Odisha Train Accident: ਪੱਛਮੀ ਬੰਗਾਲ ਦੇ ਬੀਜੇਪੀ ਨੇਤਾ ਸ਼ੁਭੇਂਦੂ ਅਧਿਕਾਰੀ (Suvendu Adhikari ) ਨੇ ਓਡੀਸ਼ਾ 'ਚ ਰੇਲ ਹਾਦਸੇ ਨੂੰ ਲੈ ਕੇ ਸੀਐੱਮ ਮਮਤਾ ਬਰਨਜੀ 'ਤੇ ਨਿਸ਼ਾਨਾ ਸਾਧਿਆ ਹੈ। ਸ਼ੁਭੇਂਦੂ ਨੇ ਕਿਹਾ ਕਿ ਬਾਲਾਸੋਰ ਰੇਲ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਭਲਕੇ ਨੇਤਾਜੀ ਇਨਡੋਰ ਸਟੇਡੀਅਮ ਬੁਲਾਇਆ ਜਾ ਰਿਹਾ ਹੈ, ਕਿਉਂਕਿ ਮਮਤਾ ਬੈਨਰਜੀ ਉੱਥੇ ਭਾਸ਼ਣ ਦੇਵੇਗੀ ਅਤੇ ਜ਼ਖਮੀਆਂ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਚੈੱਕ ਦੇਣਗੇ। ਉਨ੍ਹਾਂ ਲੋਕਾਂ ਨੂੰ ਕੋਲਕਾਤਾ ਕਹਿਣਾ ਸ਼ਰਮਨਾਕ ਹੈ। ਉਹ ਲੋਕ ਹੁਣ ਤੱਕ ਹਾਦਸੇ ਦੇ ਸਦਮੇ ਤੋਂ ਬਾਹਰ ਨਹੀਂ ਆਏ ਹਨ।


 






 


ਸ਼ੁਭੇਂਦੂ ਪਹਿਲਾਂ ਹੀ ਸੀਐਮ ਮਮਤਾ ਬੈਨਰਜੀ 'ਤੇ ਸਾਧ ਚੁੱਕੇ ਨਿਸ਼ਾਨਾ 


ਦੱਸ ਦਈਏ ਕਿ ਇਸ ਘਟਨਾ ਨੂੰ ਲੈ ਕੇ ਸ਼ੁਭੇਂਦੂ ਪਹਿਲਾਂ ਹੀ ਸੀਐਮ ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਇਹ ਘਟਨਾ ਟੀਐਮਸੀ ਦੀ ਸਾਜ਼ਿਸ਼ ਹੈ। ਸੀਬੀਆਈ ਜਾਂਚ ਤੋਂ ਕਿਉਂ ਡਰੀ ਮਮਤਾ ਬੈਨਰਜੀ? ਹਾਦਸਾ ਕਿਸੇ ਹੋਰ ਸੂਬੇ 'ਚ ਹੋਇਆ, ਤਾਂ ਮਮਤਾ ਬੈਨਰਜੀ ਜਾਂਚ ਤੋਂ ਕਿਉਂ ਡਰੀ ਹੋਈ ਹੈ?


ਓਡੀਸ਼ਾ ਦੇ ਬਾਲਾਸੋਰ 'ਚ ਰੇਲ ਹਾਦਸੇ 'ਚ ਹੁਣ ਤੱਕ 288 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 1100 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।


ਇੱਕ ਮੀਡੀਆ ਰਿਪੋਰਟ ਵਿੱਚ ਰੇਲਵੇ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹੁਣ ਤੱਕ ਕਰੀਬ 101 ਦੀ ਪਛਾਣ ਨਹੀਂ ਹੋ ਸਕੀ ਹੈ।


ਸ਼ੁਭੇਂਦੂ ਅਧਿਕਾਰੀ ਨੇ ਇੱਥੋਂ ਤੱਕ ਦੋਸ਼ ਲਾਇਆ ਹੈ ਕਿ ਟੀਐਮਸੀ ਨੇ ਪੁਲਿਸ ਦੀ ਮਦਦ ਨਾਲ ਦੋ ਰੇਲਵੇ ਅਧਿਕਾਰੀਆਂ ਦੇ ਫ਼ੋਨ ਵੀ ਟੈਪ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੋਵਾਂ ਅਫਸਰਾਂ ਵਿਚਾਲੇ ਹੋਈ ਗੱਲਬਾਤ ਦਾ ਪਤਾ ਕਿਵੇਂ ਲੱਗਾ? ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਗੱਲਬਾਤ ਕਿਵੇਂ ਲੀਕ ਹੋਈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਅਦਾਲਤ ਤੱਕ ਪਹੁੰਚ ਕਰਨਗੇ।