Supreme Court new judge: ਸੁਪਰੀਮ ਕੋਰਟ ਵਿੱਚ ਖਾਲੀ ਪਈਆਂ ਜੱਜਾਂ ਦੀਆਂ ਅਸਾਮੀਆਂ ਆਖਿਰਕਾਰ ਭਰੀਆਂ ਗਈਆਂ ਹਨ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਮਨਜ਼ੂਰੀ ਤੋਂ ਬਾਅਦ ਹੁਣ ਸੁਪਰੀਮ ਕੋਰਟ ਵਿੱਚ ਦੋ ਜੱਜਾਂ ਦੀ ਨਿਯੁਕਤੀ ਹੋਣ ਜਾ ਰਹੀ ਹੈ। ਜਿਸ ਤੋਂ ਬਾਅਦ ਹੁਣ ਸੁਪਰੀਮ ਕੋਰਟ 'ਚ ਜੱਜਾਂ ਦੀ ਕੁੱਲ ਗਿਣਤੀ 34 ਹੋ ਜਾਵੇਗੀ। ਦੱਸ ਦੇਈਏ ਕਿ ਸੁਪਰੀਮ ਕੋਰਟ ਵਿੱਚ ਮਨਜ਼ੂਰ ਜੱਜਾਂ ਦੀ ਕੁੱਲ ਗਿਣਤੀ ਸਿਰਫ਼ 34 ਹੈ।
ਇਨ੍ਹਾਂ ਜੱਜਾਂ ਦੇ ਨਾਵਾਂ ਦੀ ਕੀਤੀ ਗਈ ਸੀ ਸਿਫ਼ਾਰਸ਼
ਸੁਪਰੀਮ ਕੋਰਟ ਦੇ ਦੋਵੇਂ ਨਵੇਂ ਜੱਜ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਸਹੁੰ ਚੁੱਕਣਗੇ। ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਕੌਲਿਜੀਅਮ ਨੇ ਗੁਹਾਟੀ ਹਾਈ ਕੋਰਟ ਦੇ ਚੀਫ਼ ਜਸਟਿਸ ਸੁਧਾਂਸ਼ੂ ਧੂਲੀਆ ਅਤੇ ਗੁਜਰਾਤ ਹਾਈ ਕੋਰਟ ਦੇ ਜਸਟਿਸ ਜਮਸ਼ੇਦ ਬੀ ਪਾਰਦੀਵਾਲਾ ਨੂੰ ਸੁਪਰੀਮ ਕੋਰਟ ਵਿੱਚ ਜੱਜ ਵਜੋਂ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਇਸ ਸਿਫਾਰਿਸ਼ ਦੇ ਕੁਝ ਦਿਨ ਬਾਅਦ ਸ਼ਨੀਵਾਰ ਨੂੰ ਕੇਂਦਰੀ ਕਾਨੂੰਨ ਮੰਤਰਾਲੇ ਨੇ ਇਕ ਵੱਖਰਾ ਨੋਟੀਫਿਕੇਸ਼ਨ ਜਾਰੀ ਕਰਕੇ ਉਨ੍ਹਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ। ਸੁਪਰੀਮ ਕੋਰਟ 'ਚ ਸਾਰੇ ਅਹੁਦਿਆਂ 'ਤੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਲਗਾਤਾਰ ਬਹਿਸ ਚੱਲ ਰਹੀ ਸੀ, ਜਿਸ ਤੋਂ ਬਾਅਦ ਨਵੇਂ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ।
ਦੱਸ ਦੇਈਏ ਕਿ ਸੁਧਾਂਸ਼ੂ ਧੂਲੀਆ ਜਨਵਰੀ 2021 ਤੋਂ ਗੁਹਾਟੀ ਹਾਈ ਕੋਰਟ ਦੇ ਚੀਫ਼ ਜਸਟਿਸ ਹਨ। ਉਹਨਾਂ ਨੇ 1986 ਵਿੱਚ ਐਲਐਲਬੀ ਦੀ ਡਿਗਰੀ ਲਈ ਅਤੇ ਸ਼ੁਰੂ ਵਿੱਚ ਇਲਾਹਾਬਾਦ ਵਿੱਚ ਅਭਿਆਸ ਕਰਨਾ ਸ਼ੁਰੂ ਕੀਤਾ। ਦੂਜੇ ਪਾਸੇ ਜਸਟਿਸ ਜਮਸ਼ੇਦ ਪਾਰਦੀਵਾਲਾ ਨੇ ਸਾਲ 1988 ਵਿੱਚ ਕੇਐਮ ਲਾਅ ਕਾਲਜ, ਵਲਸਾਡ ਤੋਂ ਕਾਨੂੰਨ ਦੀ ਡਿਗਰੀ ਲਈ ਅਤੇ 1989 ਵਿੱਚ ਪ੍ਰੈਕਟਿਸ ਸ਼ੁਰੂ ਕੀਤੀ। ਪਾਰਦੀਵਾਲਾ ਵਕੀਲਾਂ ਦੇ ਪਰਿਵਾਰ ਵਿੱਚੋਂ ਹਨ।
ਇਹ ਵੀ ਪੜ੍ਹੋ: Tajinder Bagga Case: ਤਜਿੰਦਰ ਬੱਗਾ ਮਾਮਲੇ 'ਚ ਹਾਈਕੋਰਟ 'ਚ ਸੁਣਵਾਈ ਮੁਲਤਵੀ, ਹੁਣ ਮੰਗਲਵਾਰ ਨੂੰ ਹੋਵੇਗੀ ਬਹਿਸ