Banke Bihari Temple : ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਵਰਿੰਦਾਵਨ ਸਥਿਤ ਪ੍ਰਸਿੱਧ ਸ੍ਰੀ ਬਾਂਕੇ ਬਿਹਾਰੀ ਮੰਦਰ ਵਿੱਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਮੰਦਰ ਦੇ ਦਰਸ਼ਨਾਂ ਲਈ ਲਗਾਈ ਗਈ LED ਸਕਰੀਨ 'ਤੇ ਅਸ਼ਲੀਲ ਗਾਣੇ ਅਤੇ ਵੈੱਬ ਸੀਰੀਜ਼ ਚੱਲਣ ਕਾਰਨ ਸ਼ਰਧਾਲੂਆਂ ਅਤੇ ਗੋਸਵਾਮੀ ਸਮਾਜ ਵਿੱਚ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਕਾਫੀ ਗਰਮਾ ਗਿਆ ਹੈ। ਲੋਕਾਂ ਵੱਲੋਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Continues below advertisement

ਕੀ ਹੈ ਪੂਰਾ ਮਾਮਲਾ?

ਦਰਅਸਲ, ਮੰਦਰ ਦੇ ਬਾਹਰ ਅਤੇ ਆਲੇ-ਦੁਆਲੇ ਸ਼ਰਧਾਲੂਆਂ ਨੂੰ ਠਾਕੁਰ ਜੀ ਦੇ ਲਾਈਵ ਦਰਸ਼ਨ ਕਰਵਾਉਣ ਲਈ LED ਸਕਰੀਨਾਂ ਲਗਾਈਆਂ ਗਈਆਂ ਹਨ ਪਰ 15 ਨਵੰਬਰ ਨੂੰ ਇਨ੍ਹਾਂ ਵਿੱਚੋਂ ਇੱਕ ਸਕਰੀਨ 'ਤੇ ਅਚਾਨਕ ਫਿਲਮੀ ਗਾਣੇ ਚੱਲਣ ਲੱਗ ਪਏ। ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤੋਂ ਇਲਾਵਾ ਸਕਰੀਨ 'ਤੇ ਵੈੱਬ ਸੀਰੀਜ਼ ਚੱਲਣ ਸਬੰਧੀ ਵੀਡੀਓ ਕਲਿੱਪਾਂ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ।

Continues below advertisement

ਇਹ ਸਕਰੀਨ ਵਰਿੰਦਾਵਨ ਦੇ ਭਰਤਪੁਰ ਕੁੰਜ ਸਥਿਤ ਰਾਧਾਸਰੋਵਰ ਮਹਾਰਾਜ ਟਰੱਸਟ ਦੇ ਪ੍ਰਬੰਧਕ ਮਨੋਜ ਕੁਮਾਰ ਵੱਲੋਂ ਲਗਵਾਈ ਗਈ ਸੀ। ਉੱਧਰ ਨਗਰ ਨਿਗਮ ਕਮਿਸ਼ਨਰ ਓਜਸਵੀ ਰਾਜ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਕਰੀਨ ਦਾ ਸੰਚਾਲਨ ਨਗਰ ਨਿਗਮ ਵੱਲੋਂ ਨਹੀਂ ਕੀਤਾ ਜਾਂਦਾ।

ਟਰੱਸਟ ਨੇ ਦਿੱਤੀ ਸਫ਼ਾਈ

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਟਰੱਸਟ ਵੱਲੋਂ ਇਸ ਨੂੰ ਤਕਨੀਕੀ ਗਲਤੀ ਦੱਸਿਆ ਗਿਆ ਹੈ। ਟਰੱਸਟ ਮੁਤਾਬਕ ਸਕਰੀਨ ਚਲਾਉਣ ਵਾਲਾ ਇੱਕ ਨਾਬਾਲਗ ਵਿਦਿਆਰਥੀ ਹੈ। ਭਵਿੱਖ ਵਿੱਚ ਅਜਿਹੀ ਗਲਤੀ ਨਾ ਹੋਣ ਦਾ ਭਰੋਸਾ ਵੀ ਦਿੱਤਾ ਗਿਆ ਹੈ।

ਸ਼ਰਧਾਲੂਆਂ ਵਿੱਚ ਭਾਰੀ ਗੁੱਸਾ

ਦੂਜੇ ਪਾਸੇ ਮੰਦਰ ਦੇ ਸੇਵਾਦਾਰ ਅਤੇ ਕਮੇਟੀ ਮੈਂਬਰ ਹਿਮਾਂਸ਼ੂ ਗੋਸਵਾਮੀ ਸਮੇਤ ਕਈ ਸ਼ਰਧਾਲੂਆਂ ਨੇ ਇਸ ਘਟਨਾ 'ਤੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਗੰਭੀਰ ਮਾਮਲਾ ਹੈ। ਇਸ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।