New Coke Drink: ਸੌਫਟ ਡਰਿੰਕ ਨਿਰਮਾਤਾ ਦੁਨੀਆ ਦੀ ਮਸ਼ਹੂਰ ਕੰਪਨੀ ਕੋਕਾ-ਕੋਲਾ ਨੇ 13 ਜੁਲਾਈ ਨੂੰ ਕੋਕ ਜ਼ੀਰੋ ਦੇ ਨਾਂਅ ਤੋਂ ਬਜ਼ਾਰ 'ਚ ਉਪਲਬਧ ਆਪਣੀ ਸੌਫਟ ਡਰਿੰਕ ਦੇ ਟੇਸਟ 'ਚ ਬਦਲਾਅ ਕਰਨ ਦੀ ਗੱਲ ਕਹੀ ਸੀ। ਕੋਕਾ-ਕੋਲਾ ਦੀ ਇਹ ਜ਼ੀਰੋ ਸ਼ੂਗਰ ਵਾਲੀ ਡ੍ਰਿੰਕ ਹੈ। ਕੰਪਨੀ ਦੇ ਇਸ ਐਲਾਨ ਤੋਂ ਬਾਅਦ ਡ੍ਰਿੰਕ ਦੇ ਦੀਵਾਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਲੋਕ ਜਿੱਥੇ ਕੋਕ ਦੇ ਇਸ ਨਵੇਂ ਟੇਸਟ ਦਾ ਇੰਤਜ਼ਾਰ ਕਰਨ ਦੀ ਗੱਲ ਕਰ ਰਹੇ ਹਨ ਤਾਂ ਕਈ ਲੋਕ ਕੰਪਨੀ ਦੇ ਇਸ ਫੈਸਲੇ ਤੋਂ ਨਿਰਾਸ਼ ਹਨ।
ਕੋਕਾ-ਕੋਲਾ ਦੇ ਅਧਿਕਾਰੀਆਂ ਨੇ ਮੰਗਲਵਾਰ ਦੱਸਿਆ, 'ਅਸੀਂ ਕੋਕ ਜ਼ੀਰੋ ਨੂੰ ਹੋਰ ਜ਼ਿਆਦਾ ਸਵਾਦ ਤੇ ਤਾਜ਼ਗੀ ਨਾਲ ਭਰਪੂਰ ਰੈਸਿਪੀ ਤਿਆਰ ਕਰ ਰਹੇ ਹਾਂ। ਇਸ ਮਹੀਨੇ ਅਮਰੀਕਾ ਦੀ ਮਾਰਕਿਟ 'ਚ ਇਸ ਨੂੰ ਉਤਾਰਿਆ ਜਾਵੇਗਾ ਤੇ ਅਗਸਤ ਤਕ ਦੁਨੀਆ ਭਰ 'ਚ ਇਹ ਉਪਲਬਧ ਹੋਵੇਗਾ।
ਕੰਪਨੀ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਨਵੀਂ ਕੋਕ ਜ਼ੀਰੋ ਦਾ ਟੀਜ਼ਰ ਵੀ ਜਾਰੀ ਕੀਤਾ ਹੈ। ਆਪਣੇ ਟਵੀਟ 'ਚ ਉਸ ਨੇ ਲਿਖਿਆ, 'ਨਵਾਂ ਕੇਨ, ਨਵਾਂ ਫਾਰਮੂਲਾ। ਪੇਸ਼ ਹੈ ਨਵੀਂ ਤੇ ਪਹਿਲਾਂ ਤੋਂ ਬਿਹਤਰ ਕੋਕ ਜ਼ੀਰੋ ਸ਼ੂਗਰ। ਹੁਣ ਹੋਰ ਜ਼ਿਆਦਾ ਸਵਾਦ। ਹੁਣ ਤਕ ਦਾ ਬੈਸਟ ਕੋਕ।'
ਸੋਸ਼ਲ ਮੀਡੀਆ 'ਤੇ ਲੋਕ ਇਸ ਤਰ੍ਹਾਂ ਕਰ ਰਹੇ ਰੀਐਕਟ
ਕੰਪਨੀ ਦੇ ਇਸ ਐਲਾਨ ਤੋਂ ਬਾਅਦ ਤੋਂ ਹੀ ਇਸ ਡ੍ਰਿੰਕ ਦੇ ਦੀਵਾਨੇ ਸੋਸ਼ਲ ਮੀਡੀਆ 'ਤੇ ਜੰਮ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵਾਲਿਲਡ ਟੈਂਪਰ ਨਾਂਅ ਦੇ ਇਕ ਯੂਜ਼ਰ ਨੇ ਲਿਖਿਆ, 'ਪਹਿਲਾਂ ਤੋਂ ਜਾਣਕਾਰੀ ਦੇਣ ਲਈ ਸ਼ੁਕਰੀਆ। ਇਹ ਗੱਲ ਸਾਹਮਣੇ ਆਉਂਦਿਆਂ ਹੀ ਮੈਂ ਕੋਕ ਜ਼ੀਰੋ ਦੀ ਮੌਜੂਦਾ ਡ੍ਰਿੰਕ ਸਟੌਕ ਕਰ ਲਈ ਹੈ। ਉਮੀਦ ਹੈ ਨਵੇਂ ਕੋਕ ਦਾ ਟੇਸਟ ਇਸ ਕੇਨ ਜਿੰਨ੍ਹਾ ਖਰਾਬ ਨਹੀਂ ਹੋਵੇਗਾ।'
ਸਟੀਵ ਨਾਂਅ ਦੇ ਇਕ ਹੋਰ ਯੂਜ਼ਰ ਨੇ ਲਿਖਿਆ, 'ਜਦੋਂ ਕਿਸੇ ਡ੍ਰਿੰਕ ਦਾ ਟੇਸਟ ਪਹਿਲਾਂ ਤੋਂ ਹੀ ਚੰਗਾ ਹੋਵੇ ਤਾਂ ਅਜਿਹੇ 'ਚ ਉਸ ਨੂੰ ਬਦਲਣ ਦੀ ਲੋੜ ਕੀ ਹੈ। ਆਖਿਰ ਕਿਉਂ?'
ਮਾਇਕ ਮਿਨੌਟੀ ਨਾਂਅ ਦੀ ਯੂਜ਼ਰ ਨੇ ਲਿਖਿਆ, 'ਮੇਰੀ ਪਸੰਦੀਦਾ ਡ੍ਰਿੰਕ ਦਾ ਟੇਸਟ ਕਿਉਂ ਬਦਲ ਰਹੇ ਹੋ? ਮੈਨੂੰ ਇਹ ਇਸ ਲਈ ਪਸੰਦ ਹੈ ਕਿਉਂਕਿ ਇਹ ਰੈਗੂਲਰ ਵਾਂਗ ਮਿੱਠੀ ਨਹੀਂ ਹੈ।'