Nuh Violence: ਹਰਿਆਣਾ ਪੁਲਿਸ ਨੇ ਮੰਗਲਵਾਰ ਨੂੰ ਨੂਹ ਵਿੱਚ ਹਿੰਸਾ ਭੜਕਾਉਣ ਦੇ ਦੋਸ਼ੀ ਬਿੱਟੂ ਬਜਰੰਗੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗਊ ਰੱਖਿਅਕ ਬਜਰੰਗ ਦਲ ਦੀ ਫਰੀਦਾਬਾਦ ਇਕਾਈ ਦੇ ਮੁਖੀ ਬਿੱਟੂ ਬਜਰੰਗੀ 'ਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲੱਗਿਆ ਹੈ।
ਬਜਰੰਗੀ ਨੂੰ ਪਹਿਲਾਂ ਵੀ ਗ੍ਰਿਫਤਾਰ ਕਰ ਚੁੱਕੀ ਫਰੀਦਾਬਾਦ ਪੁਲਿਸ
ਬਜਰੰਗੀ 'ਤੇ ਇਹ ਦੋਸ਼ ਹੈ ਕਿ ਉਸ ਨੇ ਮੇਵਾਤ ਦੇ ਮੁਸਲਮਾਨਾਂ ਨੂੰ ਕਿਹਾ ਸੀ ਕਿ ਮੈਂ ਸਹੁਰੇ ਘਰ ਆ ਰਿਹਾ ਹਾਂ, ਕੀ ਤੁਸੀਂ ਆਪਣੇ ਜੀਜੇ ਦਾ ਸਵਾਗਤ ਨਹੀਂ ਕਰੋਗੇ? ਫਰੀਦਾਬਾਦ ਪੁਲਿਸ ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਦਰਅਸਲ, ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ 'ਤੇ ਪਥਰਾਅ ਹੋਣ ਤੋਂ ਬਾਅਦ ਨੂਹ ਵਿੱਚ ਹਿੰਸਾ ਸ਼ੁਰੂ ਹੋ ਗਈ ਸੀ।
ਇਹ ਵੀ ਪੜ੍ਹੋ: Watch: ਅਟਾਰੀ ਬਾਰਡਰ 'ਤੇ Beating The Retreat , ਵੇਖੋ ਸਰਹੱਦ 'ਤੇ ਭਾਰਤੀ ਜਵਾਨਾਂ ਦੀ ਬਹਾਦਰੀ
ਬਿੱਟੂ ਬਜਰੰਗੀ ਨੇ ਕੀ ਕਿਹਾ ਸੀ?
ਨੂਹ ਵਿੱਚ ਹਿੰਸਾ ਵਾਲੇ ਦਿਨ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਨ। ਵੀਡੀਓ 'ਚ ਬਿੱਟੂ ਬਜਰੰਗੀ ਕਥਿਤ ਤੌਰ 'ਤੇ ਇਹ ਕਹਿ ਰਿਹਾ ਹੈ, "ਇਹ ਕਹਿਣਗੇ ਕਿ ਦੱਸਿਆ ਨਹੀਂ ਅਸੀਂ ਸੁਹਰੇ ਆਏ ਤੇ ਮੁਲਾਕਾਤ ਨਹੀਂ ਹੋਈ, ਫੁੱਲ ਮਾਲਾ ਤਿਆਰ ਰੱਖਿਓ, ਜੀਜਾ ਆ ਰਹੇ ਹਨ। ਬਿਲਕੁਲ 150 ਗੱਡੀਆਂ ਹਨ।
ਨੂਹ ਵਿੱਚ ਕਦੋਂ ਸ਼ੁਰੂ ਹੋਈ ਸੀ ਹਿੰਸਾ?
31 ਜੁਲਾਈ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ 'ਤੇ ਭੀੜ ਦੇ ਹਮਲੇ ਤੋਂ ਬਾਅਦ ਨੂਹ ਵਿੱਚ ਹਿੰਸਾ ਭੜਕ ਗਈ ਸੀ। ਬਾਅਦ 'ਚ ਇਸ ਹਿੰਸਾ ਦੀ ਅੱਗ ਗੁਰੂਗ੍ਰਾਮ ਸਮੇਤ ਆਸ-ਪਾਸ ਦੇ ਕਈ ਇਲਾਕਿਆਂ 'ਚ ਫੈਲ ਗਈ। ਇਸ ਹਾਦਸੇ 'ਚ ਦੋ ਹੋਮਗਾਰਡ ਅਤੇ ਇਕ ਇਮਾਮ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: Uttarakhand Weather: ਮਦਮਹੇਸ਼ਵਰ ਧਾਮ 'ਚ ਫਸੇ 250 ਸੈਲਾਨੀ ਤੇ ਤੀਰਥ ਯਾਤਰੀ, ਵੀਡੀਓ ਜਾਰੀ ਕਰਕੇ ਸਰਕਾਰ ਨੂੰ ਬਚਾਅ ਦੀ ਕੀਤੀ ਅਪੀਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।