ਰਾਂਚੀ: ਝਾਰਖੰਡ ਦੇ ਸਰਾਏਕੇਲਾ ਖਰਸਾਵਾਂ ‘ਚ ਨਕਸਲੀਆਂ ਨੇ ਮੰਗਲਵਾਰ ਸਵੇਰੇ ਆਈਈਡੀ ਧਮਾਕਾ ਕੀਤਾ। ਇਸ ‘ਚ ਪੁਲਿਸ ਤੇ 209 ਕੋਬਰਾ ਦੇ 26 ਜਵਾਨ ਜ਼ਖ਼ਮੀ ਹੋ ਗਏ। ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡੀਜੀ ਨਕਸਲ ਮੁਹਿੰਮ ਮੁਰਾਰੀ ਲਾਲ ਮੀਣਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਬਲਾਸਟ ਤੋਂ ਬਾਅਦ ਨਕਸਲੀਆਂ ਨੇ ਜਵਾਨਾਂ ‘ਤੇ ਫਾਈਟਿੰਗ ਵੀ ਕੀਤੀ।

ਹਾਸਲ ਜਾਣਕਾਰੀ ਮੁਤਾਬਕ, ਰਾਏ ਸਿੰਦਰੀ ਪਹਾੜ ‘ਤੇ ਨਕਸਲੀਆਂ ਨੇ ਬਲਾਸਟ ਕੀਤਾ। ਜ਼ਖ਼ਮੀ ਜਵਾਨਾਂ ਨੂੰ ਸੈਨਾ ਦੇ ਹੈਲੀਕਾਪਟਰ ਰਾਹੀ ਏਅਰਲਿਫਟ ਕਰ ਰਾਂਚੀ ਦੇ ਹਸਪਤਾਲ ‘ਚ ਦਾਖਲ ਕੀਤਾ ਗਿਆ। ਡੀਜੀਪੀ ਡੀਕੇ ਪਾਂਡੇ ਨੇ ਦੱਸਿਆ ਸੀ ਕਿ ਨਕਸਲੀਆਂ ਨੇ ਆਈਈਡੀ ਚੋਣ ਪ੍ਰਕ੍ਰਿਆ ਨੂੰ ਪ੍ਰਭਾਵਿਤ ਕਰਨ ਲਈ ਲਾਈ ਸੀ।



ਕੋਬਰਾ, ਝਾਰਖੰਡ ਜੈਗੂਆਰ ਤੇ ਝਾਰਖੰਡ ਪੁਲਿਸ ਦੀ ਸਾਂਝੀ ਮੁਹਿੰਮ ਨੇ ਇਲਾਕੇ ਨੂੰ ਸੁਰੱਖਿਅਤ ਕਰ ਲਿਆ ਹੈ। ਜਦੋਂ ਇਹ ਬਲਾਸਟ ਹੋਇਆ ਕੋਬਰਾ ਤੇ ਜੈਗੂਆਰ ਦੀਆਂ ਟੀਮਾਂ ਸਵੇਰੇ ਪੈਟ੍ਰੋਲਿੰਗ ਤੋਂ ਪਰਤ ਰਹੀਆਂ ਸੀ। ਇਸ ਤੋਂ ਬਾਅਦ ਮੌਕੇ ‘ਤੇ ਭਾਰੀ ਗਿਣਤ ‘ਚ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।