Gautam Buddh Nagar News: ਉੱਤਰ ਪ੍ਰਦੇਸ਼  (Uttar Pradesh) ਦੇ ਗੌਤਮ ਬੁੱਧ ਨਗਰ (Gautam Buddh Nagar) ਜ਼ਿਲੇ ਦੇ ਜੇਵਰ ਥਾਣਾ ਖੇਤਰ ਦੇ ਕਰੋਲ ਪਿੰਡ 'ਚ (Karol Village) ਰਹਿਣ ਵਾਲੇ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕਰੋਲ ਪਿੰਡ ਵਿੱਚ ਸ਼ਮਸ਼ਾਨਘਾਟ ਦੇ ਸੁੰਦਰੀਕਰਨ ਦਾ ਕੰਮ ਚੱਲ ਰਿਹਾ ਹੈ ਤੇ ਮ੍ਰਿਤਕ ਸ਼ਮਸ਼ਾਨਘਾਟ ਵਿੱਚ ਸਿੰਚਾਈ ਦਾ ਕੰਮ ਕਰ ਰਿਹਾ ਸੀ। ਉਹ ਜਨਰੇਟਰ ਬੰਦ ਕਰਨ ਗਿਆ ਤਾਂ ਉਸ ਨੂੰ ਕਰੰਟ ਲੱਗ ਗਿਆ।



ਕਿਵੇਂ ਲੱਗਿਆ ਕਰੰਟ ?
ਪੁਲੀਸ ਕਮਿਸ਼ਨਰ ਅਲੋਕ ਸਿੰਘ ਦੇ ਮੀਡੀਆ ਇੰਚਾਰਜ ਪੰਕਜ ਕੁਮਾਰ ਅਨੁਸਾਰ ਕਰੋਲ ਪਿੰਡ ਵਿੱਚ ਲੋਕ ਆਪਸੀ ਸਹਿਯੋਗ ਨਾਲ ਸ਼ਮਸ਼ਾਨਘਾਟ ਦਾ ਸੁੰਦਰੀਕਰਨ ਕਰ ਰਹੇ ਹਨ। ਸੁੰਦਰੀਕਰਨ ਲਈ ਸਿੰਚਾਈ ਦਾ ਕੰਮ ਚੱਲ ਰਿਹਾ ਸੀ ਅਤੇ ਪਾਣੀ ਚਲਾਉਣ ਲਈ ਜਨਰੇਟਰ ਲਗਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਮਸ਼ਾਨਘਾਟ ਵਿਖੇ ਕੰਮ ਕਰਨ ਵਾਲਾ ਮਜ਼ਦੂਰ ਪ੍ਰੇਮ ਸਿੰਘ (45) ਜਨਰੇਟਰ ਬੰਦ ਕਰਨ ਗਿਆ ਤਾਂ ਉਸ ਦਾ ਪੈਰ ਤਿਲਕ ਗਿਆ ਤੇ ਉਹ ਡਿੱਗ ਗਿਆ। ਕੁਮਾਰ ਅਨੁਸਾਰ ਡਿੱਗਣ ਦੌਰਾਨ ਉਸ ਦਾ ਹੱਥ ਜਨਰੇਟਰ ਵਿੱਚੋਂ ਨਿਕਲਦੀ ਕੱਟੀ ਤਾਰ ਨਾਲ ਛੂਹ ਗਿਆ ਅਤੇ ਕਰੰਟ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਪ੍ਰੇਮ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਵਿਆਹ 'ਚ ਜਨਰੇਟਰ ਦੀ ਤਾਰ ਤੋਂ ਕਰੰਟ ਲੱਗਣ ਨਾਲ ਮੌਤ
ਇਸ ਤੋਂ ਪਹਿਲਾਂ ਵੀ ਹਾਲ ਹੀ ਵਿੱਚ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਕਰੰਟ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਜਿੱਥੇ ਵਿਆਹ ਦੇ ਪੰਡਾਲ ਵਿੱਚ ਚੱਲ ਰਹੇ ਜਨਰੇਟਰ ਦੀ ਤਾਰ ਨਾਲ ਇੱਕ ਨੌਜਵਾਨ ਕਰੰਟ ਲੱਗ ਗਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਦਾਦਰੀ ਥਾਣਾ ਇੰਚਾਰਜ ਇੰਸਪੈਕਟਰ ਰਾਕੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਘੋੜੀ ਬਛੇੜਾ ਪਿੰਡ 'ਚ ਬਰਾਤ ਦੇ ਸਵਾਗਤ ਲਈ ਪੰਡਾਲ ਬਣਾਇਆ ਗਿਆ ਸੀ, ਜੋ ਤੇਜ਼ ਤੂਫਾਨ ਕਾਰਨ ਡਿੱਗ ਗਿਆ। ਇਸ ਦੌਰਾਨ ਪੰਡਾਲ 'ਚ ਲਗਾਇਆ ਜਨਰੇਟਰ ਚੱਲ ਰਿਹਾ ਸੀ ਅਤੇ ਜਨਰੇਟਰ ਦੇ ਨੇੜੇ ਤੋਂ ਲੰਘ ਰਿਹਾ ਵਿਕਰਮ ਨਾਮਕ ਨੌਜਵਾਨ ਇਸ ਦੀ ਤਾਰਾਂ ਦੀ ਲਪੇਟ 'ਚ ਆ ਗਿਆ। ਜਿਸ ਤੋਂ ਬਾਅਦ ਹਸਪਤਾਲ 'ਚ ਉਸ ਦੀ ਮੌਤ ਹੋ ਗਈ।