Navjot Sidhu News:  ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਕੈਂਸਰ ਪੀੜਤ ਪਤਨੀ ਨੂੰ ਮੋਰਲ ਸਪੋਰਟ ਦੇਣ ਲਈ ਆਪਣੇ ਪਰਿਵਾਰ ਨੂੰ ਵੱਧ ਤੋਂ ਵੱਧ ਸਮਾਂ ਦੇ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਨੂੰ ਹਿਮਾਚਲ, ਰਿਸ਼ੀਕੇਸ਼ 'ਚ ਦੇਖਿਆ ਗਿਆ ਸੀ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਬਨਾਰਸ ਪਹੁੰਚ ਗਏ ਹਨ। ਸਿੱਧੂ ਨੇ ਆਪਣੇ ਪਰਿਵਾਰ ਨਾਲ ਬਨਾਰਸ ਦੀ ਰੂਹਾਨੀ ਯਾਤਰਾ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।


ਨਿੱਜੀ ਦੌਰੇ 'ਤੇ ਵਾਰਾਣਸੀ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਪਰਿਵਾਰ ਸਮੇਤ ਹਨੂੰਮਾਨ ਅਤੇ ਮਾਂ ਦੁਰਗਾ ਦੇ ਦਰਬਾਰ 'ਚ ਹਾਜ਼ਰੀ ਭਰੀ ਅਤੇ ਦੁੱਖਾਂ ਨੂੰ ਦੂਰ ਕਰਨ ਦੀ ਅਰਦਾਸ ਕੀਤੀ| ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਸੰਕਟਮੋਚਨ ਹਨੂੰਮਾਨ ਦੀ ਪੂਜਾ ਕੀਤੀ ਅਤੇ ਕਾਫੀ ਦੇਰ ਤੱਕ ਸ਼ਰਧਾ ਨਾਲ ਮੰਦਰ 'ਚ ਬੈਠ ਗਏ।


ਦਰਸ਼ਨ ਕਰਨ ਉਪਰੰਤ ਮੰਦਰ ਦੇ ਮਹੰਤ ਪ੍ਰੋ. ਵਿਸ਼ਵੰਭਰ ਨਾਥ ਮਿਸ਼ਰਾ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਦੁਰਗਾਕੁੰਡ ਸਥਿਤ ਦੁਰਗਾ ਮੰਦਿਰ ਪਹੁੰਚੇ ਅਤੇ ਮਾਂ ਦੇ ਚਰਨਾਂ 'ਚ ਅਰਦਾਸ ਕੀਤੀ। ਇਸ ਤੋਂ ਬਾਅਦ ਉਹ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਲਈ ਰਵਾਨਾ ਹੋਏ।


ਇਹ ਵੀ ਪੜ੍ਹੋ: Central government: ਖਾਲਿਸਤਾਨੀ ਖੰਡਾ 'ਤੇ ਕੇਂਦਰ ਸਰਕਾਰ ਦਾ ਹਾਈਕੋਰਟ 'ਚ ਜਵਾਬ, ਭਾਰਤੀ ਨਾਗਰਿਕਤਾ ਹੋਣ ਦਾ ਨਹੀਂ ਕੋਈ ਸਬੂਤ


ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਕੈਂਸਰ ਤੋਂ ਪੀੜਤ ਹੈ ਅਤੇ ਕੈਂਸਰ ਦੇ ਅਪਰੇਸ਼ਨ ਤੋਂ ਬਾਅਦ ਹੁਣ ਉਨ੍ਹਾਂ ਦੇ ਕੀਮੋਥੈਰੇਪੀ ਸੈਸ਼ਨ ਚੱਲ ਰਹੇ ਹਨ। ਆਪਣੀ ਪਤਨੀ ਨੂੰ ਨੈਤਿਕ ਸਮਰਥਨ ਦੇਣ ਲਈ ਉਨ੍ਹਾਂ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਤੋਂ ਹੀ ਰਾਜਨੀਤੀ ਤੋਂ ਕੁਝ ਦੂਰੀ ਬਣਾ ਰੱਖੀ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਉਹ ਲੁਧਿਆਣਾ ਵਿੱਚ ਕੀਤੇ ਗਏ ਪ੍ਰਦਰਸ਼ਨ ਦਾ ਹਿੱਸਾ ਬਣਨ ਲਈ ਪੁੱਜੇ ਸਨ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।