Gurugram Violence: ਹਰਿਆਣਾ ਦੇ ਨੂਹ 'ਚ ਹਿੰਸਾ ਤੋਂ ਬਾਅਦ ਸੁਪਰੀਮ ਕੋਰਟ ਨੇ ਬੁੱਧਵਾਰ (2 ਅਗਸਤ) ਨੂੰ ਦਿੱਲੀ-ਐਨਸੀਆਰ 'ਚ ਵਿਸ਼ਵ ਹਿੰਦੂ ਪ੍ਰੀਸ਼ਦ (VHP) ਦੀਆਂ ਰੈਲੀਆਂ 'ਤੇ ਪਾਬੰਦੀ ਲਗਾਉਣ ਦੀ ਮੰਗ 'ਤੇ ਸਰਕਾਰ ਨੂੰ ਵੱਡਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਭੜਕਾਊ ਬਿਆਨਾਂ ਦੇ ਮਾਮਲੇ 'ਚ ਕਾਰਵਾਈ ਹੋਣੀ ਚਾਹੀਦੀ ਹੈ।


ਇਹ ਦੇਖਿਆ ਜਾਵੇ ਕਿ ਪ੍ਰੋਗਰਾਮਾਂ ਕਰਕੇ ਹਿੰਸਾ ਨਾ ਹੋਵੇ। ਜੇਕਰ ਕਿਸੇ ਸੰਵੇਦਨਸ਼ੀਲ ਖੇਤਰ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਵਾਧੂ ਫੋਰਸ ਤਾਇਨਾਤ ਕੀਤੀ ਜਾਵੇ। ਸੀਸੀਟੀਵੀ ਕੈਮਰੇ ਲਾਏ ਜਾਣ। ਇਸ ਸਬੰਧੀ ਅਦਾਲਤ ਨੇ ਦਿੱਲੀ, ਹਰਿਆਣਾ ਅਤੇ ਯੂਪੀ ਸਰਕਾਰਾਂ ਨੂੰ ਨੋਟਿਸ ਭੇਜਿਆ ਹੈ।


ਸੁਪਰੀਮ ਕੋਰਟ ਨੇ ਵੀਐਚਪੀ ਦੇ ਪ੍ਰੋਗਰਾਮਾਂ 'ਤੇ ਪਾਬੰਦੀ ਨਹੀਂ ਲਗਾਈ ਹੈ। ਰਾਜਾਂ ਨੂੰ ਸਿਰਫ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਵਿੱਚ ਭੜਕਾਊ ਭਾਸ਼ਣ ਨਾ ਹੋਣ, ਉਨ੍ਹਾਂ ਦੇ ਪ੍ਰੋਗਰਾਮਾਂ ਕਾਰਨ ਹਿੰਸਾ ਨਾ ਫੈਲੇ। ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ (4 ਅਗਸਤ) ਨੂੰ ਹੋਵੇਗੀ।


ਜਦੋਂ ਜੱਜ ਨੇ ਰੈਲੀ 'ਤੇ ਪਾਬੰਦੀ ਦੀ ਮੰਗ ਕਰ ਰਹੇ ਵਕੀਲ ਤੋਂ ਪੁੱਛਿਆ ਕਿ ਕਿਸ ਤਰ੍ਹਾਂ ਦੇ ਪ੍ਰੋਗਰਾਮ ਹਨ ਤਾਂ ਵਕੀਲ ਨੇ ਕਿਹਾ ਕਿ ਇਨ੍ਹਾਂ ਨੂੰ ਪ੍ਰਦਰਸ਼ਨ ਕਿਹਾ ਜਾ ਰਿਹਾ ਹੈ। ਕੁਝ ਸਵੇਰੇ ਹੋ ਚੁੱਕੇ ਹਨ ਤੇ ਕੁਝ ਬਾਕੀ ਹਨ।


ਇਹ ਵੀ ਪੜ੍ਹੋ: ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਜ਼ਰੂਰੀ ਖਬਰ! 5 ਅਗਸਤ ਤੋਂ ਮਿਲੇਗੀ ਮੁਫਤ ਪਨੀਰੀ, ਇਹ ਨੰਬਰ ਕਰੋ ਡਾਇਲ


ਕੀ ਦਲੀਲ ਹੋਈ?


ਜੱਜ ਨੇ ਪੁੱਛਿਆ ਕਿ ਕੀ ਸਵੇਰ ਦੇ ਪ੍ਰੋਗਰਾਮ ਵਿੱਚ ਭੜਕਾਊ ਭਾਸ਼ਣ ਦਿੱਤੇ ਗਏ ਸਨ। ਇਸ 'ਤੇ ਵਕੀਲ ਨੇ ਕਿਹਾ ਹਾਂਜੀ। ਇਸ ਦੇ ਨਾਲ ਹੀ ਐਡੀਸ਼ਨਲ ਸਾਲਿਸਟਰ ਜਨਰਲ ਐਸਵੀ ਰਾਜੂ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣੇ ਹੀ ਫਾਈਲ ਮਿਲੀ ਹੈ। ਮੈਂ ਪੜ੍ਹੀ ਵੀ ਨਹੀਂ ਹੈ।


ਜੱਜ ਨੇ ਕਿਹਾ ਕਿ ਅਸੀਂ ਦੋਵਾਂ ਨੇ ਨਹੀਂ ਪੜ੍ਹਿਆ ਹੈ। ਅਸੀਂ ਸ਼ੁੱਕਰਵਾਰ ਨੂੰ ਸੁਣਾਵਾਈ ਕਰਾਂਗੇ। ਇਸ ਦੌਰਾਨ ਤੁਸੀਂ ਇਹ ਯਕੀਨੀ ਬਣਾਓ ਕਿ ਸਾਡੇ ਪੁਰਾਣੇ ਆਦੇਸ਼ ਦੀ ਪਾਲਣਾ ਹੋਵੇ। ਭੜਕਾਊ ਬਿਆਨਾ ਦੇ ਮਾਮਲੇ 'ਚ ਕਾਰਵਾਈ ਕਰੋ। ਇਹ ਦੇਖੋ ਕਿ ਇਨ੍ਹਾਂ ਪ੍ਰੋਗਰਾਮਾਂ ਕਰਕੇ ਹਿੰਸਾ ਨਾ ਹੋਵੇ।


ਕਿਸ ਨੇ ਦਰਜ ਕੀਤੀ ਪਟੀਸ਼ਨ?


ਪੱਤਰਕਾਰ ਸ਼ਾਹੀਨ ਅਬਦੁੱਲਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸੀਯੂ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਦੱਖਣਪੰਥੀ ਸੰਗਠਨ ਵੀਐਚਪੀ ਅਤੇ ਬਜਰੰਗ ਦਲ ਨੇ ਦਿੱਲੀ ਐਨਸੀਆਰ ਦੇ ਵੱਖ-ਵੱਖ ਹਿੱਸਿਆਂ ਵਿੱਚ 23 ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਹੁਕਮ ਦਿੱਤਾ।


ਅਦਾਲਤ ਨੇ ਕੀ ਕਿਹਾ?


ਜੱਜ ਨੇ ਸੁਣਵਾਈ ਦੌਰਾਨ ਕਿਹਾ ਕਿ ਵੀਐਚਪੀ ਦੇ ਪ੍ਰੋਗਰਾਮਾਂ 'ਤੇ ਕੋਈ ਪਾਬੰਦੀ ਨਹੀਂ ਹੈ। ਰਾਜਾਂ ਨੂੰ ਸਿਰਫ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਵਿੱਚ ਭੜਕਾਊ ਭਾਸ਼ਣ ਨਾ ਹੋਣ। ਇਨ੍ਹਾਂ ਪ੍ਰੋਗਰਾਮਾਂ ਕਾਰਨ ਹਿੰਸਾ ਨਹੀਂ ਫੈਲੀ।


ਤੁਹਾਨੂੰ ਦੱਸ ਦਈਏ ਕਿ 31 ਜੁਲਾਈ ਨੂੰ ਨੂਹ ਵਿੱਚ ਭੀੜ ਵੱਲੋਂ ਵੀਐਚਪੀ ਦੇ ਜਲੂਸ ਨੂੰ ਰੋਕਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਭੜਕੀ ਫਿਰਕੂ ਹਿੰਸਾ ਵਿੱਚ ਦੋ ਹੋਮ ਗਾਰਡਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਸੀ। ਸੂਬਾ ਸਰਕਾਰ ਮੁਤਾਬਕ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 116 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਇਹ ਵੀ ਪੜ੍ਹੋ: ਅਦਾਕਾਰਾ ਸ਼ਰਧਾ ਕਪੂਰ ਨੂੰ ਗੋਡਿਆਂ ਭਾਰ ਬੈਠ ਫੈਨ ਨੇ ਵਿਆਹ ਲਈ ਕੀਤਾ ਪ੍ਰਪੋਜ਼, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ