JN.1 varriant: ਦੇਸ਼ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਨੂੰ ਡਰਾ ਦਿੱਤਾ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਹੁਣ ਤੱਕ ਕੋਰੋਨਾ ਦੇ ਨਵੇਂ ਸਬ-ਵੇਰੀਐਂਟ JN.1 ਦੇ 21 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਬ ਵੇਰੀਐਂਟ JN.1 ਦੀ ਸ਼ੁਰੂਆਤ ਬਾਹਰ ਦੇ ਦੇਸ਼ਾਂ ਤੋਂ ਹੋਈ ਸੀ ਅਤੇ ਇਸ ਦਾ ਪਹਿਲਾ ਮਾਮਲਾ ਲਕਜ਼ਮਬਰਗ ਵਿੱਚ ਸਾਹਮਣੇ ਆਇਆ ਸੀ।


ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀਕੇ ਪੌਲ ਨੇ ਦੱਸਿਆ ਕਿ ਮੰਗਲਵਾਰ (19 ਦਸੰਬਰ) ਨੂੰ ਕੋਰੋਨਾ ਦੇ 500 ਮਾਮਲੇ ਸਾਹਮਣੇ ਆਏ ਹਨ। ਪਿਛਲੇ ਦੋ ਹਫ਼ਤਿਆਂ ਵਿੱਚ ਕੋਵਿਡ ਕਾਰਨ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਕਈ ਗੰਭੀਰ ਬਿਮਾਰੀਆਂ ਸਨ।


ਉਨ੍ਹਾਂ ਨੇ ਅੱਗੇ ਕਿਹਾ, '' ਦੇਸ਼ ਵਿੱਚ ਕੋਰੋਨਾ ਦੇ 2300 ਐਕਟਿਵ ਕੇਸਾਂ ਵਿੱਚੋਂ ਸਬ-ਵੇਰੀਐਂਟ JN.1 ਦੇ 21 ਕੇਸ ਹਨ। ਸਬ-ਵੇਰੀਐਂਟ JN.1 ਦਾ ਪਹਿਲਾ ਕੇਸ ਅਗਸਤ ਦੇ ਮਹੀਨੇ ਲਕਸਮਬਰਗ ਵਿੱਚ ਆਇਆ ਸੀ। ਹੌਲੀ-ਹੌਲੀ ਇਹ 36 ਤੋਂ 40 ਦੇਸ਼ਾਂ ਵਿੱਚ ਫੈਲ ਗਿਆ। ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।


ਇਹ ਵੀ ਪੜ੍ਹੋ: Opposition MPs Suspended: ਅੱਜ ਲੋਕ ਸਭਾ ਤੋਂ 2 ਹੋਰ ਸੰਸਦ ਮੈਂਬਰ ਹੋਏ ਮੁਅੱਤਲ, ਹੁਣ ਤੱਕ 143 ‘ਤੇ ਕਾਰਵਾਈ


ਵਿਸ਼ਵ ਸਿਹਤ ਸੰਗਠਨ ਨੇ ਕੀ ਕਿਹਾ?


ਦੱਸ ਦੇਈਏ ਕਿ ਮੰਗਲਵਾਰ (19 ਦਸੰਬਰ) ਨੂੰ ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਵਾਇਰਸ ਦੇ 'JN.1' ਸਬ-ਵੇਰੀਐਂਟ ਨੂੰ 'ਵੇਰੀਐਂਟ ਆਫ ਇੰਟਰਸਟ' ਕਰਾਰ ਦਿੱਤਾ ਸੀ। ਨਾਲ ਹੀ ਕਿਹਾ ਕਿ ਇਸ ਨਾਲ ਗਲੋਬਲ ਪਬਲਿਕ ਹੈਲਥ ਲਈ ਜ਼ਿਆਦਾ ਖ਼ਤਰਾ ਨਹੀਂ ਹੈ।


WHO ਦੇ ਅਨੁਸਾਰ ਇਹ ਹੁਣ ‘ਗਲੋਬਲ ਇਨੀਸ਼ੀਏਟਿਵ ਆਨ ਸ਼ੇਅਰਿੰਗ ਆਲ ਇਨਫਲੂਏਂਜ਼ਾ ਡੇਟਾ’ ਨਾਲ ਜੁੜੇ BA.2.86 ਵੰਸ਼ ਨਾਲ ਸਬੰਧਿਤ ਹੈ ਨਾਲ ਸਬੰਧਿਤ ਹੈ।


ਇਹ ਵੀ ਪੜ੍ਹੋ: Land For Job Scam: ED ਨੇ ਲਾਲੂ ਯਾਦਵ ਅਤੇ ਤੇਜਸਵੀ ਯਾਦਵ ਨੂੰ ਸੰਮਨ ਕੀਤਾ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।