New Parliament Inauguration Live: ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ਦਾ ਕੀਤਾ ਉਦਘਾਟਨ, ਸਪੀਕਰ ਦੀ ਕੁਰਸੀ ਨੇੜੇ ਸਥਾਪਿਤ ਕੀਤਾ 'ਸੇਂਗੋਲ', ਪੜ੍ਹੋ ਪਲ-ਪਲ ਦਾ ਅਪਡੇਟ

New Parliament Building Inauguration Live: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਹੈ। ਇਸ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਸਨ। ਇੱਥੇ ਪਲ-ਪਲ ਅੱਪਡੇਟ ਪ੍ਰਾਪਤ ਕਰੋ...

ABP Sanjha Last Updated: 28 May 2023 08:50 AM

ਪਿਛੋਕੜ

New Parliament Inauguration: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਐਤਵਾਰ (28 ਮਈ) ਨੂੰ ਦਿੱਲੀ ਵਿੱਚ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਜਾ ਰਹੇ ਹਨ। ਉਦਘਾਟਨ ਸਮਾਰੋਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ...More

New Parliament Inauguration: ਭਾਜਪਾ ਸੰਸਦ ਸੈਂਟਰਲ ਹਾਲ ਵਿੱਚ ਸਾਵਰਕਰ ਨੂੰ ਸ਼ਰਧਾਂਜਲੀ ਦੇਣਗੇ

ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ, ਥੋੜ੍ਹੀ ਦੇਰ 'ਚ ਭਾਜਪਾ ਦੇ ਸੰਸਦ ਮੈਂਬਰ ਪੁਰਾਣੀ ਸੰਸਦ ਦੇ ਸੈਂਟਰਲ ਹਾਲ 'ਚ ਇਕੱਠੇ ਹੋ ਕੇ ਵੀਰ ਸਾਵਰਕਰ ਨੂੰ ਸ਼ਰਧਾਂਜਲੀ ਭੇਟ ਕਰਨਗੇ।