ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ’ਚ ਖ਼ਰਾਬ ਕਾਰਗੁਜ਼ਾਰੀ ਤੋਂ ਬਾਅਦ ਕਾਂਗਰਸ ਦਾ ਅੰਦਰੂਨੀ ਕਾਟੋ-ਕਲੇਸ਼ ਨਿੱਤ ਵਧਦਾ ਹੀ ਜਾ ਰਿਹਾ ਹੈ। ਸਮੀਖਿਆ ਦਾ ਵਾਜਬ ਸੁਆਲ ਉਠਾਉਣ ਵਾਲੇ ਪਾਰਟੀ ਲੀਡਰ ਹੁਣ ਲੀਡਰਸ਼ਿਪ ਉੱਤੇ ਕਿੰਤੂ-ਪ੍ਰੰਤੂ ਕਰਨ ਲੱਗੇ ਹਨ। ਲੱਗਦਾ ਹੈ ਕਿ ਸੀਨੀਅਰ ਲੀਡਰਾਂ ਦਾ ਸੰਜਮ ਹੁਣ ਜਵਾਬ ਦੇ ਰਿਹਾ ਹੈ।
ਹੁਣ ਜਦੋਂ ਗਾਂਧੀ ਪਰਿਵਾਰ ਦੇ ਵਫ਼ਾਦਾਰ ਸੀਨੀਅਰ ਲੀਡਰ ਸਲਮਾਨ ਖ਼ੁਰਸ਼ੀਦ ਨੇ ਅਜਿਹੇ ਸੁਆਲ ਉਠਾਉਣ ਵਾਲਿਆਂ ’ਤੇ ਦੋਸ਼ ਲਾਇਆ, ਤਾਂ ਜਵਾਬ ਵਿੱਚ ਇੱਕ ਹੋਰ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਦਾ ਹੁਣ ਜ਼ਮੀਨ ਨਾਲੋਂ ਸੰਪਰਕ ਟੁੱਟ ਚੁੱਕਾ ਹੈ। ਇੱਥੇ ਕੋਈ ਵੀ ਪਾਰਟੀ ਅਹੁਦੇਦਾਰ ਬਣਨ ਤੋਂ ਬਾਅਦ ਲੈਟਰਹੈੱਡ ਤੇ ਵਿਜ਼ਿਟਿੰਗ ਕਾਰਡ ਛਪਵਾ ਕੇ ਸੰਤੁਸ਼ਟ ਹੋ ਜਾਂਦਾ ਹੈ।
ਗ਼ੁਲਾਮ ਨਬੀ ਆਜ਼ਾਦ ਨੇ ਇਹ ਵੀ ਕਿਹਾ, ਫ਼ਾਈਵ ਸਟਾਰ ਹੋਟਲਾਂ ’ਚ ਬਹਿ ਕੇ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ। ਇੱਥੇ ਤਾਂ ਲੋਕ ਟਿਕਟ ਮਿਲਣ ਤੋਂ ਬਾਅਦ ਫ਼ਾਈਵ ਸਟਾਰ ’ਚ ਵੀ ਡੀਲਕਸ ਰੂਮ ਲੱਭਦੇ ਹਨ। ਜਿੱਥੇ ਸੜਕਾਂ ਖ਼ਰਾਬ ਹੋਣ, ਉੱਥੇ ਜਾਣਾ ਨਹੀਂ ਚਾਹੁੰਦੇ। ਕਾਂਗਰਸ ’ਚ ਅਜਿਹੀਆਂ ਵਿਰੋਧੀ ਸੁਰਾਂ ਤਿੰਨ-ਚਾਰ ਮਹੀਨੇ ਪਹਿਲਾਂ ਵੀ ਉੱਠੀਆਂ ਸਨ ਪਰ ਇਸ ਵਾਰ ਕੁਝ ਗੰਭੀਰ ਹਨ। ਮਾਹੌਲ ਲਗਪਗ ਉਹੋ ਜਿਹਾ ਹੀ ਹੈ ਕਿਉਂਕਿ ਪਿਛਲੀ ਵਾਰ ਵਾਂਗ ਇਸ ਵਾਰ ਵੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਬੀਮਾਰ ਹਨ ਤੇ ਦਿੱਲੀ ਤੋਂ ਬਾਹਰ ਹਨ। ਰਾਹੁਲ ਗਾਂਧੀ ਵੀ ਉਨ੍ਹਾਂ ਦੇ ਨਾਲ ਹਨ।
ਉੱਧਰ ਦਿੱਲੀ ’ਚ ਗਾਂਧੀ ਪਰਿਵਾਰ ਦੇ ਸਮਰਥਕਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ ਤੇ ਉਹ ਵਿਰੋਧੀ ਸੁਰ ਵਾਲੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਦੂਜੀਆਂ ਪਾਰਟੀਆਂ ’ਚ ਜਾਣ ਤੱਕ ਦੀ ਨਸੀਹਤ ਕਰ ਰਹੇ ਹਨ। ਦੱਸ ਦੇਈਏ ਕਿ ਬਿਹਾਰ ਨਤੀਜਆਂ ਤੋਂ ਬਾਅਦ ਸਭ ਤੋਂ ਪਹਿਲਾਂ ਕਪਿਲ ਸਿੱਬਲ ਤੇ ਪੀ. ਚਿਦੰਬਰਮ ਨੇ ਸੁਆਲ ਉਠਾਏ ਸਨ। ਪਾਰਟੀ ਲੀਡਰਸ਼ਿਪ ਨੇ ਅਜਿਹੀਆਂ ਵਿਰੋਧੀ ਸੁਰਾਂ ਨਰਮ ਕਰਨ ਲਈ ਕੁਝ ਕਦਮ ਚੁੱਕੇ ਤਾਂ ਸਨ ਪਰ ਉਹ ਨਾਕਾਮ ਰਹੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕਾਂਗਰਸ ‘ਚ ਮੁੜ ਧਮਾਕਾ, ਪਾਰਟੀ ਨੂੰ ‘ਐਸ਼ਪ੍ਰਸਤੀ’ ਲੈ ਡੁੱਬੀ?
ਏਬੀਪੀ ਸਾਂਝਾ
Updated at:
23 Nov 2020 10:32 AM (IST)
ਗ਼ੁਲਾਮ ਨਬੀ ਆਜ਼ਾਦ ਨੇ ਇਹ ਵੀ ਕਿਹਾ, ਫ਼ਾਈਵ ਸਟਾਰ ਹੋਟਲਾਂ ’ਚ ਬਹਿ ਕੇ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ। ਇੱਥੇ ਤਾਂ ਲੋਕ ਟਿਕਟ ਮਿਲਣ ਤੋਂ ਬਾਅਦ ਫ਼ਾਈਵ ਸਟਾਰ ’ਚ ਵੀ ਡੀਲਕਸ ਰੂਮ ਲੱਭਦੇ ਹਨ।
ਪੁਰਾਣੀ ਤਸਵੀਰ
- - - - - - - - - Advertisement - - - - - - - - -