New Labour Code : ਭਾਰਤ ਵਿੱਚ ਕਿਰਤ ਸੁਧਾਰਾਂ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਚਰਚਾ ਜਾਰੀ ਹੈ। ਇਸੇ ਕੜੀ ਵਿੱਚ ਹੁਣ ਦੇਸ਼ ਵਿੱਚ ਕਿਰਤ ਸੁਧਾਰਾਂ ਦੇ ਇੱਕ ਵੱਡੇ ਅਧਿਆਏ ਦੀ ਸ਼ੁਰੂਆਤ ਹੋ ਚੁੱਕੀ ਹੈ। ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਚਾਰ ਨਵੇਂ ਲੇਬਰ ਕੋਡਾਂ ਦੇ ਆਖਰੀ ਨਿਯਮਾਂ ਨੂੰ ਪੂਰੀ ਤਰ੍ਹਾਂ ਨੋਟੀਫਾਈ (Notified) ਕਰ ਦਿੱਤਾ ਹੈ। ਦਰਅਸਲ 'ਚ 4 ਨਵੇਂ ਨਿਯਮਾਂ 'ਚ ਵੇਤਨ, ਸਮਾਜਿਕ ਸੁਰੱਖਿਆ, ਉਦਯੋਗਿਕ ਸਬੰਧ ਅਤੇ ਪੇਸ਼ੇਵਰ ਸੁਰੱਖਿਆ ਨਾਲ ਜੁੜੇ ਇਹ ਚਾਰ ਨਵੇਂ ਨਿਯਮ ਪੁਰਾਣੇ ਕਾਨੂੰਨਾਂ ਦੀ ਜਗ੍ਹਾ ਲੈਣਗੇ।

Continues below advertisement

1.  ਇੰਨ ਹੈਂਡ ਸੈਲਰੀ ਵਿੱਚ ਘੱਟ ਜਾਵੇਗੀ 

ਕੇਂਦਰ ਸਰਕਾਰ ਵੱਲੋਂ ਜਾਰੀ ਨਵੇਂ ਨਿਯਮਾਂ ਤਹਿਤ ਹੁਣ ਤੁਹਾਡੀ ਬੇਸਿਕ ਸੈਲਰੀ (Basic Salary) ਤੁਹਾਡੇ ਕੁੱਲ ਸੀਟੀਸੀ (CTC) ਦਾ ਘੱਟੋ-ਘੱਟ 50 ਫੀਸਦੀ ਹੋਣੀ ਲਾਜ਼ਮੀ ਕਰ ਦਿੱਤੀ ਗਈ ਹੈ। ਜੇਕਰ ਤੁਹਾਡੀ ਬੇਸਿਕ ਸੈਲਰੀ ਵਧਦੀ ਹੈ ਤਾਂ ਤੁਹਾਡਾ ਪੀਐਫ (PF) ਯੋਗਦਾਨ ਵੀ ਵਧੇਗਾ। ਇਸ ਨਾਲ ਇੰਨ ਹੈਂਡ ਸੈਲਰੀ (In-hand Salary) ਥੋੜ੍ਹੀ ਘੱਟ ਸਕਦੀ ਹੈ ਪਰ ਰਿਟਾਇਰਮੈਂਟ ਫੰਡ ਅਤੇ ਗ੍ਰੈਚੁਟੀ ਦੀ ਰਾਸ਼ੀ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲੇਗਾ।

Continues below advertisement

2. ਗ੍ਰੈਚੁਟੀ ਦੇ ਨਿਯਮਾਂ ਵਿੱਚ ਕੀਤੇ ਗਏ ਵੱਡੇ ਬਦਲਾਅ

ਕੇਂਦਰ ਸਰਕਾਰ ਨੇ ਗ੍ਰੈਚੁਟੀ ਦੇ ਨਿਯਮਾਂ ਵਿੱਚ ਵੀ ਅਹਿਮ ਬਦਲਾਅ ਕੀਤੇ ਹਨ। ਹੁਣ 'ਫਿਕਸਡ ਟਰਮ' ਯਾਨੀ ਕੰਟਰੈਕਟ (Contract) 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਗ੍ਰੈਚੁਟੀ ਲਈ 5 ਸਾਲ ਦੀ ਲੰਬੀ ਉਡੀਕ ਨਹੀਂ ਕਰਨੀ ਪਵੇਗੀ। ਜੇਕਰ ਕਿਸੇ ਕਰਮਚਾਰੀ ਨੇ ਇੱਕ ਸਾਲ ਦੀ ਸੇਵਾ ਪੂਰੀ ਕਰ ਲਈ ਹੈ ਤਾਂ ਉਹ ਵੀ ਗ੍ਰੈਚੁਟੀ ਦਾ ਹੱਕਦਾਰ ਹੋਵੇਗਾ।

3. ਕੰਮ ਦੇ ਘੰਟੇ ਅਤੇ ਛੁੱਟੀਆਂ

ਨਵੇਂ ਲੇਬਰ ਕੋਡ ਮੁਤਾਬਕ, ਹਫ਼ਤੇ ਵਿੱਚ ਕੰਮ ਦੇ ਘੰਟਿਆਂ ਦੀ ਸੀਮਾ 48 ਘੰਟੇ ਤੈਅ ਕੀਤੀ ਗਈ ਹੈ। ਜੇਕਰ ਕੰਪਨੀਆਂ ਚਾਹੁਣ ਤਾਂ 4 ਦਿਨ ਦਾ ਵਰਕ ਵੀਕ (4 Days Work Week) ਅਪਣਾ ਸਕਦੀਆਂ ਹਨ, ਜਿਸ ਲਈ ਕਰਮਚਾਰੀਆਂ ਨੂੰ ਹਫ਼ਤੇ ਵਿੱਚ 3 ਛੁੱਟੀਆਂ ਦੇਣੀਆਂ ਲਾਜ਼ਮੀ ਹੋਣਗੀਆਂ। ਜੇਕਰ ਕੋਈ ਕਰਮਚਾਰੀ ਤੈਅ ਘੰਟਿਆਂ ਤੋਂ ਵੱਧ ਕੰਮ ਕਰਦਾ ਹੈ ਤਾਂ ਉਸ ਨੂੰ ਦੁੱਗਣੀ ਦਰ 'ਤੇ ਓਵਰਟਾਈਮ (Double Overtime) ਦੇਣਾ ਪਵੇਗਾ। ਇਸ ਤੋਂ ਇਲਾਵਾ ਹੁਣ ਸਾਲ ਵਿੱਚ 180 ਦਿਨ ਕੰਮ ਕਰਨ 'ਤੇ ਕਰਮਚਾਰੀ ਸਾਲਾਨਾ ਛੁੱਟੀਆਂ (Earned Leave) ਦੇ ਹੱਕਦਾਰ ਹੋਣਗੇ।

4. ਔਰਤਾਂ ਨੂੰ ਮਿਲੇ ਬਰਾਬਰ ਮੌਕੇ

ਨਵੇਂ ਕੋਡ ਵਿੱਚ ਔਰਤਾਂ ਨੂੰ ਨਾਈਟ ਸ਼ਿਫਟ (ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ) ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਬਸ਼ਰਤੇ ਉਨ੍ਹਾਂ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਹੋਣ। ਇਸ ਦੇ ਨਾਲ ਹੀ, ਮਰਦ ਅਤੇ ਮਹਿਲਾ ਕਰਮਚਾਰੀਆਂ ਨੂੰ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੀ ਗਾਰੰਟੀ ਵੀ ਦਿੱਤੀ ਗਈ ਹੈ।