Cyclone alert: ਮੌਸਮ ਵਿਗਿਆਨੀਆਂ ਨੇ ਚੱਕਰਵਾਤੀ ਤੂਫ਼ਾਨ ਦੀ ਸੰਭਾਵਨਾ ਜਤਾਈ ਹੈ। ਬਹੁਤ ਜਲਦੀ ਸਮੁੰਦਰ ਵਿੱਚ ਇੱਕ ਵਾਰ ਫਿਰ ਤੂਫਾਨ ਆਉਣ ਵਾਲਾ ਹੈ। ਮੌਜੂਦਾ ਮੌਸਮ ਦੇ ਹਾਲਾਤ ਦੇ ਆਧਾਰ ਉਤੇ ਅਨੁਮਾਨ ਲਗਾਇਆ ਹੈ ਕਿ ਮਾਨਸੂਨ ਤੋਂ ਪਹਿਲਾਂ ਚੱਕਰਵਾਤੀ ਤੂਫਾਨ ਬਣਨ ਦੀ ਸੰਭਾਵਨਾ ਹੈ।
ਮੌਸਮ ਵਿਗਿਆਨੀ ਪਰੇਸ਼ ਗੋਸਵਾਮੀ ਨੇ ਤਰੀਕ ਦੀ ਵੀ ਭਵਿੱਖਬਾਣੀ ਕੀਤੀ ਹੈ ਕਿ ਚੱਕਰਵਾਤ ਕਦੋਂ ਟਕਰਾਏਗਾ ਅਤੇ ਕਿਸ ਰਾਜ ਵਿੱਚ ਕਿੰਨਾ ਖ਼ਤਰਾ ਹੋਵੇਗਾ। ਮੌਸਮ ਵਿਗਿਆਨੀ ਪਰੇਸ਼ ਗੋਸਵਾਮੀ ਨੇ ਆਪਣੇ ਯੂ-ਟਿਊਬ ਵੀਡੀਓ ‘ਚ ਕਿਹਾ ਕਿ ਪਿਛਲੇ ਪੰਜ-ਸੱਤ ਸਾਲਾਂ ‘ਚ ਪ੍ਰੀ-ਮਾਨਸੂਨ ਚੱਕਰਵਾਤਾਂ ਦੀ ਗਿਣਤੀ ਵਧੀ ਹੈ। ਪ੍ਰੀ-ਮਾਨਸੂਨ ਤੂਫਾਨਾਂ ਦੀ ਗਿਣਤੀ ਵਧ ਗਈ ਹੈ। ਇਸ ਵਾਰ ਮੌਨਸੂਨ ਤੋਂ ਪਹਿਲਾਂ ਤੂਫਾਨ ਬਣਨ ਦੇ ਆਸਾਰ ਹਨ।
ਮੌਜੂਦਾ ਮੌਸਮ ਦੇ ਹਾਲਾਤਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ 2024 ‘ਚ ਪ੍ਰੀ-ਮਾਨਸੂਨ ਚੱਕਰਵਾਤ ਆ ਸਕਦਾ ਹੈ। ਜੇਕਰ ਚੱਕਰਵਾਤ ਬਣਦਾ ਹੈ ਤਾਂ ਇਹ 20 ਮਈ ਤੋਂ 5 ਜੂਨ ਤੱਕ ਯਾਨੀ ਇਨ੍ਹਾਂ 15 ਦਿਨਾਂ ਦੀ ਮਿਆਦ ਦੌਰਾਨ ਅਰਬ ਸਾਗਰ ਵਿੱਚ ਬਣ ਸਕਦਾ ਹੈ। ਮੌਜੂਦਾ ਮੌਸਮ ਦੇ ਹਾਲਾਤ ਇਹ ਸੰਕੇਤ ਦੇ ਰਹੇ ਹਨ ਕਿ ਚੱਕਰਵਾਤ ਦੀ ਸੰਭਾਵਨਾ ਹੈ।
ਦਰਅਸਲ, ਅਲ ਨੀਨੋ ਅਗਸਤ 2023 ਤੋਂ ਸਰਗਰਮ ਹੈ ਅਤੇ ਅਸੀਂ ਇਸ ਦੇ ਨਾਲ ਪ੍ਰਤੀਕੂਲ ਮੌਸਮ ਦੀ ਸਥਿਤੀ ਸਾਹਮਣਾ ਕਰ ਰਹੇ ਹਾਂ। ਅਗਸਤ 2023 ਤੋਂ ਵੀ ਮੌਸਮ ਅਨਿਯਮਿਤ ਬਣਿਆ ਹੋਇਆ ਹੈ। ਸਰਦੀਆਂ ਆਮ ਨਾਲੋਂ ਹਲਕੀ ਅਤੇ ਗਰਮੀਆਂ ਆਮ ਨਾਲੋਂ ਜ਼ਿਆਦਾ ਤਪਸ਼ ਵਾਲੀਆਂ ਰਹੀਆਂ ਹਨ। ਮਈ ਦਾ ਮਹੀਨਾ ਵੀ ਆਮ ਨਾਲੋਂ ਵੱਧ ਗਰਮ ਰਹਿਣ ਦੀ ਸੰਭਾਵਨਾ ਹੈ। ਇਸ ਲਈ ਮਾਨਸੂਨ ਲੰਬਾ ਸਮਾਂ ਚੱਲੇਗਾ ਅਤੇ ਬਿਹਤਰ ਹੋਵੇਗਾ। ਪਰ ਚੱਕਰਵਾਤ ਬਣਨ ਦਾ ਮੁੱਖ ਕਾਰਨ ਤਾਪਮਾਨ ਹੈ। ਜਿਵੇਂ-ਜਿਵੇਂ ਸਮੁੰਦਰ ਦਾ ਤਾਪਮਾਨ 28-29 ਡਿਗਰੀ ਤੋਂ ਉੱਪਰ ਜਾਂਦਾ ਹੈ, ਚੱਕਰਵਾਤ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ।
ਮੌਸਮ ਵਿਗਿਆਨੀ ਪਰੇਸ਼ ਗੋਸਵਾਮੀ ਨੇ ਕਿਹਾ ਕਿ ਜੇਕਰ ਤੂਫ਼ਾਨ ਆਉਂਦਾ ਹੈ ਤਾਂ ਇਹ ਕਿੱਥੇ-ਕਿੱਥੇ ਮਾਰ ਕਰੇਗਾ, ਇਹ ਕਹਿਣਾ ਅਜੇ ਮੁਸ਼ਕਲ ਹੈ। ਇਸ ਦੇ ਖਤਰੇ ਦਾ ਵੀ ਫਿਲਹਾਲ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਪਰ ਮੌਜੂਦਾ ਤਾਪਮਾਨ ਦੇ ਪੈਟਰਨ ਨੂੰ ਦੇਖਦਿਆਂ ਲੱਗਦਾ ਹੈ ਕਿ 20 ਮਈ ਤੋਂ 5 ਜੂਨ ਦਰਮਿਆਨ ਤੂਫਾਨ ਆ ਸਕਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।