'ਆਪ'-ਕਾਂਗਰਸ ਦਾ ਗੱਠਜੋੜ ਕਰਵਾਉਣ ਲਈ ਸਿਆਸੀ ਪਾਰਟੀਆਂ ਆਈਆਂ ਅੱਗੇ
ਏਬੀਪੀ ਸਾਂਝਾ | 08 Mar 2019 10:40 AM (IST)
ਨਵੀਂ ਦਿੱਲੀ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੇ ਕਾਂਗਰਸ ਨੂੰ ਆਉਣ ਵਾਲੀ ਚੋਣਾਂ ‘ਚ ਵੋਟਾਂ ਦੀ ਵੰਡ ਤੋਂ ਬਚਣ ਲਈ ਦਿੱਲੀ ‘ਚ 'ਆਪ' ਨਾਲ ਗਠਜੋੜ ਕਰਨ ਦੀ ਅਪੀਲ ਕੀਤੀ ਹੈ। ਐਨਸੀਪੀ ਦਾ ਕਹਿਣਾ ਹੈ ਕਿ ਵੋਟਾਂ ਦੀ ਵੰਡ ਦਾ ਫਾਇਦਾ ਬੀਜੇਪੀ ਨੂੰ ਹੋ ਸਕਦਾ ਹੈ। ਐਨਸੀਪੀ ਨੇ ਇਹ ਅਪੀਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਉਸ ਬਿਆਨ ਤੋਂ ਬਾਅਦ ਕੀਤੀ ਜਿਸ ‘ਚ ਉਨ੍ਹਾਂ ਕਿਹਾ ਸੀ ਕੀ ਕੁਝ ਸੂਬਿਆਂ ‘ਚ ਪਾਰਟੀ ਗਠਜੋੜ ਦੀ ਪ੍ਰਕਿਰਿਆ ‘ਚ ਹੈ ਪਰ ਦਿੱਲੀ ‘ਚ ਪਾਰਟੀ ਇੱਕਲਿਆਂ ਹੀ ਚੋਣ ਮੈਦਾਨ ‘ਚ ਉੱਤਰੇਗੀ। ਉਨ੍ਹਾਂ ਨੇ 'ਆਪ' ਨਾਲ ਗਠਬੰਧਨ ਤੋਂ ਇਨਕਾਰ ਕਰ ਦਿੱਤਾ ਸੀ। ਐਨਸੀਪੀ ਨੇ ਮੁੱਖ ਬੁਲਾਰੇ ਡੀਪੀ ਤ੍ਰਿਪਾਠੀ ਨੇ ਉਮੀਦ ਜਤਾਈ ਹੈ ਕਿ ਦਿੱਲੀ ‘ਚ ਕਾਂਗਰਸ-'ਆਪ' ਗਠਬੰਧਨ ਹੋਵੇਗਾ। ਇਸ ਬਾਰੇ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ, “ਮੈਂ ਕਾਂਗਰਸ ਨੂੰ ਦਿੱਲੀ ‘ਚ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਦੀ ਅਪੀਲ ਕਰਦਾ ਹਾਂ”। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨਾਲ ਗਠਜੋੜ ਕਰ ਮੈਦਾਨ ‘ਚ ਉਤਰਨਾ ਚਾਹੁੰਦੇ ਸੀ ਪਰ ਸੀਟਾਂ ਦੀ ਵੰਡ ਨੂੰ ਲੈ ਕੇ ਦੋਵਾਂ ਪਾਰਟੀਆਂ ‘ਚ ਗੱਲ ਨਹੀਂ ਬਣ ਸਕੀ।