ਕੋਲਕਾਤਾ: ਇੱਕ ਬਜ਼ੁਰਗ ਔਰਤ ਦਾ ਖਿਆਲ ਰੱਖਣ ਲਈ ਗਈ ਨਰਸ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਘਟਨਾ ਕੋਲਕਾਤਾ ਦੇ ਗਾਂਗੁਲੀ ਬਾਗਾਨ ਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨਰਸ ‘ਤੇ ਇਲਜ਼ਾਮ ਹੈ ਕਿ ਉਹ ਬਜ਼ੁਰਗ ਮਹਿਲਾ ਨੂੰ ਤੰਗ ਕਰਦੀ ਹੈ। ਉਹ ਪੀੜਤਾ ਦੀ ਦੇਖਭਾਲ ਪਿਛਲੇ ਚਾਰ ਮਹੀਨਿਆਂ ਤੋਂ ਕਰ ਰਹੀ ਸੀ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ 85 ਸਾਲਾ ਬਜ਼ੁਰਗ ਔਰਤ ਸੁਕੁਮਾਰੀ ਸਾਹਾ ਦੇ ਪਰਿਵਾਰਕ ਮੈਂਬਰਾਂ ਨੇ ਨਰਸ ਖ਼ਿਲਾਫ਼ ਸ਼ਿਕਾਇਤ ਕੀਤੀ ਸੀ ਅਤੇ ਸੀਸੀਟੀਵੀ ‘ਚ ਫੁਟੇਜ ਵੀ ਇਕੱਠਾ ਕੀਤੀ ਸੀ, ਜਿਸ ‘ਚ ਨਰਸ ਬੁਜ਼ੁਰਗ ਨਾਲ ਕੁੱਟਮਾਰ ਕਰਦੀ ਕੈਦ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਬੁਜ਼ੁਰਗ ਦੇ ਚਹਿਰੇ ‘ਤੇ ਸੱਟ ਦੇ ਨਿਸ਼ਾਨ ਦੇਖੇ ਤਾਂ ਉਨ੍ਹਾਂ ਨੇ ਕਮਰੇ ‘ਚ ਸੀਸੀਟੀਵੀ ਇੰਸਟਾਲ ਕੀਤੇ।

ਬਜ਼ੁਰਗ ਮਹਿਲਾ ਨੂੰ ਕੁਝ ਸਾਲ ਪਹਿਲਾਂ ਬ੍ਰੇਨ ਸਟ੍ਰੋਕ ਹੋਇਆ ਸੀ। ਇਸ ਲਈ ਉਹ ਖੁਦ ਕੁਝ ਕੰਮ ਨਹੀ ਕਰ ਪਾਉਂਦੀ ਅਤੇ ਉਸ ਨੂੰ ਦਵਾਈ ਲੇਣ ਲਈ ਵੀ ਦੂਜਿਆਂ ਦੀ ਮਦਦ ਲੈਣੀ ਪੈਂਦੀ ਹੈ। ਇਸ ਲਈ ਪੀੜਤਾ ਦੇ ਬੇਟੇ ਨੇ ਉਸ ਦੇ ਦੇਖਰੇਖ ਲਈ ਨਰਸ ਰੱਖੀ ਸੀ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੀ ਗਈ ਨਰਸ ਨੇ ਬੁਜ਼ੁਰਗ ਨਾਲ ਕੁੱਟਮਾਰ ਦੀ ਗੱਲ ਕਬੂਲ ਲਈ ਹੈ।

ਨਰਸ ਦੇ ਇਸ ਕਾਰੇ ਤੋਂ ਪੀੜਤਾ ਦਾ ਬੇਟਾ ਹੈਰਾਨ ਹੈ ਉਸ ਦਾ ਕਹਿਣਾ ਹੈ ਕਿ ਮੈਂ ਹੈਰਾਨ ਹਾਂ ਕਿ ਉਸ ਨੇ ਮੇਰੀ ਮਾਂ ਨਾਲ ਅਜਿਹਾ ਵਤੀਰਾ ਕੀਤਾ। ਨਰਸ ਕੁਝ ਸਮੇਂ ‘ਚ ਸਾਡੇ ਪਰਿਵਾਰ ਦਾ ਹਿੱਸਾ ਬਣ ਗਈ ਸੀ। ਉਸ ਨੇ ਕਿਹਾ ਕਿ ਇਸ ਜੁਰਮ ਲਈ ਉਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।