NEET Paper Leak: NEET ਪੇਪਰ ਲੀਕ ਮਾਮਲੇ ਦੇ ਮਾਸਟਰਮਾਈਂਡ ਅਮਿਤ ਆਨੰਦ ਨੇ ਕਬੂਲ ਕੀਤਾ ਹੈ ਕਿ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਪੇਪਰ ਲੀਕ ਹੋਇਆ ਸੀ। ਏਬੀਪੀ ਨਿਊਜ਼ ਕੋਲ ਪ੍ਰੀਖਿਆ ਮਾਫੀਆ ਅਮਿਤ ਦੇ ਕਬੂਲਨਾਮੇ ਦੀ ਕਾਪੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਪ੍ਰਸ਼ਨ ਪੱਤਰ ਦੇ ਜਵਾਬਾਂ ਦਾ ਰੱਟਾ ਲਗਵਾਇਆ ਗਿਆ ਸੀ। ਇਸ ਦੇ ਬਦਲੇ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਵਸੂਲੇ ਗਏ ਸਨ। NEET ਪੇਪਰ ਲੀਕ ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪ੍ਰੀਖਿਆ ਰੱਦ ਕਰਕੇ ਦੁਬਾਰਾ ਪ੍ਰੀਖਿਆ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ।


ਅਮਿਤ ਆਨੰਦ ਨੇ ਆਪਣੇ ਕਬੂਲਨਾਮੇ 'ਚ ਕਿਹਾ ਕਿ NEET ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਪੇਪਰ ਲੀਕ ਹੋਇਆ ਸੀ। ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਉਮੀਦਵਾਰਾਂ ਨੂੰ ਪ੍ਰਸ਼ਨ ਪੱਤਰ ਦੇ ਉਸ ਦੇ ਉੱਤਰ ਵੀ ਦੱਸ ਦਿੱਤੇ ਸਨ। ਉਨ੍ਹਾਂ ਨੂੰ ਸਾਰੀ ਰਾਤ ਪ੍ਰਸ਼ਨਾਂ ਦੇ ਜਵਾਬਾਂ ਦਾ ਰੱਟਾ ਲਗਵਾਇਆ ਗਿਆ ਸੀ। ਪ੍ਰਸ਼ਨ ਪੱਤਰ ਦੇ ਬਦਲੇ ਉਮੀਦਵਾਰਾਂ ਤੋਂ 30-32 ਲੱਖ ਰੁਪਏ ਲਏ ਗਏ।


ਇਹ ਵੀ ਪੜ੍ਹੋ: MSP: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਇਨ੍ਹਾਂ ਫਸਲਾਂ 'ਤੇ ਵਧਾਈ ਬੰਪਰ MSP, ਜਾਣੋ ਨਵੇਂ ਰੇਟ


ਪੇਪਰ ਲੀਕ ਦੇ ਮਾਸਟਰਮਾਈਂਡ ਨੇ ਆਪਣੇ ਇਕਬਾਲੀਆ ਬਿਆਨ 'ਚ ਕਿਹਾ ਹੈ ਕਿ ਪੁਲਿਸ ਨੂੰ ਮੇਰੇ ਫਲੈਟ 'ਚੋਂ ਨੀਟ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਅਤੇ Answer Sheet ਦੇ ਸੜੇ ਹੋਏ ਅਵਸ਼ੇਸ਼ ਮਿਲੇ ਹਨ। ਉਸ ਨੇ ਇਹ ਵੀ ਕਬੂਲ ਕੀਤਾ ਹੈ ਕਿ ਉਹ ਪਹਿਲਾਂ ਵੀ ਪੇਪਰ ਲੀਕ ਕਰਦਾ ਰਿਹਾ ਹੈ। 


ਬਿਹਾਰ ਦੀ ਰਾਜਧਾਨੀ ਪਟਨਾ ਦੇ ਸ਼ਾਸਤਰੀ ਨਗਰ ਥਾਣੇ 'ਚ ਅਮਿਤ ਆਨੰਦ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇੱਥੇ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ, ਜਿੱਥੇ ਉਸ ਨੇ ਪੇਪਰ ਲੀਕ ਹੋਣ ਦੀ ਗੱਲ ਨੂੰ ਕਬੂਲ ਕੀਤਾ। ਕਬੂਲਨਾਮੇ ਦੀ ਕਾਪੀ ਮੁਤਾਬਕ ਪੇਪਰ ਲੀਕ ਦਾ ਮਾਸਟਰਮਾਈਂਡ ਅਮਿਤ ਮੁੰਗੇਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਫਿਲਹਾਲ ਉਹ ਪਟਨਾ ਦੀ ਏਜੀ ਕਲੌਨੀ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿ ਰਿਹਾ ਸੀ। ਇਸ ਕਬੂਲਨਾਮੇ ਵਿਚ ਉਸ ਨੇ ਦੱਸਿਆ ਹੈ ਕਿ ਉਹ ਉਨ੍ਹਾਂ ਵਿਦਿਆਰਥੀਆਂ ਨੂੰ ਕਿਵੇਂ ਮਿਲਿਆ, ਜਿਨ੍ਹਾਂ ਨੂੰ ਉਸ ਨੇ ਸਾਰੇ ਉੱਤਰਾਂ ਦਾ ਰੱਟਾ ਲਗਵਾਇਆ ਸੀ। 


ਕਬੂਲਨਾਮੇ 'ਚ ਅਮਿਤ ਨੇ ਕਿਹਾ ਹੈ, "ਮੈਂ ਬਿਨਾਂ ਕਿਸੇ ਦਬਾਅ ਜਾਂ ਡਰ ਤੋਂ ਆਪਣਾ ਬਿਆਨ ਦੇ ਰਿਹਾ ਹਾਂ। ਮੇਰੀ ਦੋਸਤੀ ਸਿਕੰਦਰ ਨਾਲ ਹੋਈ, ਜੋ ਦਾਨਾਪੁਰ ਨਗਰ ਨਿਗਮ ਦਫਤਰ 'ਚ ਜੂਨੀਅਰ ਇੰਜੀਨੀਅਰ ਹੈ। ਮੈਂ ਕਿਸੇ ਨਿੱਜੀ ਕੰਮ ਲਈ ਉਸ ਨੂੰ ਮਿਲਣ ਗਿਆ ਸੀ। ਮੇਰੇ ਨਾਲ ਨਿਤੀਸ਼ ਕੁਮਾਰ ਵੀ ਸੀ। ਗੱਲਬਾਤ ਕਰਦਿਆਂ-ਕਰਦਿਆਂ ਮੈਂ ਸਿਕੰਦਰ ਨੂੰ ਕਿਹਾ ਕਿ ਮੈਂ ਕਿਸੇ ਵੀ ਮੁਕਾਬਲੇ ਦੀ ਪ੍ਰੀਖਿਆ ਦੇ ਪੇਪਰ ਲੀਕ ਕਰਵਾ ਕੇ ਉਮੀਦਵਾਰਾਂ ਨੂੰ ਪਾਸ ਕਰਵਾ ਦਿੰਦਾ ਹਾਂ। ਇਸ 'ਤੇ ਸਿਕੰਦਰ ਨੇ ਮੈਨੂੰ ਕਿਹਾ ਕਿ ਮੇਰੇ ਕੋਲ 4-5 ਉਮੀਦਵਾਰ ਹਨ ਜੋ NEET ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ, ਕਿਰਪਾ ਕਰਕੇ ਉਨ੍ਹਾਂ ਨੂੰ ਪਾਸ ਕਰਵਾ ਦਿਓ।


ਅਮਿਤ ਨੇ ਅੱਗੇ ਕਿਹਾ, ''ਬੱਚਿਆਂ ਨੂੰ ਪਾਸ ਕਰਵਾਉਣ ਦੇ ਬਦਲੇ 'ਚ 30-32 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਲਈ ਸਿਕੰਦਰ ਵੀ ਤਿਆਰ ਹੋ ਗਿਆ ਅਤੇ ਕਿਹਾ ਉਹ 4 ਉਮੀਦਵਾਰਾਂ ਦੇ ਨਾਮ ਮੈਨੂੰ ਦੇਵੇਗਾ। ਇਸੇ ਦੌਰਾਨ NEET ਪ੍ਰੀਖਿਆ ਦੀ ਤਰੀਕ ਆ ਗਈ। ਸਿਕੰਦਰ ਨੇ ਪੁੱਛਿਆ ਕਿ ਮੁੰਡਿਆਂ ਨੂੰ ਕਦੋਂ ਲਿਆਉਣਾ ਹੈ। ਮੈਂ ਕਿਹਾ ਕਿ ਪ੍ਰੀਖਿਆ 5 ਮਈ ਨੂੰ ਹੈ। 4 ਮਈ ਦੀ ਰਾਤ ਨੂੰ ਉਮੀਦਵਾਰ ਲੈ ਕੇ ਆਉਣ। 4 ਮਈ ਦੀ ਰਾਤ ਨੂੰ NEET ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋ ਗਿਆ ਸੀ ਅਤੇ ਸਾਰੇ ਉਮੀਦਵਾਰਾਂ ਨੂੰ ਪ੍ਰਸ਼ਨ ਪੱਤਰ ਦੇ ਕੇ ਉੱਤਰਾਂ ਨੂੰ ਰਟਵਾਇਆ ਜਾ ਰਿਹਾ ਸੀ।"


ਇਹ ਵੀ ਪੜ੍ਹੋ: UGC NET Exam: UGC-NET ਪ੍ਰੀਖਿਆ ਰੱਦ, NTA ਨੇ ਕੀਤਾ ਐਲਾਨ, ਜਾਣੋ ਕਦੋਂ ਹੋਵੋਗਾ ਨਵੀਆਂ ਤਰੀਕਾਂ ਦਾ ਐਲਾਨ