ਨਵੀਂ ਦਿੱਲੀ: ਆਰਐਸਐਸ ਨੇਤਾ ਇੰਦਰੇਸ਼ ਕੁਮਾਰ ਨੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ, ਆਮਿਰ ਖ਼ਾਨ ਤੇ ਨਸੀਰੂਦੀਨ ਸ਼ਾਹ ਦੀ ਤੁਲਨਾ ਰਾਜਾ ਜੈਚੰਦਰ ਤੇ ਮੀਰ ਜਾਫਰ ਨਾਲ ਕਰਦੇ ਹੋਏ ਤਿੰਨਾਂ ਨੂੰ ਗੱਦਾਰ ਕਿਹਾ ਹੈ।


ਅਲੀਗੜ੍ਹ ‘ਚ ਇੱਕ ਸਮਾਗਮ ‘ਚ ਇੰਦਰੇਸ਼ ਕੁਮਾਰ ਨੇ ਕਿਹਾ, ‘ਤਿੰਨਾਂ (ਸਿੱਧੂ, ਆਮਿਰ, ਸ਼ਾਹ) ਐਕਟਰ ਹੋ ਸਕਦੇ ਹਨ, ਪਰ ਉਹ ਗੱਦਾਰ ਹਨ। ਇਸ ਲਈ ਸਨਮਾਨ ਦੇ ਲਾਇਕ ਨਹੀਂ ਹਨ। ਇਹ ਮੀਰ ਜਾਫਰ ਤੇ ਜੈਚੰਦਰ ਜਿਹੇ ਹਨ।” ਭਾਰਤ ਨੂੰ ਅਜਮਲ ਕਸਾਬ ਜਿਹੇ ਨੌਜਵਾਨਾਂ ਦੀ ਲੋੜ ਨਹੀਂ, ਸਾਨੂੰ ਸਾਬਕਾ ਰਾਸ਼ਟਰਪਤੀ ਏਪੀਜੇ ਅਬੱਦੁਲ ਕਲਾਮ ਜਿਹੇ ਲੋਕਾਂ ਦੀ ਲੋੜ ਹੈ।”

ਆਰਐਸਐਸ ਨੇਤਾ ਨੇ ਅਯੋਧਿਆ ਮਾਮਲੇ 'ਤੇ ਸੁਣਵਾਈ ‘ਚ ਦੇਰੀ ਹੋਣ ਕਾਂਗਰਸ, ਖੱਬੇਪੱਖੀ ਤੇ ਖੇਤਰੀ ਫਿਰਕੂਵਾਦ ਤੇ ਕੁਝ ਜੱਜਾਂ ਨੂੰ ਜ਼ਿੰਮੇਦਾਰ ਠਹਿਰਾਇਆ। ਇੰਦੇਰਸ਼ ਨੇ ਕਿਹਾ, “ਸਭ ਸੰਤਾਂ ਤੇ ਸਾਧੂਆਂ ਨੂੰ ਕਾਂਗਰਸ ਤੇ ਖੱਬੇਪੱਖੀ ਦਲਾਂ ਦੇ ਦਫਤਰਾਂ ਤੇ ਉਨ੍ਹਾਂ ਜੱਜਾਂ ਦੇ ਘਰਾਂ ਬਾਹਰ ਧਰਨੇ ਦੇਣੇ ਚਾਹੀਦੇ ਹਨ ਜੋ ਇਸ ਮਾਮਲੇ ‘ਚ ਦੇਰੀ ਕਰ ਰਹੇ ਹਨ।”