ਪਟਨਾ: ਭੀਖ ਦੇਣ ਤੋਂ ਬਚਣ ਲਈ ਲੋਕ ਅਕਸਰ ਕਹਿੰਦੇ ਹਨ ਕਿ ਖੁੱਲ੍ਹੇ ਨਹੀਂ ਹਨ ਪਰ ਬਿਹਾਰ ਦੇ ਇੱਕ ਭਿਖਾਰੀ ਦੇ ਸਾਹਮਣੇ ਇਹ ਬਹਾਨਾ ਨਹੀਂ ਚੱਲਦਾ ਕਿਉਂਕਿ ਇਹ ਭਿਖਾਰੀ ਡਿਜੀਟਲ ਪੇਮੈਂਟ ਵੀ ਸਵੀਕਾਰ ਕਰਦਾ ਹੈ। ਇਹ ਅਜੀਬ ਲੱਗ ਸਕਦਾ ਹੈ, ਪਰ ਇਹ ਪੂਰੀ ਤਰ੍ਹਾਂ ਸੱਚ ਹੈ। ਬਿਹਾਰ ਦੇ ਬੇਤੀਆ ਰੇਲਵੇ ਸਟੇਸ਼ਨ 'ਤੇ ਈ-ਵਾਲੇਟ ਦਾ QR ਕੋਡ ਗਲ ਵਿੱਚ ਲਟਕਾਉਣ ਵਾਲੇ ਭਿਖਾਰੀ ਦਾ ਨਾਂ ਰਾਜੂ ਪ੍ਰਸਾਦ ਹੈ। ਰਾਜੂ ਬਚਪਨ ਤੋਂ ਹੀ ਸਟੇਸ਼ਨ 'ਤੇ ਰਹਿੰਦਾ ਹੈ ਤੇ ਲੋਕਾਂ ਤੋਂ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਹੈ।
ਪੀਐਮ ਮੋਦੀ ਤੇ ਲਾਲੂ ਯਾਦਵ ਦੇ ਫੈਨ
ਰਾਜੂ ਦੀ ਪਛਾਣ ਡਿਜੀਟਲ ਭਿਖਾਰੀ ਵਜੋਂ ਹੋਈ ਹੈ। ਉਸ ਅਨੁਸਾਰ ਲੋਕ ਕਹਿੰਦੇ ਸੀ ਕਿ ਖੁੱਲ੍ਹੇ ਨਹੀਂ ਹਨ, ਇਸ ਲਈ ਮੈਂ ਬੈਂਕ ਵਿੱਚ ਖਾਤਾ ਖੋਲ੍ਹਿਆ। ਹੁਣ ਰਾਜੂ ਲੋਕਾਂ ਤੋਂ ਖੁੱਲ੍ਹੇ ਪੈਸੇ ਨਹੀਂ ਲੈਂਦਾ, ਸਗੋਂ ਫੋਨ-ਪੇਅ 'ਤੇ QR ਕੋਡ ਨੂੰ ਸਕੈਨ ਕਰਕੇ ਭੀਖ ਮੰਗਣ ਲਈ ਪੈਸੇ ਭੇਜਣ ਲਈ ਕਹਿੰਦਾ ਹੈ। 40 ਸਾਲਾ ਰਾਜੂ ਕਰੀਬ ਤਿੰਨ ਦਹਾਕਿਆਂ ਤੋਂ ਰੇਲਵੇ ਸਟੇਸ਼ਨ ਤੇ ਹੋਰ ਥਾਵਾਂ 'ਤੇ ਭੀਖ ਮੰਗ ਕੇ ਆਪਣਾ ਜੀਵਨ ਬਸਰ ਕਰ ਰਿਹਾ ਹੈ। ਉਹ ਆਪਣੇ ਆਪ ਨੂੰ ਪੀਐਮ ਮੋਦੀ ਅਤੇ ਲਾਲੂ ਯਾਦਵ ਦਾ ਫੈਨ ਦੱਸਦਾ ਹੈ।
ਮੰਦਬੁੱਧੀ ਹੋਣ ਕਾਰਨ ਰਾਜੂ ਕੋਲ ਕੋਈ ਨੌਕਰੀ ਨਹੀਂ ਸੀ, ਇਸ ਲਈ ਉਸ ਨੇ ਭੀਖ ਮੰਗਣ ਨੂੰ ਆਪਣਾ ਕੰਮ ਬਣਾ ਲਿਆ। ਰਾਜੂ ਦੀ QR ਕੋਡ ਤੋਂ ਭੀਖ ਮੰਗਣ ਦੇ ਆਪਣੇ ਸਟਾਈਲ ਕਾਰਨ ਪੂਰੇ ਦੇਸ਼ ਵਿੱਚ ਚਰਚਾ ਹੋ ਰਹੀ ਹੈ। ਉਹ ਸਟੇਸ਼ਨ ਤੇ ਬੱਸ ਸਟੈਂਡ ਤੋਂ ਬਾਹਰ ਆਉਣ ਵਾਲੇ ਯਾਤਰੀਆਂ ਨੂੰ ਮਦਦ ਦੀ ਅਪੀਲ ਕਰਦਾ ਹੈ। ਰਾਜੂ ਦਾ ਕਹਿਣਾ ਹੈ ਕਿ ਜਦੋਂ ਤੋਂ ਉਹ ਡਿਜੀਟਲ ਭਿਖਾਰੀ ਬਣਿਆ ਹੈ, ਉਸ ਦੀ ਕਮਾਈ ਵਧੀ ਹੈ।
ਇਸ ਬਾਰੇ ਰਾਜੂ ਨੇ ਕਿਹਾ, 'ਕਈ ਵਾਰ ਲੋਕ ਇਹ ਕਹਿ ਕੇ ਮਦਦ ਤੋਂ ਇਨਕਾਰ ਕਰ ਦਿੰਦੇ ਹਨ ਕਿ ਉਨ੍ਹਾਂ ਕੋਲ ਖੁੱਲ੍ਹੇ ਪੈਸੇ ਨਹੀਂ ਹਨ। ਕਈ ਯਾਤਰੀਆਂ ਨੇ ਕਿਹਾ ਕਿ ਈ-ਵਾਲੇਟਸ ਜਿਵੇਂ ਕਿ ਫੋਨ-ਪੇਅ ਆਦਿ ਦੇ ਯੁੱਗ 'ਚ ਹੁਣ ਕੈਸ਼ ਕੌਣ ਲੈ ਕੇ ਜਾਂਦਾ ਹੈ। ਇਸੇ ਲਈ ਮੈਂ ਇੱਕ ਬੈਂਕ ਖਾਤਾ ਖੋਲ੍ਹਿਆ, ਨਾਲ ਹੀ ਇੱਕ ਈ-ਵਾਲਿਟ ਵੀ ਬਣਾਇਆ। ਹੁਣ ਮੈਂ Google Pay ਤੇ Phone Pay ਆਦਿ ਦੇ QR ਕੋਡ ਰਾਹੀਂ ਭੀਖ ਮੰਗਦਾ ਹਾਂ।
ਇਹ ਵੀ ਪੜ੍ਹੋ: ਇੱਕ ਵਾਰ ਫਿਰ ਲੱਗਿਆ ਫੇਸਬੁੱਕ 'ਤੇ ਜੁਰਮਾਨਾ, ਭਰਨਾ ਪਵੇਗਾ 15 ਕਰੋੜ ਪੌਂਡ ਦਾ ਜੁਰਮਾਨਾ ਤੇ ਵੇਚਣੀ ਪਵੇਗੀ ਆਪਣੀ ਇੱਕ ਕੰਪਨੀ, ਜਾਣੋ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin