Odisha Jajpur Train Accident: ਉੜੀਸਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਹੋਏ ਭਿਆਨਕ ਰੇਲ ਹਾਦਸੇ ਤੋਂ ਬਾਅਦ ਹੁਣ ਜਾਜਪੁਰ ਵਿੱਚ ਵੀ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਅਸਾਮ ਵਿੱਚ ਇੱਕ ਮਾਲ ਗੱਡੀ ਵੀ ਪਟੜੀ ਤੋਂ ਉਤਰ ਗਈ ਹੈ। ਰੇਲਵੇ ਅਧਿਕਾਰੀ ਨੇ ਬੁੱਧਵਾਰ (7 ਜੂਨ) ਨੂੰ ਦੱਸਿਆ ਕਿ ਅਸਾਮ ਦੇ ਕਾਮਰੂਪ ਜ਼ਿਲ੍ਹੇ ਵਿੱਚ ਮਾਲ ਗੱਡੀ ਪਟੜੀ ਤੋਂ ਉਤਰ ਗਈ। ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਇਸ ਹਾਦਸੇ ਵਿੱਚ ਬੋਕੋ ਨੇੜੇ ਸਿੰਗਰਾ ਵਿਖੇ ਕੋਲੇ ਨਾਲ ਭਰੀ ਰੇਲਗੱਡੀ ਦੇ 20 ਡੱਬੇ ਪਟੜੀ ਤੋਂ ਉਤਰ ਗਏ।


ਇਸ ਤੋਂ ਇਲਾਵਾ ਬੁੱਧਵਾਰ ਨੂੰ ਓਡੀਸ਼ਾ ਦੇ ਜਾਜਪੁਰ ਰੋਡ ਰੇਲਵੇ ਸਟੇਸ਼ਨ 'ਤੇ ਮਾਲ ਗੱਡੀ ਦੀ ਲਪੇਟ 'ਚ ਆਉਣ ਨਾਲ 6 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਦੋ ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ਭਾਰੀ ਮੀਂਹ ਤੋਂ ਬਚਣ ਲਈ ਮਜ਼ਦੂਰਾਂ ਨੇ ਖੜ੍ਹੀ ਮਾਲ ਗੱਡੀ ਦੇ ਹੇਠਾਂ ਰੁਕੇ ਸਨ। ਇਸ ਦੌਰਾਨ ਜਦੋਂ ਮਾਲ ਗੱਡੀ ਅਚਾਨਕ ਬਿਨਾਂ ਇੰਜਣ ਤੋਂ ਚੱਲਣ ਲੱਗੀ ਤਾਂ ਮਜ਼ਦੂਰਾਂ ਨੂੰ ਰੇਲ ਦੇ ਹੇਠਾਂ ਤੋਂ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ।


ਇਹ ਵੀ ਪੜ੍ਹੋ: PHOTOS: ਕਾਲਜ ਛੱਡ ਕੇ ਮੈਚ ਖੇਡਣ ਚਲੇ ਜਾਂਦੇ ਸੀ ਸਿਰਾਜ, ਜਾਣੋ ਪਾਪਾ ਦੇ ਘਰ ਨਾ ਆਉਣ ਤੱਕ ਕਿਉਂ ਨਹੀਂ ਮਿਲਦੀ ਸੀ ਐਂਟਰੀ


ਓਡੀਸ਼ਾ 'ਚ ਫਿਰ ਹੋਇਆ ਰੇਲ ਹਾਦਸਾ


ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਅਚਾਨਕ ਤੂਫਾਨ ਆਇਆ। ਇਹ ਮਜ਼ਦੂਰ ਰੇਲਵੇ ਲਾਈਨ ਦੇ ਨਾਲ ਲੱਗਦੇ ਪਾਸੇ ਕੰਮ ਕਰ ਰਹੇ ਸਨ, ਜਿੱਥੇ ਇੱਕ ਮਾਲ ਗੱਡੀ ਖੜ੍ਹੀ ਸੀ। ਉਨ੍ਹਾਂ ਨੇ ਇਸ ਦੇ ਹੇਠਾਂ ਸ਼ਰਨ ਲੈ ਲਈ ਪਰ ਬਦਕਿਸਮਤੀ ਨਾਲ ਮਾਲ ਗੱਡੀ ਜਿਸ ਦਾ ਕੋਈ ਇੰਜਣ ਨਹੀਂ ਸੀ, ਉਹ ਚੱਲਣੀ ਸ਼ੁਰੂ ਹੋ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਜਪੁਰ ਰੋਡ ਸਟੇਸ਼ਨ ਰੇਲ ਹਾਦਸੇ ਦੀ ਖ਼ਬਰ ਦੁਖਦਾਈ ਹੈ। ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਹੈ ਅਤੇ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।


ਝਾਰਖੰਡ ‘ਚ ਟਲਿਆ ਹਾਦਸਾ


ਦੂਜੇ ਪਾਸੇ ਝਾਰਖੰਡ ਦੇ ਬੋਕਾਰੋ ਵਿੱਚ ਮੰਗਲਵਾਰ ਨੂੰ ਸੰਥਾਲਡੀਹ ਰੇਲਵੇ ਕਰਾਸਿੰਗ ਨੇੜੇ ਇੱਕ ਵੱਡਾ ਰੇਲ ਹਾਦਸਾ ਟਲ ਗਿਆ। ਪੀਟੀਆਈ ਮੁਤਾਬਕ ਨਵੀਂ ਦਿੱਲੀ-ਭੁਵਨੇਸ਼ਵਰ ਰਾਜਧਾਨੀ ਐਕਸਪ੍ਰੈਸ ਲੰਘ ਰਹੀ ਸੀ ਤਾਂ ਕਰਾਸਿੰਗ ਨੇੜੇ ਇੱਕ ਟਰੈਕਟਰ ਰੇਲਵੇ ਫਾਟਕ ਨਾਲ ਜਾ ਟਕਰਾਇਆ, ਪਰ ਟਰੇਨ ਦੇ ਡਰਾਈਵਰ ਵੱਲੋਂ ਸਮੇਂ ਸਿਰ ਬ੍ਰੇਕਾਂ ਲਾਉਣ ਕਾਰਨ ਵੱਡਾ ਹਾਦਸਾ ਟਲ ਗਿਆ। ਇਹ ਹਾਦਸਾ ਭੋਜੂਡੀਹ ਰੇਲਵੇ ਸਟੇਸ਼ਨ ਨੇੜੇ ਸੰਥਾਲਡੀਹ ਰੇਲਵੇ ਕਰਾਸਿੰਗ 'ਤੇ ਵਾਪਰਿਆ।


ਇਹ ਵੀ ਪੜ੍ਹੋ: IND vs AUS Final: ਓਵਲ 'ਚ ਰੋਹਿਤ ਸ਼ਰਮਾ ਦੇ ਨਾਂ ਦਰਜ ਹੋਇਆ ਰਿਕਾਰਡ, ਮੈਦਾਨ ‘ਚ ਆਉਂਦਿਆਂ ਹੀ ਪੂਰੀ ਕੀਤੀ ‘ਹਾਫ ਸੈਂਚੂਰੀ’!