Lok Sabha Speaker Poll: ਓਮ ਬਿਰਲਾ ਨੂੰ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਨੇ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ। ਬਿਰਲਾ ਇਸ ਸਬੰਧ ਵਿਚ ਮੰਗਲਵਾਰ (25 ਜੂਨ, 2024) ਨੂੰ ਨਾਮਜ਼ਦਗੀ ਦਾਖਲ ਕਰਨਗੇ।


ਲੋਕ ਸਭਾ ਸਪੀਕਰ ਦੇ ਨਾਂ 'ਤੇ ਸਹਿਮਤੀ ਬਣਾਉਣ ਲਈ ਸੱਤਾਧਾਰੀ ਐਨਡੀਏ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਰੋਧੀ ਪਾਰਟੀਆਂ ਨਾਲ ਸੰਪਰਕ ਕੀਤਾ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਰਾਜਨਾਥ ਸਿੰਘ ਨੇ ਫੋਨ ਕੀਤਾ ਸੀ ਅਤੇ ਸਮਰਥਨ ਨੂੰ ਲੈ ਕੇ ਸ਼ਰਤ ਰੱਖੀ ਹੈ।


ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਉਹ ਵਿਰੋਧੀ ਧਿਰ ਨੂੰ ਡਿਪਟੀ ਸਪੀਕਰ ਦਾ ਅਹੁਦਾ ਦਿੰਦੇ ਹਨ ਤਾਂ ਅਸੀਂ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਸਰਕਾਰ ਦੀ ਚੋਣ ਦਾ ਸਮਰਥਨ ਕਰਾਂਗੇ। ਲੋਕ ਸਭਾ ਦੇ ਡਿਪਟੀ ਸਪੀਕਰ ਦੇ ਅਹੁਦੇ ਦੀ ਵਿਰੋਧੀ ਧਿਰ ਦੀ ਮੰਗ 'ਤੇ ਰਾਜਨਾਥ ਸਿੰਘ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ।






ਇਹ ਵੀ ਪੜ੍ਹੋ: Delhi Fire: ਵਾਪਰਿਆ ਦਰਦਨਾਕ ਹਾਦਸਾ! ਘਰ 'ਚ ਅੱਗ ਲੱਗਣ ਕਰਕੇ ਇੱਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ


ਰਾਹੁਲ ਗਾਂਧੀ ਨੇ ਆਖੀ ਆਹ ਗੱਲ


ਰਾਹੁਲ ਗਾਂਧੀ ਨੇ ਕਿਹਾ, “ਮੈਂ ਅਖਬਾਰ ਵਿੱਚ ਪੜ੍ਹਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਸਰਕਾਰ ਦਾ ਸਮਰਥਨ ਕਰਨਾ ਚਾਹੀਦਾ ਹੈ। ਰਾਜਨਾਥ ਸਿੰਘ ਦਾ ਸਾਹਮਣੇ ਤੋਂ ਫੋਨ ਆਇਆ ਅਤੇ ਕਿਹਾ ਕਿ ਸਪੀਕਰ ਦੇ ਅਹੁਦੇ ਲਈ ਸਮਰਥਨ ਕਰੋ, ਪਰ ਸਾਡੀ ਸ਼ਰਤ ਇਹ ਹੈ ਕਿ ਸਾਨੂੰ ਡਿਪਟੀ ਸਪੀਕਰ ਦਾ ਅਹੁਦਾ ਮਿਲਣਾ ਚਾਹੀਦਾ ਹੈ। ਇਸ ਬਾਰੇ ਰਾਜਨਾਥ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ ਹੈ।''