ਜੈਪੁਰ: ਗੁੱਜਰ ਭਾਈਚਾਰੇ ਨੇ ਇੱਕ ਵਾਰ ਫਿਰ ਰਾਜਸਥਾਨ ਵਿੱਚ ਦਿੱਲੀ-ਮੁੰਬਈ ਰੇਲ ਮਾਰਗ ਠੱਪ ਕਰ ਦਿੱਤਾ ਹੈ। ਅੰਦੋਲਨ ਦੇ ਪਹਿਲੇ ਦਿਨ ਭਰਤਪੁਰ ਨੇੜੇ ਪਿੰਡ ਪੀਲਪੁਰਾ ਵਿੱਚ ਕਾਫੀ ਹੰਗਾਮਾ ਹੋਇਆ। ਰੇਲ ਪਟੜੀਆਂ ਨੂੰ ਉਖਾੜ ਦਿੱਤਾ ਗਿਆ। ਕਰਨਲ ਬੈਂਸਲਾ ਦੀ ਅਗਵਾਈ ਵਾਲੇ ਗੁੱਜਰ ਸੰਗਠਨ ਦਾ ਕਹਿਣਾ ਹੈ ਕਿ ਨੌਕਰੀਆਂ ਦੇ ਓਬੀਸੀ ਕੋਟੇ ਵਿੱਚ 5 ਪ੍ਰਤੀਸ਼ਤ ਰਾਖਵੇਂਕਰਨ ਦਾ ਵਾਅਦਾ ਹਾਲੇ ਪੂਰਾ ਨਹੀਂ ਕੀਤਾ ਗਿਆ।

ਗੁੱਜਰ ਅੰਦੋਲਨਕਾਰੀ ਰੇਲਵੇ ਟਰੈਕ 'ਤੇ ਬੈਠੇ:

ਰਾਜਸਥਾਨ ਦੇ ਭਰਤਪੁਰ ਦੇ ਪਿੰਡ ਪੀਲਪੁਰਾ ਵਿੱਚੋਂ ਲੰਘਦਾ ਮੁੰਬਈ-ਦਿੱਲੀ ਰੇਲ ਮਾਰਗ ਇੱਕ ਵਾਰ ਫਿਰ ਗੁੱਜਰ ਅੰਦੋਲਨ ਦੀ ਲਪੇਟ ਵਿੱਚ ਆ ਗਿਆ ਹੈ। ਗੁੱਜਰ ਅੰਦੋਲਨਕਾਰੀ ਰੇਲਵੇ ਟਰੈਕ 'ਤੇ ਬੈਠ ਗਏ ਹਨ ਜਿਸ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਭਰਤਪੁਰ ਤੋਂ ਦਿੱਲੀ-ਮੁੰਬਈ ਰੇਲ ਮਾਰਗ 'ਤੇ ਜਾਣ ਵਾਲੀਆਂ ਰੇਲ ਗੱਡੀਆਂ ਨੂੰ ਗੁੱਜਰ ਅੰਦੋਲਨ ਕਾਰਨ ਮੋੜ ਦਿੱਤਾ ਗਿਆ ਹੈ। ਇਹ ਰੇਲ ਗੱਡੀਆਂ ਹਿੰਦਾਨਾ ਸਿਟੀ-ਬਿਆਨਾ ਰੇਲਵੇ ਮਾਰਗ ਰਾਹੀਂ ਚਲਾਈਆਂ ਜਾ ਰਹੀਆਂ ਹਨ।

ਭਰਤਪੁਰ, ਧੌਲਪੁਰ, ਸਵਾਈ ਮਾਧੋਪੁਰ, ਦੌਸਾ, ਟੋਂਕ, ਬੂੰਡੀ, ਝਲਾਵਾੜ ਤੇ ਕਰੌਲੀ ਜ਼ਿਲ੍ਹਿਆਂ ਵਿੱਚ ਰਾਸ਼ਟਰੀ ਸੁਰੱਖਿਆ ਐਕਟ ਲਾਗੂ ਕੀਤਾ ਗਿਆ ਹੈ। ਭਰਤਪੁਰ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਇਸ ਵਾਰ ਦੀ ਲਹਿਰ ਵਿੱਚ ਗੁੱਜਰ ਸਮਾਜ ਨੂੰ ਢਾਹ ਲੱਗੀ ਹੈ। ਕੱਲ੍ਹ ਪਹਿਲਾਂ ਗਹਿਲੋਤ ਸਰਕਾਰ ਨੇ ਗੁੱਜਰ ਆਗੂ ਹਿੰਮਤ ਸਿੰਘ ਦੇ ਧੜੇ ਨਾਲ ਗੱਲਬਾਤ ਕੀਤੀ ਸੀ ਤੇ 14 ਨੁਕਤਿਆਂ 'ਤੇ ਸਹਿਮਤੀ ਦੀ ਗੱਲ ਕੀਤੀ ਜਾ ਰਹੀ ਹੈ ਪਰ ਸੇਵਾਮੁਕਤ ਕਰਨਲ ਕਰੋੜੀ ਮੱਲ ਬੈਂਸਲਾ ਦੇ ਸਮਰਥਕ ਇਸ ਨਾਲ ਸਹਿਮਤ ਨਹੀਂ। ਉਨ੍ਹਾਂ ਨੇ ਇਸ ਨੂੰ ਕਰਨਲ ਬੈਂਸਲਾ ਦੇ ਸਨਮਾਨ ਨਾਲ ਜੋੜਿਆ ਹੈ।

7 ਮਹੀਨਿਆਂ ਬਾਅਦ Sukhna Lake 'ਤੇ Boating ਹੋਈ ਸ਼ੁਰੂ

ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਰੋਸ ਪ੍ਰਦਰਸ਼ਨ ਤੇਜ਼ ਕੀਤਾ ਜਾਵੇਗਾ- ਅੰਦੋਲਨਕਾਰੀ:

ਗਹਿਲੋਤ ਸਰਕਾਰ ਨੇ ਗੁੱਜਰਾਂ ਨੂੰ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਸੀ, ਪਰ ਗੁੱਜਰ ਆਗੂ ਕਹਿ ਰਹੇ ਹਨ ਕਿ ਇਹ ਵਾਅਦਾ ਪੂਰਾ ਨਹੀਂ ਹੋਇਆ। ਪਿਲੂਪੁਰਾ ਵਿੱਚ ਅੰਦੋਲਨ ਦੀ ਅਗਵਾਈ ਕਰਨਲ ਬੈਂਸਲਾ ਦੇ ਪੁੱਤਰ ਵਿਜੇ ਬੈਂਸਲਾ ਕਰ ਰਹੇ ਹਨ। ਉਹ ਸਰਕਾਰ ਦੇ ਵਾਅਦੇ ਤੋਂ ਬਹੁਤ ਨਾਰਾਜ਼ ਹਨ।

ਗਹਿਲੋਤ ਸਰਕਾਰ ਵਿੱਚ ਸ਼ਾਮਲ ਗੁੱਜਰ ਭਾਈਚਾਰੇ ਦੇ ਮੰਤਰੀ ਅਸ਼ੋਕ ਚੰਦਨਾ ਅੰਦੋਲਨਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ ਤੇ ਮੇਲ ਮਿਲਾਪ ਦਾ ਰਸਤਾ ਲੱਭ ਰਹੇ ਹਨ ਪਰ ਅੰਦੋਲਨਕਾਰੀ ਜਲਦੀ ਹਾਰ ਮੰਨਣ ਦੇ ਮੂਡ ਵਿਚ ਨਹੀਂ ਲੱਗ ਰਹੇ। ਅੰਦੋਲਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵਿਰੋਧ ਪ੍ਰਦਰਸ਼ਨ ਤੇਜ਼ ਕੀਤਾ ਜਾਵੇਗਾ।

WHO ਮੁਖੀ ਟੇਡਰੋਸ ਸਵੈ-ਕੁਆਰੰਟੀਨ ਹੋਏ, ਕੁਝ ਦਿਨ ਪਹਿਲਾਂ ਕੋਰੋਨਾ ਪੌਜ਼ੇਟਿਵ ਮਰੀਜ਼ ਦੇ ਸੰਪਰਕ ਵਿੱਚ ਆਏ ਸੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904