NEET Exam : NEET ਪ੍ਰੀਖਿਆ ਦੌਰਾਨ ਮਹਾਰਾਸ਼ਟਰ, ਚੰਡੀਗੜ੍ਹ ਅਤੇ ਪੱਛਮੀ ਬੰਗਾਲ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਚੈਕਿੰਗ ਦੌਰਾਨ ਲੜਕੀਆਂ ਨੂੰ ਆਪਣੀ ਬ੍ਰਾ ਉਤਾਰਨ ਲਈ ਮਜਬੂਰ ਕੀਤਾ ਗਿਆ। ਪ੍ਰੀਖਿਆ ਦੇਣ ਵਾਲੀਆਂ ਕੁਝ ਲੜਕੀਆਂ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ 'ਤੇ ਉਨ੍ਹਾਂ ਦੀ ਬ੍ਰਾ ਦੀ ਚੈਕਿੰਗ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਆਪਣੇ ਅੰਦਰੂਨੀ ਕੱਪੜੇ ਉਤਾਰਨ ਲਈ ਵੀ ਕਿਹਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾਵਾਂ ਚੇਨਈ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਤੋਂ ਸਾਹਮਣੇ ਆਈਆਂ ਹਨ।

 



ਮਹਾਰਾਸ਼ਟਰ ਦੇ ਮੈਡੀਕਲ ਕਾਲਜਾਂ ਲਈ NEET ਲਈ ਪ੍ਰੀਖਿਆ ਦੇਣ ਵਾਲੀਆਂ ਕੁਝ ਕੁੜੀਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਆਪਣੇ ਪ੍ਰੀਖਿਆ ਕੇਂਦਰਾਂ 'ਤੇ ਅਸਹਿਜ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਖੁੱਲ੍ਹੇ ਵਿੱਚ ਕੱਪੜੇ ਬਦਲਣ ਲਈ ਕਿਹਾ ਗਿਆ। ਸਾਂਗਲੀ ਇਲਾਕੇ ਦੇ ਸ਼੍ਰੀਮਤੀ ਕਸਤੂਰਬਾਈ ਵਾਲਚੰਦ ਕਾਲਜ ਦੇ ਪ੍ਰੀਖਿਆ ਕੇਂਦਰ 'ਚ ਕੁਝ ਲੜਕੀਆਂ ਨੂੰ ਅੰਦਰਲੇ ਕੱਪੜਿਆਂ ਨੂੰ ਬਾਹਰ ਤੋਂ ਪਹਿਨਣ ਲਈ ਕਿਹਾ।

 

NTA ਕਰ ਰਿਹਾ ਸ਼ਿਕਾਇਤਾਂ ਦੀ ਜਾਂਚ 


ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ), ਜੋ ਕਿ ਐਨਈਈਟੀ ਪ੍ਰੀਖਿਆ ਕਰਾਉਂਦੀ ਹੈ, ਸ਼ਿਕਾਇਤਾਂ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਕਾਲਜ ਦੇ ਵਿਦਿਆਰਥੀ NEET ਦੇ ਲਾਜ਼ਮੀ ਡਰੈੱਸ ਕੋਡ ਦੀ ਪਾਲਣਾ ਨਹੀਂ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਆਖਰੀ ਸਮੇਂ ਵਿੱਚ ਅਜਿਹੀ ਜਾਂਚ ਦਾ ਸਾਹਮਣਾ ਕਰਨਾ ਪਿਆ।


'ਅੰਦਰੂਨੀ ਕੱਪੜੇ' ਵੀ ਖੋਲ੍ਹਣ ਲਈ ਕਿਹਾ'


ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ਵਿੱਚ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਕੁਝ ਲੜਕੀਆਂ ਨੂੰ ਕੱਪੜੇ ਬਦਲਣ ਲਈ ਕਿਹਾ ਗਿਆ ਸੀ। ਕੁਝ ਲੜਕੀਆਂ ਨੇ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਕੱਪੜੇ ਉਤਾਰਨ ਲਈ ਕਿਹਾ ਗਿਆ ਅਤੇ ਉਨ੍ਹਾਂ ਦੇ ਕੱਪੜਿਆਂ ਦੇ ਅੰਦਰ ਹੱਥ ਪਾ ਕੇ ਜਾਂਚ ਵੀ ਕੀਤੀ ਗਈ। ਲੜਕੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਅਜਿਹਾ ਕੁਝ ਹੋਵੇਗਾ। ਉਨ੍ਹਾਂ ਨੂੰ ਤਲਾਸ਼ੀ ਲਈ ਆਪਣੇ 'ਅੰਦਰੂਨੀ ਕੱਪੜੇ' ਵੀ ਖੋਲ੍ਹਣ ਲਈ ਕਿਹਾ ਗਿਆ।