Odisha Train Accident: ਬਾਲਾਸੋਰ ਜ਼ਿਲੇ ਦੇ ਬਹਾਨਾਗਾ ਰੇਲਵੇ ਸਟੇਸ਼ਨ ਦੇ ਕੋਲ ਕੋਰੋਮੰਡਲ ਐਕਸਪ੍ਰੈਸ ਰੇਲਗੱਡੀ ਪਟੜੀ ਤੋਂ ਉਤਰ ਗਈ। ਇੱਕ ਚਸ਼ਮਦੀਦ ਨੇ ਕਾਲਿੰਗਾ ਟੀਵੀ ਨੂੰ ਦੱਸਿਆ, "ਅਸੀਂ ਰੇਲਗੱਡੀ ਵਿੱਚ ਬੈਠੇ ਸੀ, ਅਚਾਨਕ ਕੋਚ ਜ਼ੋਰ-ਜ਼ੋਰ ਨਾਲ ਹਿਲਣ ਲੱਗ ਗਿਆ। ਅਤੇ ਦੇਖਦੇ ਹੀ ਦੇਖਦੇ ਪਲਟ ਗਿਆ। ਮੇਰੇ ਪਿੰਡ ਦੇ ਬਹੁਤ ਸਾਰੇ ਲੋਕ ਹਾਦਸੇ ਤੋਂ ਬਾਅਦ ਨਹੀਂ ਮਿਲ ਰਹੇ ਹਨ।
ਦੱਸ ਦਈਏ ਕਿ ਬਾਲਾਸੋਰ ਰੇਲ ਹਾਦਸੇ ਵਿੱਚ ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 200 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। NDRF ਦੀਆਂ 3 ਯੂਨਿਟਾਂ, ODRAF ਦੀਆਂ 4 ਯੂਨਿਟਾਂ ਅਤੇ 60 ਐਂਬੂਲੈਂਸਾਂ ਮੌਕੇ 'ਤੇ ਮੌਜੂਦ ਹਨ। ਹਾਦਸੇ ਤੋਂ ਬਾਅਦ ਕਈ ਟਰੇਨਾਂ ਦੇ ਰੂਟ ਨੂੰ ਡਾਇਵਰਟ ਕਰਨ ਦੇ ਨਾਲ-ਨਾਲ ਕਈ ਟਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਓਡੀਸ਼ਾ ਟ੍ਰੇਨ ਹਾਦਸੇ 'ਤੇ ਪੀਐਮ ਮੋਦੀ ਨੇ ਜਤਾਇਆ ਦੁੱਖ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਗੱਲ
ਹਾਦਸੇ ਦੇ ਸਮੇਂ ਰੇਲਗੱਡੀ ਵਿੱਚ ਸਵਾਰ ਗੋਬਿੰਦ ਮੰਡਲ ਨਾਮ ਦੇ ਇੱਕ ਹੋਰ ਯਾਤਰੀ ਨੇ ਨਿਊਜ਼ 18 ਬੰਗਲਾ ਨੂੰ ਦੱਸਿਆ, "ਅਸੀਂ ਸੋਚਿਆ ਕਿ ਅਸੀਂ ਮਰ ਜਾਵਾਂਗੇ। ਅਸੀਂ ਟੁੱਟੀ ਹੋਈ ਖਿੜਕੀ ਦੀ ਮਦਦ ਨਾਲ ਡੱਬੇ ਵਿੱਚੋਂ ਬਾਹਰ ਨਿਕਲੇ। ਮੈਂ ਸਾਰੀਆਂ ਉਮੀਦਾਂ ਛੱਡ ਦਿੱਤੀਆਂ ਸਨ। ਮੈਂ ਉਨ੍ਹਾਂ ਕੁਝ ਯਾਤਰੀਆਂ ਵਿੱਚੋਂ ਇੱਕ ਹਾਂ, ਜੋ ਟੁੱਟੀ ਖਿੜਕੀ ਰਾਹੀਂ ਕੋਚ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। ਸਾਨੂੰ ਮੁੱਢਲੀ ਸਹਾਇਤਾ ਲਈ ਡਿਸਪੈਂਸਰੀ ਵਿੱਚ ਲਿਜਾਇਆ ਗਿਆ। ਮੈਂ ਖਤਰੇ ਤੋਂ ਬਾਹਰ ਹਾਂ ਪਰ ਮੈਂ ਕੁਝ ਜ਼ਖਮੀ ਲੋਕਾਂ ਨੂੰ ਦੇਖਿਆ ਜਿਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ।"
ਰੇਲਵੇ ਵੱਲੋਂ ਬਚਾਅ ਕਾਰਜ ਕੀਤਾ ਜਾ ਰਿਹਾ ਹੈ। ਹੈਲਪ ਨੰਬਰ ਵੀ ਜਾਰੀ ਕੀਤੇ ਗਏ ਹਨ। ਰੇਲਵੇ ਦੀ ਟੀਮ ਜ਼ਖਮੀਆਂ ਨੂੰ ਬਚਾਉਣ ਅਤੇ ਹਸਪਤਾਲ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵੀ ਘਟਨਾ ਦਾ ਜਾਇਜ਼ਾ ਲੈਣ ਅਤੇ ਬਚਾਅ ਕਾਰਜ ਲਈ ਐੱਸਆਰਸੀ ਕੰਟਰੋਲ ਰੂਮ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਮੈਂ ਹੁਣੇ ਹੀ ਇਸ ਦਰਦਨਾਕ ਰੇਲ ਹਾਦਸੇ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ। ਮੈਂ ਕੱਲ੍ਹ ਸਵੇਰੇ ਘਟਨਾ ਸਥਾਨ ਦਾ ਦੌਰਾ ਕਰਾਂਗਾ।
ਇਹ ਵੀ ਪੜ੍ਹੋ: Coromandel Express Accident: ਇਸ ਕਰਕੇ ਟਕਰਾ ਜਾਂਦੀਆਂ ਰੇਲਾਂ, ਜਾਣੋ ਕਿਉਂ ਵਾਪਰਿਆ ਕੋਰੋਮੰਡਲ ਐਕਸਪ੍ਰੈਸ ਰੇਲ ਹਾਦਸਾ