ਪਟਨਾ: ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ ਯੂਨਾਈਟਿਡ ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਸਾਫ ਕਰ ਦਿੱਤਾ ਹੈ ਕਿ ਉਹ ਮੋਦੀ ਦੀ ਤਜਵੀਜ਼ ਤੋਂ ਸਹਿਮਤ ਨਹੀਂ ਹਨ। ਨਿਤੀਸ਼ ਦਾ ਕਹਿਣਾ ਹੈ ਕਿ ਐਨਡੀਏ ਦੀਆਂ ਭਾਈਵਾਲ ਪਾਰਟੀਆਂ ਨੂੰ ਉਨ੍ਹਾਂ ਦੇ ਜੇਤੂ ਸੰਸਦ ਮੈਂਬਰਾਂ ਦੇ ਹਿਸਾਬ ਨਾਲ ਨੁਮਾਇੰਦਗੀ ਮਿਲਣੀ ਚਾਹੀਦੀ ਸੀ। ਉਨ੍ਹਾਂ ਸਾਫ ਕੀਤਾ ਕਿ ਸਾਨੂੰ ਸੰਕੇਤਕ ਨੁਮਾਇੰਦਗੀ ਨਹੀਂ ਚਾਹੀਦੀ। ਇਸ ਦੇ ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਮੋਦੀ ਕੈਬਨਿਟ ਵਿੱਚ ਸ਼ਾਮਲ ਨਹੀਂ ਹੋਣਗੇ।
ਹਾਲਾਂਕਿ, ਨਿਤੀਸ਼ ਨੇ ਭਾਜਪਾ ਨਾਲ ਨਾਰਾਜ਼ਗੀ ਦੀਆਂ ਖ਼ਬਰਾਂ ਨੂੰ ਵੀ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਬਿਹਾਰ ਵਿੱਚ ਮਿਲ ਕੇ ਸਰਕਾਰ ਚਲਾ ਰਹੇ ਹਾਂ। ਮੁੱਖ ਮੰਤਰੀ ਨੇ ਸਾਲ 2020 ਦੀਆਂ ਵਿਧਾਨ ਸਭਾ ਚੋਣਾਂ 'ਤੇ ਕੇਂਦਰੀ ਵਜ਼ਾਰਤ ਵਿੱਚ ਹਿੱਸਾ ਨਾ ਮਿਲਣ ਦੇ ਅਸਰ ਦੀਆਂ ਸੰਭਾਵਨਾਵਾਂ ਵੀ ਖਾਰਜ ਕਰ ਦਿੱਤੀਆਂ। ਉਨ੍ਹਾਂ ਇਨ੍ਹਾਂ ਅਫ਼ਵਾਹਾਂ ਦਾ ਵੀ ਖੰਡਨ ਕਰ ਦਿੱਤਾ ਕਿ ਅਸੀਂ ਮੰਤਰੀ ਮੰਡਲ ਵਿੱਚ ਤਿੰਨ ਸੀਟਾਂ ਦੀ ਮੰਗ ਕੀਤੀ ਸੀ, ਬਲਕਿ ਸਿਰਫ ਅਨੁਪਾਤ ਦੇ ਹਿਸਾਬ ਨਾਲ ਹਿੱਸੇਦਾਰੀ ਦੀ ਗੱਲ ਕਹੀ ਸੀ।
ਨਿਤੀਸ਼ ਨੇ ਕਿਹਾ ਕਿ ਉਹ ਅਮਿਤ ਸ਼ਾਹ ਦੇ ਸੱਦੇ 'ਤੇ ਦਿੱਲੀ ਗਏ ਸੀ ਜਿੱਥੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਐਨਡੀਏ ਦੀਆਂ ਭਾਈਵਾਲ ਪਾਰਟੀਆਂ ਨੂੰ ਇੱਕ-ਇੱਕ ਮੰਤਰੀ ਦਾ ਅਹੁਦਾ ਦੇ ਰਹੇ ਹਨ। ਪਰ ਨਿਤੀਸ਼ ਨੇ ਕਿਹਾ ਕਿ ਮੰਤਰੀ ਮੰਡਲ ਵਿੱਚ ਸਾਨੂੰ ਸੰਕੇਤਕ ਨੁਮਾਇੰਦਗੀ ਦੀ ਲੋੜ ਨਹੀਂ ਹੈ। ਜਦਯੂ ਦੇ ਸਾਰੇ ਐਮਪੀਜ਼ ਨੇ ਇਸ 'ਤੇ ਸਹਿਮਤੀ ਜਤਾਈ। ਜਦਯੂ ਕੋਲ ਲੋਕ ਸਭਾ ਵਿੱਚ 16 ਸੰਸਦ ਮੈਂਬਰ ਅਤੇ ਰਾਜ ਸਭਾ ਵਿੱਚ ਵੀ ਛੇ ਐਮਪੀ ਹਨ ਪਰ ਨਿਤੀਸ਼ ਨੇ ਸਾਫ ਕੀਤਾ ਕਿ ਭਾਈਵਾਲ ਹੋਣ ਦੇ ਬਾਵਜੂਦ ਜਦਯੂ, ਭਾਜਪਾ ਦੇ ਨਾਲ ਖੜ੍ਹੀ ਹੈ।
ਬਿਹਾਰ 'ਚ ਮੋਦੀ ਦੀ ਬੇੜੀ ਪਾਰ ਲਾਉਣ ਵਾਲੇ ਨਿਤੀਸ਼ ਨਾਲ ਹੋਈ ਬੁਰੀ, ਭਰੇ ਮਨ ਨਾਲ ਕੈਬਨਿਟ ਤੋਂ ਬਾਹਰ ਰਹਿਣ ਦਾ ਐਲਾਨ
ਏਬੀਪੀ ਸਾਂਝਾ
Updated at:
31 May 2019 04:43 PM (IST)
ਨਿਤੀਸ਼ ਨੇ ਕਿਹਾ ਕਿ ਉਹ ਅਮਿਤ ਸ਼ਾਹ ਦੇ ਸੱਦੇ 'ਤੇ ਦਿੱਲੀ ਗਏ ਸੀ ਜਿੱਥੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਐਨਡੀਏ ਦੀਆਂ ਭਾਈਵਾਲ ਪਾਰਟੀਆਂ ਨੂੰ ਇੱਕ-ਇੱਕ ਮੰਤਰੀ ਦਾ ਅਹੁਦਾ ਦੇ ਰਹੇ ਹਨ। ਪਰ ਨਿਤੀਸ਼ ਨੇ ਕਿਹਾ ਕਿ ਮੰਤਰੀ ਮੰਡਲ ਵਿੱਚ ਸਾਨੂੰ ਸੰਕੇਤਕ ਨੁਮਾਇੰਦਗੀ ਦੀ ਲੋੜ ਨਹੀਂ ਹੈ।
- - - - - - - - - Advertisement - - - - - - - - -