New Rules from 1st September: ਅੱਜ ਤੋਂ ਸਾਲ 2021 ਦਾ 9ਵਾਂ ਮਹੀਨਾ ਸ਼ੁਰੂ ਹੋ ਗਿਆ ਹੈ। ਸਤੰਬਰ ਯਾਨੀ ਅਜ ਤੋਂ ਕੁਝ ਬਦਲਾਅ ਤੇ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ। ਇਹ ਬਦਲਾਅ ਜੀਐਸਟੀ ਰਿਟਰਨ,  PF, UAN ਨਾਲ ਆਧਾਰ ਲਿੰਕ, ਰਾਜਧਾਨੀ ਟ੍ਰੇਨ ਤੇ ਬੈਂਕ ਲੈਣ ਦੇਣ ਨਾਲ ਜੁੜੇ ਹਨ। ਇਹ ਸਾਰੇ ਨਿਯਮ ਆਮ ਆਦਮੀ ਦੀ ਰੋਜ਼ਮਰ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਹਨ। ਅਜਿਹੇ ‘ਚ ਤਹਾਨੂੰ ਪਹਿਲੀ ਸਤੰਬਰ ਤੋਂ ਬਦਲਣ ਵਾਲੇ ਇਨ੍ਹਾਂ ਨਿਯਮਾਂ ਬਾਰੇ ਜਾਣ ਲੈਣਾ ਚਾਹੀਦਾ ਹੈ।


ਜੀਐਸਟੀ ਰਿਟਰਨ ‘ਤੇ ਇਕ ਸਤੰਬਰ ਤੋਂ ਨਵਾਂ ਨਿਯਮ


ਜੀਐਸਟੀ ਕੁਲੈਕਸ਼ਨ ‘ਚ ਗਿਰਾਵਟ ਨੂੰ ਦੇਖਦਿਆਂ ਸਰਕਾਰ ਨੇ ਦੇਰੀ ਨਾਲ ਟੈਕਸ ਜਮ੍ਹਾਂ ਕਰਨ ਦੀ ਤਿਆਰੀ ਕਰ ਲਈ ਹੈ। ਸਰਕਾਰ ਨੇ ਕਿਹਾ ਕਿ ਜੀਐਸਟੀ ਪੇਮੈਂਟ ‘ਚ ਦੇਰੀ ਦੀ ਸਥਿਤੀ ‘ਚ ਇਕ ਸਤੰਬਰ ਤੋਂ ਨੈੱਟ ਟੈਕਸ ‘ਤੇ ਵਿਆਜ ਲੱਗੇਗਾ। ਜੀਐਸਟੀ ਦੇ ਭੁਗਤਾਨ ‘ਚ ਦੇਰੀ ਦੀ ਸਥਿਤੀ ‘ਚ ਇਕ ਸਤੰਬਰ ਤੋਂ ਕੁੱਲ ਕਰ ਦੇਣਦਾਰੀ ‘ਤੇ ਵਿਆਜ ਲੱਗੇਗਾ।


ਇਸ ਸਾਲ ਦੀ ਸ਼ੁਰੂਆਤ ‘ਚ ਉਦਯੋਗ ਨੇ ਜੀਐਸਟੀ ਭੁਗਤਾਨ ‘ਚ ਦੇਰੀ ਤੇ ਕਰੀਬ 46,000 ਕਰੋੜ ਰੁਪਏ ਦੇ ਬਕਾਇਆ ਵਿਆਜ ਦੀ ਵਸੂਲੀ ਦੇ ਹੁਕਮਾਂ ‘ਤੇ ਚਿੰਤਾ ਜਤਾਈ ਹੈ। ਵਿਆਜ ਕੁੱਲ ਦੇਣਦਾਰੀ ‘ਤੇ ਲਾਇਆ ਗਿਆ ਸੀ। 19 ਸਤੰਬਰ ਤੋਂ ਜੀਐਸਟੀ ਦਰਾਂ ‘ਚ ਸੋਧ ਤੇ ਹੋਰ ਮੁੱਦਿਆਂ ਤੇ ਕਾਊਂਸਿਲ ਦੀ ਬੈਠਕ ਹੋਵੇਗੀ। ਇਸ ਬੈਠਕ ‘ਚ ਕੰਪਨਸੇਸ਼ਨ ਸੈਸ ਤੇ ਕੰਪਨਸੇਸ਼ਨ ਪੇਮੈਂਟ ‘ਚ ਆਈ ਕਮੀ ‘ਤੇ ਵਿਚਾਰ ਹੋ ਸਕਦਾ ਹੈ।


 UAN ਨਾਲ ਆਧਾਰ ਲਿੰਕ ਕਰਵਾਉਣਾ ਜ਼ਰੂਰੀ


EPFO ਨੇ ਈਪੀਐਫ ਖਾਤਾ ਨੂੰ ਆਧਾਰ ਨੰਬਰ ਦੇ ਨਾਲ ਪੀਐਫ ਅਕਾਊਂਟ ਤੇ ਯੂਏਐਨ ਨੂੰ ਲਿੰਕ ਕਰਨਾ ਜ਼ਰੂਰੀ ਕਰ ਦਿੱਤਾ ਹੈ। ਇਸ ਨੂੰ ਲਿੰਕ ਕਰਨ ਦੀ ਆਖਰੀ ਤਾਰੀਖ 31 ਅਗਸਤ ਸੀ। ਯਾਨੀ ਜੇਕਰ ਤੁਸੀਂ ਮੰਗਲਵਾਰ ਆਪਣੇ ਪੀਐਫ ਖਾਤੇ ਨੂੰ ਯੂਏਐਨ ਨਾਲ ਲਿੰਕ ਨਹੀਂ ਕੀਤਾ ਤਾਂ ਤੁਹਾਡੇ ਖਾਤੇ ‘ਚ ਕੰਪਨੀ ਵੱਲੋਂ ਪੈਸਾ ਜਮ੍ਹਾਂ ਕਰਨ ਤੇ ਦਿੱਕਤ ਆ ਸਕਦੀ ਹੈ। ਦੋਵਾਂ ਨੂੰ ਲਿੰਕ ਕਰਨ ਦੀ ਆਖਰੀ ਤਾਰੀਖ ਪਹਿਲਾਂ ਦੋ ਵਾਰ ਵਧਾਈ ਜਾ ਚੁੱਕੀ ਹੈ।