ਪੱਛਮੀ ਬੰਗਾਲ ਵਿੱਚ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਉੱਤੇ ਹਮਲਾ ਹੋਇਆ ਸੀ। ਹੁਣ ਜਾਂਚ ਲਈ ਆਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੇ ਅਧਿਕਾਰੀਆਂ ਦੀ ਟੀਮ 'ਤੇ ਹਮਲੇ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਤਾਜ਼ਾ ਹਮਲਾ ਉਸ ਸਮੇਂ ਹੋਇਆ ਜਦੋਂ ਐਨਆਈਏ ਦੀ ਟੀਮ ਧਮਾਕੇ ਦੀ ਜਾਂਚ ਲਈ ਪੂਰਬੀ ਮੇਦਿਨੀਪੁਰ ਦੇ ਭੂਪਤੀਨਗਰ ਪਹੁੰਚੀ ਸੀ।
ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਥਿਤ ਤੌਰ 'ਤੇ ਐਨਆਈਏ ਟੀਮ ਨੂੰ ਦੋਸ਼ੀ ਵਿਅਕਤੀ ਨੂੰ ਆਪਣੇ ਨਾਲ ਲੈ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਉਸ 'ਤੇ ਹਮਲਾ ਕੀਤਾ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ NIA ਦੀ ਟੀਮ ਨੇ ਭੂਪਤੀਨਗਰ ਧਮਾਕੇ ਦੀ ਜਾਂਚ ਬਾਰੇ ਜਾਣਨ ਲਈ ਪਿੰਡ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਵਿਅਕਤੀ ਨੂੰ ਪੁੱਛਗਿੱਛ ਲਈ ਲਿਜਾਇਆ ਜਾ ਰਿਹਾ ਸੀ। ਉਸ ਸਮੇਂ ਕਈ ਲੋਕਾਂ ਨੇ ਐਨਆਈਏ ਜਾਂਚਕਰਤਾਵਾਂ ਨੂੰ ਘੇਰ ਲਿਆ ਅਤੇ ਉਸ ਵਿਅਕਤੀ ਦੀ ਰਿਹਾਈ ਦੀ ਮੰਗ ਕੀਤੀ। ਐਨਆਈਏ ਟੀਮ 'ਤੇ ਕਥਿਤ ਤੌਰ 'ਤੇ ਇੱਟਾਂ ਅਤੇ ਪੱਥਰ ਸੁੱਟੇ ਗਏ ਸਨ। ਇਸ ਕਾਰਨ ਐਨਆਈਏ ਦੇ ਦੋ ਅਧਿਕਾਰੀ ਜ਼ਖ਼ਮੀ ਹੋ ਗਏ।
ਹਮਲਾਵਰਾਂ ਵੱਲੋਂ ਕੀਤੇ ਪਥਰਾਅ ਕਾਰਨ ਐਨਆਈਏ ਦੀਆਂ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਕਾਰ ਦਾ ਸ਼ੀਸ਼ਾ ਟੁੱਟ ਗਿਆ। ਐਨ.ਆਈ.ਏ ਦੀ ਟੀਮ ਦੇ ਨਾਲ ਕੇਂਦਰੀ ਪੁਲਿਸ ਬਲ ਦੇ ਜਵਾਨ ਵੀ ਸਨ। ਬਾਅਦ ਵਿੱਚ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ। ਹਮਲੇ ਤੋਂ ਬਾਅਦ ਐਨਆਈਏ ਅਧਿਕਾਰੀ ਸਥਾਨਕ ਪੁਲਿਸ ਸਟੇਸ਼ਨ ਗਏ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੀ ਕਿਹਾ ?
ਇਸ ਮਾਮਲੇ 'ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਜਾਂਚ ਏਜੰਸੀ 'ਤੇ ਹੀ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ NIA ਦੀ ਟੀਮ ਨੇ ਰਾਤ ਨੂੰ ਛਾਪੇਮਾਰੀ ਕਿਉਂ ਕੀਤੀ? ਕੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ? ਉਨ੍ਹਾਂ ਨੇ ਕਿਹਾ, “ਇਹ ਉਦੋਂ ਹੁੰਦਾ ਹੈ ਜਦੋਂ ਪਿੰਡ ਦੇ ਲੋਕ ਅੱਧੀ ਰਾਤ ਨੂੰ ਕਿਸੇ ਅਜਨਬੀ ਨੂੰ ਦੇਖਦੇ ਹਨ। ਚੋਣਾਂ ਦੌਰਾਨ ਗ੍ਰਿਫਤਾਰੀ ਕਿਉਂ? ਅਸੀਂ ਚਾਹੁੰਦੇ ਹਾਂ ਕਿ ਚੋਣ ਕਮਿਸ਼ਨ ਨਿਰਪੱਖਤਾ ਨਾਲ ਕੰਮ ਕਰੇ ਅਤੇ ਭਾਜਪਾ ਦੁਆਰਾ ਚਲਾਏ ਜਾਣ ਵਾਲਾ ਕਮਿਸ਼ਨ ਨਾ ਬਣੇ।