‘ਕੋਈ ਵੀ ਸਰਕਾਰੀ ਜਾਇਦਾਦ ਵਕਫ ਬੋਰਡ ਦੀ ਸੰਪਤੀ ਨਹੀਂ, ਵਕਫ਼ ਬੋਰਡ ਸੋਧ ਬਿੱਲ ਲੋਕ ਸਭਾ ‘ਚ ਪੇਸ਼
Waqf Board: ਲੋਕ ਸਭਾ ਵਿੱਚ ਅੱਜ ਭਾਜਪਾ ਸਰਕਾਰ ਵਲੋਂ ਵਕਫ ਬੋਰਡ ਸੋਧ ਬਿੱਲ ਪੇਸ਼ ਕੀਤਾ ਗਿਆ। ਉੱਥੇ ਹੀ ਕੇਂਦਰੀ ਸੰਸਦੀ ਮੰਤਰੀ ਕਿਰਨ ਰਿਜਿਜੂ ਨੇ ਸੋਧ ਦੇ ਨਾਲ ਬਿੱਲ ਨੂੰ ਚੁੱਕਣ ਦਾ ਪ੍ਰਸਤਾਵ ਪੇਸ਼ ਕੀਤਾ।

Waqf Board: ਲੋਕ ਸਭਾ ਵਿੱਚ ਅੱਜ ਭਾਜਪਾ ਸਰਕਾਰ ਵਲੋਂ ਵਕਫ ਬੋਰਡ ਸੋਧ ਬਿੱਲ ਪੇਸ਼ ਕੀਤਾ ਗਿਆ। ਉੱਥੇ ਹੀ ਕੇਂਦਰੀ ਸੰਸਦੀ ਮੰਤਰੀ ਕਿਰਨ ਰਿਜਿਜੂ ਨੇ ਸੋਧ ਦੇ ਨਾਲ ਬਿੱਲ ਨੂੰ ਚੁੱਕਣ ਦਾ ਪ੍ਰਸਤਾਵ ਪੇਸ਼ ਕੀਤਾ। ਇਸ ਮਾਮਲੇ ‘ਤੇ ਬਹਿਸ ਹੋ ਰਹੀ ਹੈ। ਰਿਜਿਜੂ ਨੇ ਬਿੱਲ ‘ਤੇ ਬਹਿਸ ਦੀ ਸ਼ੁਰੂਆਤ ਕੀਤੀ ਅਤੇ ਕਾਨੂੰਨ ਦੇ ਨਿਯਮਾਂ ਬਾਰੇ ਦੱਸਿਆ।
🚨 MASSIVE NEWS BREAK
— Megh Updates 🚨™ (@MeghUpdates) April 2, 2025
Any govt property IDENTIFIED or DECLARED as Waqf property, before or after the commencement of this ACT, shall not be DEEMED to be a Waqf Property 🔥
— Waqf Amendment Bill taken up for Consideration & PASSING in Lok Sabha. pic.twitter.com/QdK4cEWSln
ਇਸ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਇਸ ਐਕਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਕਫ਼ ਜਾਇਦਾਦ ਵਜੋਂ ਪਛਾਣੀ ਗਈ ਜਾਂ ਘੋਸ਼ਿਤ ਕੀਤੀ ਗਈ ਕੋਈ ਵੀ ਸਰਕਾਰੀ ਜਾਇਦਾਦ, ਵਕਫ਼ ਜਾਇਦਾਦ ਨਹੀਂ ਮੰਨੀ ਜਾਵੇਗੀ।






















