Omicron Variant: ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦਾ ਕਹਿਰ ਵਧਦਾ ਜਾ ਰਿਹਾ ਹੈ। ਹੁਣ ਤੱਕ ਕੁੱਲ 145 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਭਾਰਤ ਨੂੰ ਦੋਹਰੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾ ਖ਼ਤਰਾ ਸਰਕਾਰ ਦੀਆਂ ਨੀਤੀਆਂ ਦਾ ਹੈ ਤੇ ਦੂਜਾ ਖ਼ਤਰਾ ਜਨਤਾ ਦੀ ਲਾਪ੍ਰਵਾਹੀ ਦਾ ਹੈ। ਨਵਾਂ ਸਾਲ ਨਵੀਆਂ ਮੁਸੀਬਤਾਂ ਲੈ ਕੇ ਆ ਸਕਦਾ ਹੈ। ਪੜ੍ਹੋ ਇਹ ਰਿਪੋਰਟ - ਪਹਿਲਾਂ ਜਾਣੋ ਭਾਰਤ 'ਚ ਓਮੀਕ੍ਰੋਨ ਦੇ ਕੇਸ ਕਿੱਥੇ ਪਾਏ ਗਏ?ਭਾਰਤ 'ਚ ਕੁੱਲ ਕੇਸ - 145ਮਹਾਰਾਸ਼ਟਰ 'ਚ 48ਦਿੱਲੀ 'ਚ 22ਤੇਲੰਗਾਨਾ 'ਚ 20ਰਾਜਸਥਾਨ 'ਚ 17ਕਰਨਾਟਕ 'ਚ 14ਕੇਰਲ 'ਚ 11ਗੁਜਰਾਤ 'ਚ 7ਉੱਤਰ ਪ੍ਰਦੇਸ਼ 'ਚ 2ਆਂਧਰਾ ਪ੍ਰਦੇਸ਼ 'ਚ 1ਚੰਡੀਗੜ੍ਹ ਵਿੱਚ 1ਤਾਮਿਲਨਾਡੂ 'ਚ 1ਪੱਛਮੀ ਬੰਗਾਲ 'ਚ 1   ਨਵੀਂ ਮੁੰਬਈ ਦੇ ਘਨਸੋਲੀ ਦੇ ਸ਼ੇਤਕਾਲੀ ਵਿਦਿਆਲਿਆ 'ਚ 18 ਬੱਚੇ ਕੋਰੋਨਾ ਪੌਜ਼ੇਟਿਵ ਪਾਏ ਗਏ, ਜਿਸ ਤੋਂ ਬਾਅਦ ਸਕੂਲ ਨੂੰ 7 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ 800 ਵਿਦਿਆਰਥੀਆਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਨਾਗਪੁਰ 'ਚ ਵੀ ਇਕ ਸਕੂਲੀ ਵਿਦਿਆਰਥੀ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਹੈ। ਹੁਣ ਜੀਨੋਮ ਸੀਕੁਏਂਸਿੰਗ ਤੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਓਮੀਕ੍ਰੋਨ ਹੈ ਜਾਂ ਨਹੀਂ?   ਸਕੂਲ ਖੋਲ੍ਹਣ ਬਾਰੇ ਦੇਸ਼ 'ਚ ਕੋਈ ਇੱਕ ਨੀਤੀ ਨਹੀਂਇਸ ਦੇ ਨਾਲ ਹੀ ਓਮੀਕ੍ਰੋਨ ਦੇ ਖ਼ਤਰੇ ਵਿਚਕਾਰ 6ਵੀਂ ਤੋਂ 12ਵੀਂ ਜਮਾਤ ਦੇ ਸਕੂਲ ਭਲਕ ਤੋਂ ਦਿੱਲੀ 'ਚ ਦੁਬਾਰਾ ਖੁੱਲ੍ਹ ਗਏ। ਮੁੰਬਈ 'ਚ ਬੱਚਿਆਂ ਦੇ ਸਕੂਲ ਪਹਿਲਾਂ ਹੀ ਖੋਲ੍ਹੇ ਜਾ ਚੁੱਕੇ ਹਨ। ਮਹਾਰਾਸ਼ਟਰ 'ਚ 18 ਦਸੰਬਰ ਤਕ ਕੁੱਲ 48 ਓਮੀਕ੍ਰੋਨ ਕੇਸ ਸਨ, ਪਰ ਸਕੂਲ ਖੋਲ੍ਹ ਦਿੱਤੇ ਗਏ ਹਨ। ਦਿੱਲੀ 'ਚ ਓਮੀਕ੍ਰੋਨ ਦੇ 22 ਕੇਸ ਹਨ, ਪਰ ਸਕੂਲ ਖੁੱਲ੍ਹੇ ਹਨ। ਚੰਡੀਗੜ੍ਹ 'ਚ ਓਮੀਕ੍ਰੋਨ ਦਾ 1 ਮਾਮਲਾ ਹੈ, ਪਰ ਸਕੂਲ ਬੰਦ ਕਰ ਦਿੱਤੇ ਗਏ ਹਨ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਦੇਸ਼ 'ਚ ਸਕੂਲ ਖੋਲ੍ਹਣ ਦੀ ਕੋਈ ਇਕ ਨੀਤੀ ਨਹੀਂ ਹੈ।  ਦਿੱਲੀ ਸਰਕਾਰ ਨੇ ਓਮੀਕ੍ਰੋਨ ਦੇ ਖਤਰੇ ਕਾਰਨ 4 ਨਿੱਜੀ ਹਸਪਤਾਲਾਂ ਨੂੰ ਡੈਡੀਕੇਟਿਡ ਸੈਂਟਰ ਬਣਾ ਦਿੱਤਾ ਹੈ। ਇਹ 4 ਹਸਪਤਾਲ ਹਨ - ਗੰਗਾਰਾਮ ਹਸਪਤਾਲਮੈਕਸ ਸਾਕੇਤਫ਼ੋਰਟਿਜ਼ ਵਸੰਤ ਕੁੰਜਬੱਤਰਾ ਹਸਪਤਾਲ ਤੁਗਲਕਾਬਾਦ ਪਹਿਲਾਂ ਸਿਰਫ਼ ਲੋਕਨਾਇਕ ਹਸਪਤਾਲ ਹੀ ਓਮੀਕ੍ਰੋਨ ਦਾ ਡੈਡੀਕੇਟਿਡ ਸੈਂਟਰ ਸੀ। ਮਤਲਬ ਦਿੱਲੀ ਸਰਕਾਰ ਨੂੰ ਡਰ ਹੈ ਕਿ ਓਮੀਕ੍ਰੋਨ ਦੇ ਮਾਮਲੇ ਵੱਧ ਸਕਦੇ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ 2 ਓਮੀਕ੍ਰੋਨ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਦੇ ਸਰੋਤ ਦਾ ਵੀ ਪਤਾ ਨਹੀਂ ਹੈ। ਅਜਿਹੇ 'ਚ ਰੈਲੀਆਂ ਤੇ ਦੌਰਿਆਂ 'ਚ ਭੀੜ ਓਮੀਕ੍ਰੋਨ ਦਾ ਖਤਰਾ ਵਧਾ ਰਹੀ ਹੈ। ਦੱਖਣੀ ਅਫ਼ਰੀਕਾ, ਬਰਤਾਨੀਆ ਤੇ ਯੂਰਪ ਦੀਆਂ ਉਦਾਹਰਣਾਂ ਵੀ ਇਹੀ ਗੱਲ ਕਹਿ ਰਹੀਆਂ ਹਨ। ਜੇਕਰ ਸਮਾਂ ਰਹਿੰਦੇ ਸਖ਼ਤ ਫ਼ੈਸਲੇ ਨਾ ਲਏ ਗਏ ਤਾਂ ਇਸ ਲਾਪਰਵਾਹੀ ਅਤੇ ਗਲਤ ਨੀਤੀਆਂ ਦਾ ਨਤੀਜਾ ਦੇਸ਼ ਨੂੰ ਭੁਗਤਣਾ ਪਵੇਗਾ।
 

ਇਹ ਵੀ ਪੜ੍ਹੋ : ਕਪੂਰਥਲਾ 'ਚ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

 
 

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

 

https://play.google.com/store/apps/details?id=com.winit.starnews.hin

 

https://apps.apple.com/in/app/abp-live-news/id811114904