ਹੋ ਜਾਏ। ਸਿੰਧਿਆ ਨੇ ਵੀ ਖੇਤਰ ਵਿੱਚ ਕੀਤੇ ਗਏ ਆਪਣੇ ਵਿਕਾਸ ਕਾਰਜ ਗਿਣਾ ਤੇ ਆਪਣੇ ਲਈ ਵੋਟਾਂ ਮੰਗੀਆਂ।
- - - - - - - - - Advertisement - - - - - - - - -