ਚੰਡੀਗੜ੍ਹ: ਉੜੀਸਾ ਨੇ ਵੀਰਵਾਰ ਨੂੰ ਕੋਵੀਡ-19 ਮਹਾਮਾਰੀ ਦੇ ਕਾਰਨ ਲੱਗੇ ਲੌਕਡਾਉਨ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਹੈ। ਹਾਲਾਂਕਿ ਸਕੂਲ 17 ਜੂਨ ਤੱਕ ਬੰਦ ਰਹਿਣਗੇ। ਇਸ ਦੇ ਨਾਲ ਹੀ, ਉੜੀਸਾ ਤਾਲਾਬੰਦੀ ਨੂੰ ਵਧਾਉਣ ਵਾਲਾ ਪਹਿਲਾ ਰਾਜ ਬਣ ਗਿਆ ਹੈ।
ਉੜੀਸਾ ਵਿੱਚ ਹੁਣ ਤੱਕ 42 ਕੋਰੋਨਾਵਾਇਰਸ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ 30 ਅਪ੍ਰੈਲ ਤੱਕ ਹਵਾਈ ਤੇ ਰੇਲ ਸੇਵਾਵਾਂ ਸ਼ੁਰੂ ਨਾ ਕਰਨ।