Omicron: ਦੇਸ਼ ਵਿੱਚ ਓਮੀਕ੍ਰੋਨ ਦਾ ਖ਼ਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਕੋਰੋਨਾ ਦੇ ਇਸ ਨਵੇਂ ਰੂਪ ਕਾਰਨ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੜੀਸਾ ਦੇ ਬਲਾਂਗੀਰ ਜ਼ਿਲ੍ਹੇ ਵਿੱਚ ਇੱਕ 50 ਸਾਲਾ ਔਰਤ ਨੇ ਦਮ ਤੋੜ ਦਿੱਤਾ। ਓਡੀਸ਼ਾ ਵਿੱਚ ਓਮੀਕ੍ਰੋਨ ਨਾਲ ਮੌਤ ਦਾ ਇਹ ਪਹਿਲਾ ਮਾਮਲਾ ਹੈ, ਜਦੋਂ ਕਿ ਦੇਸ਼ ਵਿੱਚ ਇਹ ਦੂਜੀ ਮੌਤ ਹੈ। ਇਸ ਤੋਂ ਪਹਿਲਾਂ ਰਾਜਸਥਾਨ ਦੇ ਉਦੈਪੁਰ ਵਿੱਚ ਓਮੀਕ੍ਰੋਨ ਕਾਰਨ ਇੱਕ ਮੌਤ ਹੋਈ ਸੀ।


ਓਮੀਕ੍ਰੋਨ ਤੋਂ ਓਡੀਸ਼ਾ 'ਚ ਹੋਈ ਪਹਿਲੀ ਮੌਤ 'ਤੇ ਬਲਾਂਗੀਰ ਦੀ ਸੀਡੀਐੱਮਓ ਸਨੇਹਲਤਾ ਸਾਹੂ ਨੇ ਕਿਹਾ ਕਿ ਪਹਿਲੀ ਮੌਤ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਇੱਕ 50 ਸਾਲਾ ਔਰਤ ਨੂੰ ਬ੍ਰੇਨ ਸਟ੍ਰੋਕ ਦੀ ਸ਼ਿਕਾਇਤ ਤੋਂ ਬਾਅਦ ਬਲਾਂਗੀਰ ਭੀਮਾ ਭੋਜ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ, ਬਾਅਦ ਵਿੱਚ ਉਸਨੂੰ ਬੁਰਲਾ ਮੈਡੀਕਲ ਕਾਲਜ ਵਿੱਚ ਸ਼ੀਫਟ ਕਰ ਦਿੱਤਾ ਗਿਆ ਸੀ।


ਸਨੇਹਲਤਾ ਨੇ ਦੱਸਿਆ ਕਿ ਉੱਥੇ ਮਹਿਲਾ ਕੋਰੋਨਾ ਸੰਕਰਮਿਤ ਪਾਈ ਗਈ ਸੀ। ਇਸ ਤੋਂ ਬਾਅਦ ਸੈਂਪਲ ਨੂੰ ਜੀਨੋਮ ਸੀਕੁਏਂਸਿੰਗ ਟੈਸਟ ਲਈ ਭੇਜਿਆ ਗਿਆ। ਪਰ ਰਿਪੋਰਟ ਆਉਣ ਤੋਂ ਪਹਿਲਾਂ ਹੀ 27 ਦਸੰਬਰ ਨੂੰ ਉਸ ਔਰਤ ਦੀ ਮੌਤ ਹੋ ਗਈ ਸੀ। ਹੁਣ ਜਦੋਂ ਜੀਨੋਮ ਸੀਕਵੈਂਸਿੰਗ ਰਿਪੋਰਟ ਆ ਗਈ ਹੈ, ਔਰਤ ਓਮੀਕ੍ਰੋਨ ਪੌਜ਼ੇਟਿਵ ਪਾਈ ਗਈ। ਇਸ ਤੋਂ ਬਾਅਦ ਬਲਾਂਗੀਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਪਿੰਡ ਅਗਲਪੁਰ ਬਲਾਂਗੀਰ ਦਾ ਦੌਰਾ ਕੀਤਾ ਗਿਆ। ਉੱਥੇ ਲੋਕਾਂ ਦੀ ਸੰਪਰਕ ਟਰੇਸਿੰਗ ਕੀਤੀ ਜਾ ਰਹੀ ਹੈ।



ਇਹ ਵੀ ਪੜ੍ਹੋ: ਓਮੀਕ੍ਰੋਨ ਦੇ ਖ਼ਤਰੇ ਨੂੰ ਲੈ ਕੇ ਇੱਕ ਵਾਰ ਫਿਰ WHO ਨੇ ਜਤਾਈ ਚਿੰਤਾ, ਕਿਹਾ ਹਲਕੇ 'ਚ ਲੈਣ ਦੀ ਗਲਤੀ ਨਾ ਕਰੋ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904