New Labor Code: ਹੁਣ ਗ੍ਰੈਚੂਟੀ ਸਿਰਫ ਇੱਕ ਸਾਲ ਦੀ ਨੌਕਰੀ 'ਤੇ ਹੀ ਮਿਲੇਗੀ, 5 ਸਾਲ ਦੀ ਨਹੀਂ ਕਰਨੀ ਪਏਗੀ ਉਡੀਕ
ਏਬੀਪੀ ਸਾਂਝਾ | 24 Sep 2020 03:52 PM (IST)
ਦਰਅਸਲ ਕਾਨਟ੍ਰੈਕਟ 'ਤੇ ਨੌਕਰੀਆਂ ਦੇ ਵਧ ਰਹੇ ਰੁਝਾਨ ਤੇ ਕਰਮਚਾਰੀਆਂ ਦੇ ਜਲਦੀ ਨੌਕਰੀ ਵਿੱਚ ਤਬਦੀਲੀਆਂ ਕਰਕੇ ਪੰਜ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਨੌਕਰੀ 'ਤੇ ਗ੍ਰੈਚੂਟੀ ਦੇਣ ਦੀ ਜ਼ਰੂਰਤ ਸੀ।
ਨਵੀਂ ਦਿੱਲੀ: ਨਵੇਂ ਲੇਬਰ ਕੋਡ ਕਾਰਨ ਹੁਣ ਗ੍ਰੈਚੂਟੀ ਪੰਜ ਸਾਲ ਦੀ ਥਾਂ ਇੱਕ ਸਾਲ ਦੀ ਨੌਕਰੀ ‘ਤੇ ਮਿਲੇਗੀ। ਸੰਸਦ ਵੱਲੋਂ ਪਾਸ ਕੀਤੇ ਗਏ ਨਵੇਂ ਲੇਬਰ ਕੋਡ ਮੁਤਾਬਕ, ਜੇ ਤੁਸੀਂ ਇੱਕ ਸਾਲ ਦੀ ਨੌਕਰੀ ਛੱਡ ਦਿੰਦੇ ਹੋ ਤਾਂ ਤੁਹਾਨੂੰ ਉਸੇ ਅਨੁਪਾਤ ਵਿੱਚ ਗ੍ਰੈਚੂਟੀ ਮਿਲੇਗੀ। ਹੁਣ ਤਕ ਪੰਜ ਸਾਲ ਦੀ ਨੌਕਰੀ ਪੂਰੀ ਕਰਨ 'ਤੇ ਹਰ ਸਾਲ 15 ਦਿਨਾਂ ਦੀ ਤਨਖਾਹ ਮੁਤਾਬਕ ਗ੍ਰੈਚੂਟੀ ਦਾ ਭੁਗਤਾਨ ਕੀਤਾ ਜਾਂਦਾ ਹੈ। ਲੇਬਰ ਮਾਰਕੀਟ ਦੇ ਮਾਹਰ ਮੰਨਦੇ ਹਨ ਕਿ ਪੰਜ ਸਾਲ ਦੀ ਨੌਕਰੀ ਨੂੰ ਪੂਰਾ ਕਰਨ ਦੀ ਸ਼ਰਤ ਹੁਣ ਢੁਕਵੀਂ ਨਹੀਂ ਰਹੀ। ਇਸ ਲਈ ਹੁਣ ਗ੍ਰੈਚੂਟੀ ਘੱਟ ਅਵਧੀ ਦੀ ਨੌਕਰੀ ਪੂਰੀ ਕਰਨ ਤੋਂ ਬਾਅਦ ਵੀ ਦਿੱਤੀ ਜਾਣੀ ਚਾਹੀਦੀ ਹੈ। ਹੁਣ ਜਾਣੋ ਕੀ ਹੈ ਗ੍ਰੈਚੂਟੀ? ਦਰਅਸਲ, ਤਨਖਾਹ, ਪੈਨਸ਼ਨ ਤੇ ਪ੍ਰੋਵੀਡੈਂਟ ਫੰਡ ਤੋਂ ਇਲਾਵਾ ਉਨ੍ਹਾਂ ਕਰਮਚਾਰੀਆਂ ਨੂੰ ਗ੍ਰੈਚੂਟੀ ਵੀ ਦਿੱਤੀ ਜਾਂਦੀ ਹੈ ਜਿਹੜੇ ਲੰਬੇ ਘੰਟੇ ਕੰਮ ਕਰਦੇ ਹਨ। ਜੇ ਕਰਮਚਾਰੀ ਨੌਕਰੀ ਦੀਆਂ ਕੁਝ ਸ਼ਰਤਾਂ ਨੂੰ ਪੂਰਾ ਕਰਦਾ ਹੈ ਤਾਂ ਗ੍ਰੈਚੂਟੀ ਇੱਕ ਤੈਅ ਫਾਰਮੂਲੇ ਰਾਹੀਂ ਅਦਾ ਕੀਤੀ ਜਾਂਦੀ ਹੈ। ਅਸਲ ਵਿੱਚ ਇੱਕ ਛੋਟਾ ਜਿਹਾ ਹਿੱਸਾ ਤਨਖਾਹ ਤੋਂ ਕਟੌਤੀ ਕੀਤੀ ਜਾਂਦੀ ਹੈ ਤੇ ਗ੍ਰੈਚੂਟੀ ਵਜੋਂ ਦਿੱਤਾ ਜਾਂਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904