New Criminal Laws: 1 ਜੁਲਾਈ ਤੋਂ ਲਾਗੂ ਹੋਣ ਵਾਲੇ ਤਿੰਨ ਮਹੱਤਵਪੂਰਨ ਕਾਨੂੰਨ, ਇੰਡੀਅਨ ਜੁਡੀਸ਼ੀਅਲ ਕੋਡ-2023, ਇੰਡੀਅਨ ਸਿਵਲ ਡਿਫੈਂਸ ਕੋਡ-2023 ਅਤੇ ਇੰਡੀਅਨ ਐਵੀਡੈਂਸ ਐਕਟ-2023, ਭਾਰਤੀ ਨਾਗਰਿਕਾਂ ਦੇ ਸਸ਼ਕਤੀਕਰਨ ਵੱਲ ਇੱਕ ਹੋਰ ਵੱਡਾ ਕਦਮ ਹੈ। ਇਨ੍ਹਾਂ ਤਿੰਨਾਂ ਕਾਨੂੰਨਾਂ ਤਹਿਤ ਘਿਨਾਉਣੇ ਅਪਰਾਧਾਂ ਵਿੱਚ ਜ਼ੀਰੋ ਐਫਆਈਆਰ, ਔਨਲਾਈਨ ਪੁਲਿਸ ਸ਼ਿਕਾਇਤ, ਇਲੈਕਟ੍ਰਾਨਿਕ ਸਾਧਨਾਂ ਰਾਹੀਂ ਸੰਮਨ ਭੇਜਣਾ ਤੇ ਅਪਰਾਧ ਦੇ ਦ੍ਰਿਸ਼ ਦੀ ਵੀਡੀਓਗ੍ਰਾਫੀ ਲਾਜ਼ਮੀ ਹੋ ਜਾਵੇਗੀ।
ਜੇ ਕੋਈ ਵਿਅਕਤੀ ਵਿਦੇਸ਼ ਵਿੱਚ ਬੈਠ ਕੇ ਭਾਰਤ ਵਿੱਚ ਕਿਸੇ ਦਾ ਕਤਲ ਕਰਵਾਉਂਦਾ ਹੈ ਜਾਂ ਕੋਈ ਵੀ ਅਜਿਹੇ ਅਪਰਾਧ ਨੂੰ ਅੰਜਾਮ ਦਿੰਦਾ ਹੈ ਤਾਂ ਭਾਰਤ ਵਿੱਚ ਉਸ ਉੱਤੇ ਮਾਮਲਾ ਦਰਜ ਕੀਤਾ ਜਾਵੇਗਾ ਤੇ ਜਿਸ ਦੇ ਆਧਾਰ ਉੱਤੇ ਵਿਦੇਸ਼ੀ ਪੁਲਿਸ ਕਾਰਵਾਈ ਕਰੇਗੀ। ਇਸ ਤੋਂ ਇਲਾਵਾ ਉਸ ਨੂੰ ਉੱਥੇ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਜਾਂ ਫਿਰ ਭਾਰਤ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਜੇ ਕੋਈ ਵਿਦੇਸ਼ਾਂ ਵਿੱਚ ਨਾਗਰਿਕ ਭਾਰਤ ਦੇ ਕੌਮੀ ਝੰਡੇ ਦਾ ਅਪਮਾਨ ਕਰਦਾ ਹੈ ਜਾਂ ਫਿਰ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ, ਉਸ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇੱਕ ਨਵਾਂ ਕਾਨੂੰਨ ਬਣਿਆ ਹੈ ਜਿਸ ਵਿੱਚ ਮਰਦਾਂ ਤੇ ਔਰਤਾਂ ਨੂੰ ਬਰਾਬਰ ਅਧਿਕਾਰ ਦਿੱਤੇ ਗਏ ਹਨ ਜਿਸ ਦੇ ਚਲਦੇ ਜੇ ਕੋਈ ਲੜਕੀ ਕਿਸੇ ਲੜਕੇ ਨੂੰ ਸਰੀਰਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਤੰਗ ਕਰਦੀ ਹੈ ਜਾਂ ਕੋਈ ਛੇੜਖਾਨੀ ਕਰਦੀ ਹੈ ਤਾਂ ਉਸਦੇ ਵੀ ਉਹੀ ਕਾਨੂੰਨ ਲਾਗੂ ਹੋਵੇਗਾ ਉਹ ਇੱਕ ਲੜਕੇ 'ਤੇ ਹੁੰਦਾ ਹੈ
ਕਾਨੂੰਨ ਬਦਲਣ ਨਾਲ ਆਮ ਜਨਤਾ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ ਹੁਣ ਆਮ ਜਨਤਾ ਨੂੰ ਵਾਰ-ਵਾਰ ਕੋਰਟ ਕਚਹਿਰੀਆਂ ਦੇ ਧੱਕੇ ਨਹੀਂ ਖਾਣੇ ਪੈਣਗੇ। ਉਨ੍ਹਾਂ ਨੂੰ ਪਹਿਲੀ ਹੀ ਤਾਰੀਕ ਉੱਤੇ ਆਪਣੇ ਕੰਮ ਬਾਰੇ ਹਰ ਜਾਣਕਾਰੀ ਮਿਲ ਜਾਵੇਗੀ ਜਿਵੇਂ ਕਿ ਕਿਸ ਤਾਰੀਕ ਨੂੰ ਕੀ-ਕੀ ਦਸਤਾਵੇਜ ਚਾਹੀਦੇ ਹਨ ਤੇ ਕਿਸ ਤਾਰੀਕ ਨੂੰ ਕੇਸ ਦਾ ਫੈਸਲਾ ਆਵੇਗਾ।
ਦੱਸ ਦਈਏ ਕਿ ਨਵੇਂ ਕਾਨੂੰਨਾਂ ਵਿੱਚ ਹੁਣ ਸਬੂਤਾਂ ਦੇ ਲਈ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਜ਼ਰੂਰੀ ਹੋਵੇਗੀ ਜਿਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਛੋਟੇ ਅਪਰਾਧਾਂ ਦੇ ਵਿੱਚ ਅੱਗੇ ਜਿਸ ਤਰ੍ਹਾਂ ਜੁਰਮਾਨਾ ਕਰ ਦਿੱਤਾ ਜਾਂਦਾ ਸੀ ਹੁਣ ਉਸ ਦੀ ਜਗ੍ਹਾ ਉਨ੍ਹਾਂ ਤੋਂ ਸਜ਼ਾ ਦੇ ਤੌਰ ਤੇ ਜਨਤਕ ਕੰਮ ਕਰਵਾਏ ਜਾਣਗੇ