OTT Centre Guidelines:: ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ OTT ਪਲੇਟਫਾਰਮਾਂ 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ। ਵੀਰਵਾਰ (14 ਮਾਰਚ, 2024) ਨੂੰ ਦੇਸ਼ ਭਰ ਵਿੱਚ 18 OTT ਪਲੇਟਫਾਰਮ, 19 ਵੈੱਬਸਾਈਟਾਂ, 10 ਮੋਬਾਈਲ ਐਪਸ (ਸੱਤ ਗੂਗਲ ਪਲੇ ਸਟੋਰ ਤੋਂ ਅਤੇ ਤਿੰਨ ਐਪਲ ਐਪ ਸਟੋਰ ਤੋਂ) ਅਤੇ 57 ਸੋਸ਼ਲ ਮੀਡੀਆ ਹੈਂਡਲਜ਼ ਨੂੰ ਬਲਾਕ ਕਰ ਦਿੱਤਾ ਗਿਆ। ਕੇਂਦਰ ਵੱਲੋਂ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਹੈ ਜਦੋਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਵੱਲੋਂ ਇਸ ਸਬੰਧੀ ਪਹਿਲਾਂ ਵੀ ਕਈ ਵਾਰ ਚੇਤਾਵਨੀਆਂ ਦਿੱਤੀਆਂ ਜਾ ਚੁੱਕੀਆਂ ਹਨ।


ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 18 ਬਲਾਕ ਕੀਤੇ ਓਟੀਟੀ ਪਲੇਟਫਾਰਮਾਂ 'ਤੇ ਅਸ਼ਲੀਲ ਕੰਟੈਂਟ ਦਿੱਤਾ ਗਿਆ ਸੀ। ਕੇਂਦਰ ਦੀ ਤਾਜ਼ਾ ਕਾਰਵਾਈ ਦੇ ਹਿੱਸੇ ਵਜੋਂ, 12 ਫੇਸਬੁੱਕ ਖਾਤੇ, 17 ਇੰਸਟਾਗ੍ਰਾਮ ਹੈਂਡਲ, 16 ਐਕਸ (ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ) ਆਈਡੀ ਅਤੇ 12 ਯੂਟਿਊਬ ਚੈਨਲਾਂ ਨੂੰ ਬਲੌਕ ਕੀਤਾ ਗਿਆ ਸੀ।






ਕਿਹੜੇ ਐਪ ਕੀਤੇ ਗਏ ਨੇ ਬੰਦ


ਡਰੀਮਜ਼ ਫਿਲਮਜ਼


➤ ਵੂਵੀ


➤ਯੈਸਮਾ


➤ ਅਣਕੱਟ ਅੱਡਾ


➤ ਟ੍ਰਾਈ ਫਲਿਕਸ


➤ ਐਕਸ ਪ੍ਰਾਈਮ


➤ ਨਿਓਨ ਐਕਸ ਵੀਆਈਪੀ


➤ ਬੇਸ਼ਰਮਾਂ


➤ ਹੰਟਰ


➤ ਰੈਬਿਟ


➤ Xtramood


➤ ਨਿਊਫਲਿਕਸ


➤ ਮੂਡਐਕਸ


➤ ਮੋਜਫਲਿਕਸ


➤ ਹੌਟ ਸ਼ਾਟਸ ਵੀਆਈਪੀ


➤ ਫੁਗੀ


➤ ਚਿਕੂਫਲਿਕਸ


➤ ਪ੍ਰਾਈਮ ਪਲੇ


OTT ਕੀ ਹੈ?


OTT ਦਾ ਮਤਲਬ ਹੈ ਓਵਰ ਦੀ ਟੌਪ, ਯਾਨੀ ਉਹ ਤਕਨੀਕ (OTT ਸੇਵਾ ਜਾਂ ਪਲੇਟਫਾਰਮ) ਜੋ ਉਪਭੋਗਤਾਵਾਂ ਨੂੰ ਇੰਟਰਨੈਟ ਨਾਲ ਜੁੜੇ ਡਿਵਾਈਸਾਂ ਰਾਹੀਂ ਸਮੱਗਰੀ ਪ੍ਰਦਾਨ ਕਰਦੀ ਹੈ। ਮੋਬਾਈਲ ਮਾਰਕੀਟਿੰਗ ਦੀ ਦੁਨੀਆ ਵਿੱਚ, OTT ਆਮ ਤੌਰ 'ਤੇ ਵੀਡੀਓ ਸਮੱਗਰੀ ਦੇ ਸੰਦਰਭ ਵਿੱਚ ਜਾਣਿਆ, ਦੇਖਿਆ ਅਤੇ ਸਮਝਿਆ ਜਾਂਦਾ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।