ਨਵੀਂ ਦਿੱਲੀ: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ, ਕਰਨਾਟਕ, ਕੇਰਲਾ, ਤਾਮਿਲਨਾਡੂ, ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਸਮੇਤ 10 ਸੂਬਿਆਂ 'ਚ ਰੋਜ਼ਾਨਾ ਨਵੇਂ COVID-19 ਦੇ ਕੇਸਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਵੇਂ ਕੋਰੋਨਾਵਾਇਰਸ ਦੇ 83.02 ਪ੍ਰਤੀਸ਼ਤ ਕੇਸ ਇਨ੍ਹਾਂ 10 ਸੂਬਿਆਂ ਤੋਂ ਆ ਰਹੇ ਹਨ।
ਇਸ ਦੌਰਾਨ ਇੱਕ ਵੱਡੀ ਪ੍ਰਾਪਤੀ ਵਿੱਚ ਟੀਕਾ ਉਤਸਵ ਦੇ 1 ਦਿਨ ਵਿੱਚ ਲਗਪਗ 30 ਲੱਖ ਕੋਵਿਡ ਟੀਕੇ ਲਗਵਾਏ ਗਏ, ਜਿਸ ਨਾਲ ਕੁੱਲ ਟੀਕਾਕਰਣ ਲਗਪਗ 10.45 ਕਰੋੜ ਹੋ ਗਿਆ ਹੈ।
ਦੱਸ ਦਈਏ ਕਿ ਪਿਠਲੇ 24 ਘੰਟਿਆਂ 'ਚ ਮਹਾਰਾਸ਼ਟਰ ਵਿਚ 63,294 ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ, ਜੋ ਇੱਕ ਦਿਨ ਵਿਚ ਮਹਾਂਮਾਰੀ ਦੇ ਬਾਅਦ ਸਭ ਤੋਂ ਵੱਧ ਨਵੇਂ ਕੇਸ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ 15,276, ਜਦੋਂ ਕਿ ਦਿੱਲੀ ਵਿਚ 10,774, ਛੱਤੀਸਗੜ ਵਿਚ 10,521, ਕਰਨਾਟਕ ਵਿਚ 10,250, ਕੇਰਲ ਵਿਚ 6,686, ਤਾਮਿਲਨਾਡੂ ਵਿਚ 6,618, ਮੱਧ ਪ੍ਰਦੇਸ਼ ਵਿਚ 5,939, ਗੁਜਰਾਤ ਵਿਚ 5,469 ਅਤੇ ਰਾਜਸਥਾਨ ਵਿਚ 5,105 ਸੰਕਰਮਣ ਦੇ ਨਵੇਂ ਕੇਸ ਆਏ।
ਉਧਰ ਕੇਂਦਰ ਵਲੋਂ ਜਾਰੀ ਕੀਤੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਭਾਰਤ ਦਾ ਕੁੱਲ ਐਕਟਿਵ ਕੇਸਾਂ ਦਾ ਅੰਕੜਾ 12,01,009 ਤੱਕ ਪਹੁੰਚ ਗਿਆ ਹੈ। ਇਹ ਹੁਣ ਦੇਸ਼ ਵਿਚ ਕੁੱਲ ਪੌਜ਼ੇਟਿਵ ਮਾਮਲਿਆਂ ਦਾ 8.88 ਪ੍ਰਤੀਸ਼ਤ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਕੇਸਾਂ ਦੇ ਕੁੱਲ ਗਿਣਤੀ 92,922 ਦਰਜ ਕੀਤੀ ਗਈ ਹੈ।
ਪੰਜ ਸੂਬੇ ਮਹਾਰਾਸ਼ਟਰ, ਛੱਤੀਸਗੜ, ਕਰਨਾਟਕ, ਉੱਤਰ ਪ੍ਰਦੇਸ਼ ਅਤੇ ਕੇਰਲ ਚੋਂ ਭਾਰਤ ਦੇ ਕੁੱਲ ਐਕਟਿਵ ਕੇਸਾਂ ਦਾ 70.16 ਪ੍ਰਤੀਸ਼ਤ ਹੈ। ਦੱਸ ਦਈਏ ਕਿ ਇਕਲੇ ਮਹਾਰਾਸ਼ਟਰ ਵਿਚ 11 ਅਪਰੈਲ ਨੂੰ ਇੱਕੋ ਦਿਨ 'ਚ ਕਰੀਬ 60,000 ਤੋਂ ਵੱਧ ਕੋਰੋਨਾ ਕੇਸਾਂ ਨੇ ਦੇਸ਼ ਦੇ ਕੁਲ ਐਕਟਿਵ ਕੇਸਾਂ ਵਿਚ 47.22 ਪ੍ਰਤੀਸ਼ਤ ਦਾ ਯੋਗਦਾਨ ਪਾਇਆ ਹੈ।
ਇਹ ਵੀ ਪੜ੍ਹੋ: Vaisakhi 2021: ਇਸ ਸਾਲ ਵੀ ਘਰਾਂ 'ਚ ਹੀ ਮਨਾਉਣਾ ਪਏਗਾ ਵਿਸਾਖੀ ਦਾ ਤਿਉਹਾਰ, ਮੁੜ ਕੋਰੋਨਾ ਦਾ ਕਹਿਰ ਬਣਿਆ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904