ਬੈਂਗਲੁਰੂ 'ਚ 'ਸਾਹਮਣੇ ਦੀ ਖਿੜਕੀ' ਤੋਂ ਦਿਖਾਈ ਦੇਣ ਵਾਲੀਆਂ ਕਥਿਤ 'ਅਸ਼ਲੀਲ ਹਰਕਤਾਂ' ਤੋਂ ਪਰੇਸ਼ਾਨ ਇੱਕ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲਾ ਦੱਖਣੀ ਬੈਂਗਲੁਰੂ ਦੇ ਗਿਰੀਨਗਰ ਦੇ ਅਵਲਹਾਲੀ ਦਾ ਹੈ। ਇੱਥੇ ਇੱਕ 44 ਸਾਲਾ ਘਰੇਲੂ ਔਰਤ ਨੇ ਆਪਣੇ ਨਵ-ਵਿਆਹੇ ਗੁਆਂਢੀ ਜੋੜੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਔਰਤ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਦੇ ਗੁਆਂਢੀ ਬੈੱਡਰੂਮ ਦੀ ਖਿੜਕੀ ਖੋਲ੍ਹ ਕੇ ਸੈਕਸ ਕਰਦੇ ਹਨ।


ਦਰਅਸਲ, ਜਿਸ ਘਰ ਵਿੱਚ ਨਵ-ਵਿਆਹੁਤਾ ਜੋੜਾ ਰਹਿੰਦਾ ਹੈ, ਉਸ ਘਰ ਦੇ ਮਾਲਕ ਦੀ ਪਤਨੀ ਨੇ ਉਲਟਾ ਆਪਣੇ ਗੁਆਂਢੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਦੋਸ਼ ਹੈ ਕਿ ਔਰਤ ਦਾ ਪਰਿਵਾਰ ਕਿਰਾਏਦਾਰਾਂ ਤੋਂ ਘਰ ਖਾਲੀ ਕਰਵਾਉਣ ਦੀ ਨੀਅਤ ਨਾਲ ਬਿਨਾਂ ਵਜ੍ਹਾ ਲੜਾਈ-ਝਗੜਾ ਕਰਦਾ ਰਹਿੰਦਾ ਹੈ।


ਬਾਅਦ ਵਿੱਚ ਦੋਵੇਂ ਧਿਰਾਂ ਗਿਰੀਨਗਰ ਥਾਣੇ ਵਿੱਚ ਪੁੱਜੀਆਂ ਅਤੇ ਕਿਹਾ ਕਿ ਉਹ ਮਾਮਲੇ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ। ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਉਂਕਿ ਦੋਵਾਂ ਸ਼ਿਕਾਇਤਾਂ 'ਤੇ ਐਫਆਈਆਰ ਦਰਜ ਕੀਤੀ ਗਈ ਸੀ, ਇਸ ਲਈ ਸ਼ਿਕਾਇਤਕਰਤਾਵਾਂ ਨੂੰ ਅਦਾਲਤ ਤੱਕ ਪਹੁੰਚ ਕਰਨੀ ਪਵੇਗੀ।


ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ, 8 ਮਾਰਚ ਨੂੰ ਔਰਤ ਨੇ ਐਫਆਈਆਰ ਦਰਜ ਕਰਵਾਈ ਸੀ। ਦੋਸ਼ ਹੈ ਕਿ ਬੀਤੀ ਰਾਤ ਕਰੀਬ 10.30 ਵਜੇ ਜਦੋਂ ਉਸ ਨੇ ਆਪਣਾ ਮੇਨ ਗੇਟ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਈ। ਉਨ੍ਹਾਂ ਦਾ ਨਵਾਂ ਵਿਆਹਿਆ ਕਿਰਾਏਦਾਰ ਜੋੜਾ ਸੈਕਸ ਕਰ ਰਿਹਾ ਸੀ। ਔਰਤ ਨੇ ਕਿਹਾ, "ਇਹ ਬਹੁਤ ਬਦਤਮੀਜ਼ੀ ਸੀ। ਮੈਂ ਉਨ੍ਹਾਂ ਨੂੰ ਖਿੜਕੀ ਬੰਦ ਕਰਨ ਲਈ ਕਿਹਾ, ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। ਜੋੜੇ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਅਤੇ ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।"


ਜਵਾਬ ਵਿੱਚ, ਨਵ-ਵਿਆਹੇ ਕਿਰਾਏਦਾਰ ਦੀ ਮਕਾਨ ਮਾਲਕਣ ਨੇ 10 ਮਾਰਚ ਨੂੰ ਜਵਾਬੀ ਸ਼ਿਕਾਇਤ ਦਰਜ ਕਰਵਾਈ। ਇਸ 'ਚ 'ਓਪਨ ਸੈਕਸ' ਦੀ ਸ਼ਿਕਾਇਤ ਕਰਨ ਵਾਲੀ ਔਰਤ ਤੇ ਉਸ ਦੇ ਪਰਿਵਾਰ 'ਤੇ ਆਪਣੇ ਕਿਰਾਏਦਾਰਾਂ ਨਾਲ ਜਾਣਬੁੱਝ ਕੇ ਝਗੜਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।