Manipur Violence: ਮਣੀਪੁਰ ਹਿੰਸਾ ਦੀ ਅੱਗ ਵਿੱਚ ਸੜ ਰਿਹਾ ਹੈ। ਇੱਥੇ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਉੱਥੇ ਹੀ ਇਸ ਹਿੰਸਾ ਵਿੱਚ 80 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ। ਹਿੰਸਾ ਦੀ ਅੱਗ ਵਿੱਚ ਹਜ਼ਾਰਾਂ ਲੋਕਾਂ ਬੇਘਰ ਹੋ ਗਏ ਤੇ ਉਨ੍ਹਾਂ ਦੇ ਘਰ ਵੀ ਸੜ ਕੇ ਸੁਆਹ ਹੋ ਗਏ ਹਨ। ਹੁਣ ਮੀਰਾਬਾਈ ਚਾਨੂ ਸਮੇਤ 11 ਦਿੱਗਜ ਖਿਡਾਰੀਆਂ ਨੇ ਆਪਣੇ ਮੈਡਲ ਵਾਪਿਸ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਇਹ ਗੱਲ ਕਹਿੰਦਿਆਂ ਹੋਇਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ ਤੇ ਮਣੀਪੁਰ ਵਿੱਚ ਅਮਨ-ਸ਼ਾਂਤੀ ਲਿਆਉਣ ਲਈ ਅਪੀਲ ਕੀਤੀ ਹੈ।


ਇਹ ਵੀ ਪੜ੍ਹੋ: ਹਰਿਦੁਆਰ 'ਚ ਪਹਿਲਵਾਨਾਂ ਨੇ ਗੰਗਾ ‘ਚ ਨਹੀਂ ਵਹਾਏ ਆਪਣੇ ਮੈਡਲ, ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਮੰਨੀ ਗੱਲ, ਪੰਜ ਦਿਨਾਂ ਦਾ ਦਿੱਤਾ ਸਮਾਂ


ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ 'ਚ ਖਿਡਾਰੀਆਂ ਨੇ ਕਿਹਾ ਕਿ ਪੂਰੇ ਸੂਬੇ ਦੀ ਅਮਨ-ਸ਼ਾਂਤੀ ਖ਼ਤਮ ਹੋ ਗਈ ਹੈ। ਹਿੰਸਾ ਦੀ ਅੱਗ ਵਿੱਚ ਹਜ਼ਾਰਾਂ ਲੋਕਾਂ ਦੇ ਘਰ ਸੜ ਗਏ ਹਨ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਲੋਕ ਮੁਸੀਬਤ ਵਿੱਚ ਹਨ। ਖਾਣ-ਪੀਣ ਦੀਆਂ ਵਸਤੂਆਂ ਦੀ ਘਾਟ ਹੈ। ਹਿੰਸਾ ਕਾਰਨ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਉਨ੍ਹਾਂ ਨੇ ਨੈਸ਼ਨਲ ਹਾਈਵੇ-2 ਨੂੰ ਖੋਲ੍ਹਣ ਦੀ ਵੀ ਮੰਗ ਕੀਤੀ ਹੈ। ਕੁਝ ਹਫ਼ਤਿਆਂ ਤੋਂ ਇਹ ਹਾਈਵੇਅ ਕਈ ਥਾਵਾਂ ’ਤੇ ਜਾਮ ਹੈ, ਜਿਸ ਕਾਰਨ ਇੱਥੇ ਟਰੱਕ ਨਹੀਂ ਪਹੁੰਚ ਰਹੇ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵੱਧ ਰਹੀਆਂ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੂਬੇ ਵਿੱਚ ਜਲਦੀ ਤੋਂ ਜਲਦੀ ਅਮਨ-ਸ਼ਾਂਤੀ ਬਹਾਲ ਨਾ ਕੀਤੀ ਗਈ ਅਤੇ ਹਾਲਾਤ ਆਮ ਵਾਂਗ ਨਾ ਕੀਤੇ ਗਏ ਤਾਂ ਉਹ ਆਪਣੇ ਅਵਾਰਡ ਅਤੇ ਮੈਡਲ ਵਾਪਸ ਕਰ ਦੇਣਗੇ।


ਮਣੀਪੁਰ ਹਿੰਸਾ ਤੋਂ ਦੁਖੀ ਓਲੰਪਿਕ ਸੋਨ ਤਮਗਾ ਜੇਤੂ ਮੀਰਾਬਾਈ ਚਾਨੂ ਸਮੇਤ ਮਣੀਪੁਰ ਦੇ 11 ਖਿਡਾਰੀਆਂ ਨੇ ਚਿੱਠੀ ਲਿਖੀ ਹੈ। ਪਦਮ ਪੁਰਸਕਾਰ ਜੇਤੂ ਵੇਟਲਿਫਟਰ ਕੁੰਜਰਾਣੀ ਦੇਵੀ, ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਸਾਬਕਾ ਕਪਤਾਨ ਬੇਮ ਬੇਮ ਦੇਵੀ ਅਤੇ ਮੁੱਕੇਬਾਜ਼ ਐਲ ਸਰਿਤਾ ਦੇਵੀ ਅਮਿਤ ਸ਼ਾਹ ਨੂੰ ਲਿਖੇ ਪੱਤਰ ਵਿੱਚ ਸ਼ਾਮਲ ਹਨ।


ਇਹ ਵੀ ਪੜ੍ਹੋ: Wrestlers Protest: ਗੰਗਾ ਵਿੱਚ ਮੈਡਲ ਵਹਾਉਣ ਲਈ ਹਰਿਦੁਆਰ ਪਹੁੰਚੀ ਸਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ, ਹੋਏ ਭਾਵੁਕ