ਪਟਨਾ: ਬਿਹਾਰ ‘ਚ ਗੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਨਕੇਲ ਕੱਸਣ ਲਈ ਨਿਤਿਸ਼ ਕੁਮਾਰ ਨੇ ਅਧਿਕਾਰੀਆਂ ਤੇ ਸਾਰੇ ਥਾਣੇਦਾਰਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸਾਰੇ ਥਾਣੇਦਾਰ ਇਹ ਲਿਖਤ ‘ਚ ਦੇਣ ਕਿ ਉਨ੍ਹਾਂ ਦੇ ਇਲਾਕੇ ‘ਚ ਸ਼ਰਾਬ ਨਹੀਂ ਵਿਕੇਗੀ। ਬੁੱਧਵਾਰ ਨੂੰ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸਾਰੇ ਥਾਣੇਦਾਰਾਂ ਤੋਂ ਇਹ ਗਾਰੰਟੀ ਲੈਣ ਦਾ ਹੁਕਮ ਦਿੱਤਾ ਹੈ।
ਸੂਬੇ ‘ਚ ਜਾਰੀ ਗੈਰਕਾਨੂੰਨੀ ਸ਼ਰਾਬ ‘ਤੇ ਰੋਕ ਲਾਉਣ ਨੂੰ ਲੈ ਕੇ ਨਿਤਿਸ਼ ਕੁਮਾਰ ਨੇ ਕਿਹਾ ਕਿ ਜਿਸ ਥਾਣੇ ਖੇਤਰ ਤੋਂ ਸ਼ਰਾਬ ਬਰਾਮਦ ਹੋਵੇਗੀ, ਉੱਥੇ ਦੇ ਥਾਣੇਦਾਰ ਨੂੰ 10 ਸਾਲ ਤਕ ਕਿਸੇ ਵੀ ਥਾਣੇ ‘ਚ ਪੋਸਟਿੰਗ ਨਹੀਂ ਦਿੱਤੀ ਜਾਵੇਗੀ।
ਸੀਐਮ ਨੇ ਬੈਠਕ ਦੌਰਾਨ ਕਿਹਾ ਕਿ ਸ਼ਰਾਬਬੰਦੀ ਨਾਲ ਬਿਹਾਰ ‘ਚ ਸਮਾਜਿਕ ਬਦਲਾਅ ਨਜ਼ਰ ਆਇਆ ਹੈ। ਔਰਤਾਂ-ਬੱਚਿਆਂ ਨੂੰ ਕਾਫੀ ਰਾਹਤ ਮਿਲੀ ਹੈ। ਨਿਤਿਸ਼ ਨੇ ਇਸ ਕੰਮ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਆਈਜੀ ਪ੍ਰਹਿਬੇਸ਼ਨ ਨਾਲ ਇੰਟੈਲੀਜੇਂਸ, ਐਕਸਾਈਜ਼, ਸਪੈਸ਼ਲ ਬ੍ਰਾਂਚ ਪੁਲਿਸ ਨੂੰ ਲਾਇਆ ਜਾਵੇ। ਇਸ ਬੈਠਕ ‘ਚ ਸੂਬੇ ਦੇ ਆਲਾ ਉੱਚ ਅਧਿਕਾਰੀ ਵੀ ਮੂਜੌਦ ਸੀ।
ਸ਼ਰਾਬ 'ਤੇ ਸ਼ਿਕੰਜ਼ਾ! ਜਿਸ ਥਾਣਾ ਖੇਤਰ 'ਚੋਂ ਮਿਲੀ ਸ਼ਰਾਬ ਤਾਂ ਥਾਣੇਦਾਰ ਸ਼ਾਮਤ
ਏਬੀਪੀ ਸਾਂਝਾ
Updated at:
13 Jun 2019 02:17 PM (IST)
ਬਿਹਾਰ ‘ਚ ਗੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਨਕੇਲ ਕੱਸਣ ਲਈ ਨਿਤਿਸ਼ ਕੁਮਾਰ ਨੇ ਅਧਿਕਾਰੀਆਂ ਤੇ ਸਾਰੇ ਥਾਣੇਦਾਰਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸਾਰੇ ਥਾਣੇਦਾਰ ਇਹ ਲਿਖਤ ‘ਚ ਦੇਣ ਕਿ ਉਨ੍ਹਾਂ ਦੇ ਇਲਾਕੇ ‘ਚ ਸ਼ਰਾਬ ਨਹੀਂ ਵਿਕੇਗੀ।
- - - - - - - - - Advertisement - - - - - - - - -