Lok Sabha Election: ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਇੱਕ ਵਾਰ ਮੁੜ ਤੋਂ ਕਾਂਗਰਸ ਉੱਤੇ ਸਿਆਸੀ ਹਮਲਾ ਬੋਲਿਆ ਹੈ। ਸਰਮਾ ਨੇ ਦਾਅਵਾ ਕੀਤਾ ਹੈ ਕਿ ਸਾਲ 2023 ਤੱਕ ਕਾਂਗਰਸ ਦੀ ਹੋਂਦ ਹੀ ਖ਼ਤਮ ਹੋ ਜਾਵੇਗੀ ਤੇ 2026 ਤੋਂ ਬਾਅਦ ਕਾਂਗਰਸ ਵਿੱਚ ਇੱਕ ਵੀ ਹਿੰਦੂ ਨਹੀਂ ਬਚੇਗਾ ਤੇ 2023 ਤੱਕ ਪਾਰਟੀ ਵਿੱਚ ਕੋਈ ਵੀ ਮੁਸਲਿਮ ਚਿਹਰਾ ਨਹੀਂ ਹੋਵੇਗਾ। ਸਰਮਾ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕਾਂਗਰਸ 2032 ਤੱਕ ਖ਼ਤਮ ਹੋ ਜਾਵੇਗੀ।
ਸਰਮਾ ਨੇ ਇਹ ਟਿੱਪਣੀ ਮੰਗਲਵਾਰ ਨੂੰ ਕੇਂਦਰੀ ਮੰਤਰੀ ਅਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਲਈ ਡਿਬਰੂਗੜ੍ਹ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਕੀਤੀ। ਡਿਬਰੂਗੜ੍ਹ 'ਚ ਸੋਨੋਵਾਲ ਅਸਾਮ ਜਾਤੀ ਪ੍ਰੀਸ਼ਦ (ਏਜੇਪੀ) ਦੇ ਲੁਰੀਨਜਯੋਤੀ ਗੋਗੋਈ ਨਾਲ ਚੋਣ ਲੜ ਰਹੇ ਹਨ।
ਸਰਮਾ ਨੇ ਜ਼ਿਕਰ ਕਰਦਿਆਂ ਕਿਹਾ ਕਿ, ਤੁਸੀਂ ਦੇਖਿਆ ਹੋਵੇਗਾ ਕਿ ਕਿਸ ਸਪੀਡ ਨਾਲ ਕਾਂਗਰਸ ਦੇ ਮੈਂਬਰ ਭਾਜਪਾ ਵਿੱਚ ਆ ਰਹੇ ਹਨ। ਜੇ ਤੁਸੀਂ ਇਸ ਨੂੰ ਧਿਆਨ ਵਿੱਚ ਰੱਖਦੇ ਹੋ ਤਾਂ ਰਾਜੀਵ ਭਵਨ ਸਿੰਘ ਕੁਰਸੀਆਂ ਤੇ ਕਮਰੇ ਹੋਣਗੇ ਪਰ ਉਨ੍ਹਾਂ ਉੱਤੇ ਕੋਈ ਵੀ ਵਿਅਕਤੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਇਹ ਲਗਦਾ ਹੈ ਕਿ 2032 ਤੱਕ ਕਾਂਗਰਸ ਖ਼ਤਮ ਹੋ ਜਾਵੇਗੀ।
ਜ਼ਿਕਰ ਕਰ ਦਈਏ ਕਿ ਕਾਂਗਰਸ ਦੇ ਖ਼ਿਲਾਫ਼ ਮੁੱਖ ਮੰਤਰੀ ਦਾ ਇਹ ਸਿਆਸੀ ਹਮਲਾ ਅਸਮ ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਆਇਆ ਹੈ। ਜ਼ਿਕਰ ਕਰ ਦਈਏ ਕਿ ਅਸਮ ਵਿੱਚ 19 ਅਪ੍ਰੈਲ, 26 ਅਪ੍ਰੈਲ ਤੇ 7 ਮਈ ਨੂੰ ਤਿੰਨ ਗੇੜਾਂ ਵਿੱਚ ਵੋਟਾਂ ਪੈਣਗੀਆਂ। ਸੂਬੇ ਵਿੱਚ ਐਨਡੀਏ ਗੱਠਜੋੜ ਸਾਰੀਆਂ 14 ਸੀਟਾਂ ਉੱਤੇ ਚੋਣ ਲੜ ਰਿਹਾ ਹੈ। ਭਾਜਪਾ ਨੇ 11 ਸੀਟਾਂ ਉੱਤੇ ਉਮੀਦਵਾਰਾਂ ਦੇ ਨਾਅ ਦਾ ਐਲਾਨ ਕੀਤਾ ਹੈ ਜਦੋਂ ਕਿ ਉਨ੍ਹਾਂ ਦੇ ਭਾਈਵਾਲ ਅਸਮ ਗਣ ਪ੍ਰੀਸ਼ਦ ਦੋ ਸੀਟਾਂ ਤੇ ਯੂਨਾਇਟੇਡ ਪੀਪਲਸ ਪਾਰਟੀ ਲਿਬਰਲ ਇੱਕ ਸੀਟ ਉੱਤੇ ਚੋਣ ਲੜ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।