PM Modi At NCC Event: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਕਰਿਅੱਪਾ ਮੈਦਾਨ ਵਿੱਚ ਪਹੁੰਚ ਕੇ ਨੈਸ਼ਨਲ ਕੈਡੇਟ ਕੋਰ (NCC) ਟੁਕੜੀਆਂ ਦੇ ਮਾਰਚ ਪਾਸਟ ਦਾ ਨਿਰੀਖਣ ਕੀਤਾ। ਨਿਰੀਖਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਕਰਿਅੱਪਾ ਮੈਦਾਨ ਵਿੱਚ ਐਨਸੀਸੀ ਕੈਡਿਟਾਂ ਵੱਲੋਂ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਗਾਰਡ ਆਫ਼ ਆਨਰ ਦਾ ਨਿਰੀਖਣ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਨੇ ਐਨਸੀਸੀ ਟੁਕੜੀਆਂ ਦੇ ਮਾਰਚ ਪਾਸਟ ਦਾ ਜਾਇਜ਼ਾ ਲਿਆ।
ਇਸ ਐੱਨਸੀਸੀ ਕੈਂਪ ਵਿੱਚ ਦੇਸ਼ ਦੇ 17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 500 ਸਹਾਇਕ ਸਟਾਫ਼ ਤੇ 380 ਲੜਕੀਆਂ ਦੇ ਕੈਡਿਟਾਂ ਸਮੇਤ ਕੁੱਲ 1000 ਕੈਡਿਟਾਂ ਨੇ ਭਾਗ ਲਿਆ। NCC ਕੈਡਿਟਸ ਨੇ ਜ਼ਮੀਨ 'ਤੇ ਆਪਣੀ ਫੌਜੀ ਕਾਰਵਾਈ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਇਸ ਤੋਂ ਪਹਿਲਾਂ ਪਿਛਲੇ ਸਾਲ, 2021 ਦੇ ਇਸੇ ਦਿਨ, ਪ੍ਰਧਾਨ ਮੰਤਰੀ ਨੇ NCC ਨਾਲ ਸਬੰਧਤ ਇਕ ਹੋਰ ਮੌਕੇ 'ਤੇ ਕੈਡਿਟਾਂ ਨੂੰ ਸਨਮਾਨਿਤ ਕੀਤਾ ਸੀ। ਦਿੱਲੀ ਦੇ ਕਰਿਅੱਪਾ ਗਰਾਊਂਡ 'ਚ ਆਯੋਜਿਤ ਸਮਾਰੋਹ 'ਚ ਪੀਐੱਮ ਮੋਦੀ ਨੇ NCC ਪਰੇਡ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੈਡਿਟਾਂ ਨੂੰ ਵੀ ਸੰਬੋਧਨ ਕੀਤਾ।ਪੀਐੱਮ ਮੋਦੀ ਇਸ ਸਮਾਰੋਹ 'ਚ ਸਿੱਖ ਪਗੜੀ 'ਚ ਨਜ਼ਰ ਆਏ। 1953 ਤੋਂ ਹਰ ਸਾਲ ਹੋਣ ਵਾਲੀ ਇਸ ਰੈਲੀ ਨੂੰ ਗਣਤੰਤਰ ਦਿਵਸ ਦੇ ਬਾਅਦ ਆਯੋਜਿਤ ਕੀਤਾ ਜਾਂਦਾ ਹੈ। ਸ਼ੁੱਕਰਵਾਰ ਨੂੰ ਹੋਈ ਇਸ ਰੈਲੀ ਦੇ ਦੌਰਾਨ ਉਹਨਾਂਨੇ 1000 NCC Cadets ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਰੈਲੀ 'ਚ ਬੈਸਟ Cadet ਮੈਡਲ ਵੀ ਦਿੱਤੇ ਜਾਂਦੇ ਹਨ। ਇਸ ਰੈਲੀ 'ਚ BJP ਸਾਂਸਦ ਰਵੀ ਕਿਸ਼ਨ ਦੀ ਬੇਟੀ ਇਸ਼ਿਤਾ ਸ਼ੁਕਲਾ ਨੇ ਵੀ NCC ਰੈਲੀ 'ਚ ਹਿੱਸਾ ਲਿਆ ਜਿਸ ਦੀ ਫੋਟੋ ਰਵੀ ਨੇ ਟਵਿਟਰ 'ਤੇ ਸ਼ੇਅਰ ਕੀਤੀ ਹੈ।
ਇਹ ਵੀ ਪੜ੍ਹੋ: Budget 2022: ਕੋਰੋਨਾ ਮਹਾਮਾਰੀ ਦੀ ਮਾਰ! ਬਜਟ ਤਿਆਰ ਕਰਨ ਤੋਂ ਪਹਿਲਾਂ ਨਹੀਂ ਹੋਈ ਵਿੱਤ ਮੰਤਰਾਲਾ 'ਚ ਹਲਵਾ ਸੈਰੇਮਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904