New Parliament Building Inauguration Live Streaming: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ (28 ਮਈ) ਨੂੰ ਨਵਾਂ ਸੰਸਦ ਭਵਨ ਦੇਸ਼ ਨੂੰ ਸਮਰਪਿਤ ਕਰਨ ਜਾ ਰਹੇ ਹਨ। ਸਮਾਗਮ ਦੀ ਸ਼ੁਰੂਆਤ ਸਵੇਰੇ 7:30 ਵਜੇ ਹਵਨ ਅਤੇ ਸਰਬ-ਧਰਮ ਅਰਦਾਸ ਨਾਲ ਹੋਵੇਗੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਲੋਕ ਸਭਾ ਦਾ ਰਸਮੀ ਉਦਘਾਟਨ ਕਰਨਗੇ। ਉਦਘਾਟਨ ਸਮਾਰੋਹ ਵਿੱਚ 25 ਪਾਰਟੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਜਦੋਂ ਕਿ 20 ਵਿਰੋਧੀ ਪਾਰਟੀਆਂ ਨੇ ਸਮਾਗਮ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।


ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਸਮਾਰੋਹ ਨੂੰ ਲੈ ਕੇ ਦੇਸ਼ ਦੇ ਲੋਕਾਂ ਵਿੱਚ ਕਾਫੀ ਉਤਸੁਕਤਾ ਹੈ। ਹਰ ਕੋਈ ਇਸ ਮੌਕੇ ਦਾ ਹਿੱਸਾ ਬਣਨਾ ਚਾਹੁੰਦਾ ਹੈ। ਹਾਲਾਂਕਿ, ਤੁਸੀਂ ਮੌਕੇ 'ਤੇ ਜਾ ਕੇ ਇਸ ਸ਼ੁਭ ਮੌਕੇ 'ਤੇ ਸ਼ਾਮਲ ਨਹੀਂ ਹੋ ਸਕੋਗੇ, ਪਰ ਤੁਸੀਂ ਇਸ ਸਮਾਰੋਹ ਨੂੰ ABP ਨੈੱਟਵਰਕ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਲਾਈਵ ਦੇਖ ਸਕਦੇ ਹੋ।


ਇਹ ਵੀ ਪੜ੍ਹੋ: ਅੰਦਰ ਤੋਂ ਇਦਾਂ ਦਾ ਨਜ਼ਰ ਆਉਂਦਾ ਨਵਾਂ ਸੰਸਦ ਭਵਨ, ਵੇਖੋ ਤਸਵੀਰਾਂ


ਨਵੀਂ ਸੰਸਦ ਦੇ ਉਦਘਾਟਨੀ ਸਮਾਰੋਹ ਨੂੰ ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਲਾਈਵ ਦੇਖ ਸਕਦੇ ਹੋ-


ਏਬੀਪੀ ਲਾਈਵ (ਅੰਗਰੇਜ਼ੀ): https://news.abplive.com/  


ਏਬੀਪੀ ਨਿਊਜ਼ (ਹਿੰਦੀ): https://www.abplive.com//amp 


ਏਬੀਪੀ ਨੈੱਟਵਰਕ ਯੂਟਿਊਬ: https://www.youtube.com/watch?v=nyd-xznCpJc 


ਏਬੀਪੀ ਅੰਗਰੇਜ਼ੀ ਫੇਸਬੁੱਕ: facebook.com/abplive 


ਏਬੀਪੀ ਹਿੰਦੀ ਫੇਸਬੁੱਕ: facebook.com/abpnews 


ਏਬੀਪੀ ਲਾਈਵ ਟਵਿੱਟਰ: https://twitter.com/abplive 


ਏਬੀਪੀ ਨਿਊਜ਼ ਇੰਸਟਾਗ੍ਰਾਮ: https://www.instagram.com/abpnewstv/ 


ਏਬੀਪੀ ਲਾਈਵ ਇੰਸਟਾਗ੍ਰਾਮ: https://www.instagram.com/abplivenews/


ਪੀਐਮ ਮੋਦੀ ਦੀ ਦੇਸ਼ ਦੇ ਲੋਕਾਂ ਨੂੰ ਕੀਤੀ ਅਪੀਲ


ਨਵੀਂ ਇਮਾਰਤ ਦੇ ਉਦਘਾਟਨ ਤੋਂ ਪਹਿਲਾਂ ਪੀਐਮ ਮੋਦੀ ਨੇ ਕਿਹਾ ਕਿ ਨਵਾਂ ਸੰਸਦ ਭਵਨ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਵਾਏਗਾ। ਟਵਿੱਟਰ 'ਤੇ ਨਵੀਂ ਸੰਸਦ ਦਾ ਵੀਡੀਓ ਸਾਂਝਾ ਕਰਦੇ ਹੋਏ ਉਨ੍ਹਾਂ ਨੇ 'ਮਾਈ ਪਾਰਲੀਮੈਂਟ ਮਾਈ ਪ੍ਰਾਈਡ' ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਦੇਸ਼ ਦੇ ਲੋਕਾਂ ਨੂੰ ਆਪਣੇ ਵੌਇਸਓਵਰ ਨਾਲ ਵੀਡੀਓ ਬਣਾਉਣ ਅਤੇ ਸ਼ੇਅਰ ਕਰਨ ਦੀ ਵੀ ਅਪੀਲ ਕੀਤੀ ਹੈ। ਪੀਐਮ ਨੇ ਕਿਹਾ ਕਿ ਇਸ ਵੀਡੀਓ ਨੂੰ ਆਪਣੀ ਆਵਾਜ਼ (ਵੋਇਸਓਵਰ) ਨਾਲ ਸਾਂਝਾ ਕਰੋ, ਜੋ ਤੁਹਾਡੇ ਵਿਚਾਰਾਂ ਨੂੰ ਪ੍ਰਗਟ ਕਰਦੀ ਹੈ। ਮੈਂ ਉਹਨਾਂ ਵਿੱਚੋਂ ਕੁਝ ਨੂੰ ਰੀਟਵੀਟ ਕਰਾਂਗਾ।


75 ਰੁਪਏ ਦਾ ਸਿੱਕਾ ਹੋਵੇਗਾ ਜਾਰੀ


ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਕੇਂਦਰ ਸਰਕਾਰ 75 ਰੁਪਏ ਦਾ ਵਿਸ਼ੇਸ਼ ਸਿੱਕਾ ਵੀ ਜਾਰੀ ਕਰੇਗੀ। ਸਿੱਕੇ ਦੇ ਇੱਕ ਪਾਸੇ ਅਸ਼ੋਕ ਥੰਮ੍ਹ ਦਾ ਸ਼ੇਰ ਹੈ, ਜਿਸ ਦੇ ਹੇਠਾਂ 'ਸਤਿਆਮੇਵ ਜਯਤੇ' ਲਿਖਿਆ ਹੋਇਆ ਹੈ। ਸਿੱਕੇ ਦੇ ਖੱਬੇ ਪਾਸੇ ਦੇਵਨਾਗਰੀ ਵਿੱਚ ‘ਭਾਰਤ’ ਅਤੇ ਸੱਜੇ ਪਾਸੇ ਅੰਗਰੇਜ਼ੀ ਵਿੱਚ ‘ਇੰਡੀਆ’ ਲਿਖਿਆ ਹੋਇਆ ਹੈ। ਇਸ 'ਤੇ ਰੁਪਏ ਦਾ ਚਿੰਨ੍ਹ ਵੀ ਲਿਖਿਆ ਹੋਇਆ ਹੈ।


ਇਹ ਵੀ ਪੜ੍ਹੋ: ਨੌਜਵਾਨ ਦੀ ਮਿਲੀ ਗਲੀ-ਸੜੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਸ਼ੱਕ, 15 ਦਿਨ ਪਹਿਲਾਂ ਹੋ ਚੁੱਕੀ ਹੈ ਮੌਤ !