Omicron in India Latest Update: ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਖ਼ਤਰਨਾਕ ਰੂਪ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਦਿਨੋਂ-ਦਿਨ ਵਧ ਰਹੇ ਹਨ। ਹੁਣ ਤਕ ਓਮੀਕ੍ਰੋਨ ਦੇਸ਼ ਦੇ 27 ਸੂਬਿਆਂ 'ਚ ਫੈਲ ਚੁੱਕਾ ਹੈ, ਜਿੱਥੇ 3623 ਲੋਕ ਸੰਕਰਮਿਤ ਹਨ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਵੇਰੀਐਂਟ ਨਾਲ ਸੰਕਰਮਿਤ 1409 ਲੋਕ ਠੀਕ ਹੋ ਚੁੱਕੇ ਹਨ। ਵੱਡੀ ਗੱਲ ਇਹ ਹੈ ਕਿ ਇਸ ਵੇਰੀਐਂਟ ਨਾਲ ਦੇਸ਼ 'ਚ ਹੁਣ ਤੱਕ 2 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਾਣੋ Omicron ਵੇਰੀਐਂਟ ਦੇ ਨਵੇਂ ਅਪਡੇਟ ਕੀ ਹਨ ਤੇ ਸੂਬਿਆਂ 'ਚ ਸਥਿਤੀ ਕਿਵੇਂ ਹੈ?

ਦੇਸ਼ 'ਚ ਓਮੀਕ੍ਰੋਨ ਵੇਰੀਐਂਟ ਦੀ ਤਾਜ਼ਾ ਸਥਿਤੀ
ਕੁੱਲ ਕੇਸ - 3623
ਕੁੱਲ ਰਿਕਵਰੀ - 1409
ਕੁੱਲ ਸੂਬੇ - 27
ਮੌਤਾਂ - 2

 
ਕਿਹੜੇ ਸੂਬੇ 'ਚ ਕਿੰਨੇ ਲੋਕ ਸੰਕਰਮਿਤ ਹੋਏ?
ਮਹਾਰਾਸ਼ਟਰ- ਕੁੱਲ ਮਾਮਲੇ 1009, ਰਿਕਵਰੀ 439
ਦਿੱਲੀ- ਕੁੱਲ ਮਾਮਲੇ 513, ਰਿਕਵਰੀ 57
ਕਰਨਾਟਕ - ਕੁੱਲ ਮਾਮਲੇ 441, ਰਿਕਵਰੀ 26
ਰਾਜਸਥਾਨ- ਕੁੱਲ ਮਾਮਲੇ 373 ਰਿਕਵਰੀ 208
ਕੇਰਲ- ਕੁੱਲ ਮਾਮਲੇ 333 ਰਿਕਵਰੀ 93
ਗੁਜਰਾਤ- ਕੁੱਲ ਮਾਮਲੇ 204, ਰਿਕਵਰੀ 160
ਤੇਲੰਗਾਨਾ- ਕੁੱਲ ਮਾਮਲੇ 123, ਰਿਕਵਰੀ 47
ਤਾਮਿਲਨਾਡੂ - ਕੁੱਲ ਮਾਮਲੇ 185, ਰਿਕਵਰੀ 185
ਹਰਿਆਣਾ- ਕੁੱਲ ਮਾਮਲੇ 123, ਰਿਕਵਰੀ 92
ਉੜੀਸਾ- ਕੁੱਲ ਮਾਮਲੇ 60, ਰਿਕਵਰੀ 5
ਉੱਤਰ ਪ੍ਰਦੇਸ਼ - ਕੁੱਲ ਮਾਮਲੇ 113, ਰਿਕਵਰੀ 6
ਪੱਛਮੀ ਬੰਗਾਲ- ਕੁੱਲ ਮਾਮਲੇ 27, ਰਿਕਵਰੀ 10
ਗੋਆ - ਕੁੱਲ ਮਾਮਲੇ 19, ਰਿਕਵਰੀ 19
ਅਸਾਮ - ਕੁੱਲ ਮਾਮਲੇ 9, ਰਿਕਵਰੀ 9
ਮੱਧ ਪ੍ਰਦੇਸ਼ - ਕੁੱਲ ਮਾਮਲੇ 9, ਰਿਕਵਰੀ 9
ਉੱਤਰਾਖੰਡ- ਕੁੱਲ ਮਾਮਲੇ 8, ਰਿਕਵਰੀ 5
ਆਂਧਰਾ ਪ੍ਰਦੇਸ਼ - ਕੁੱਲ ਮਾਮਲੇ 28, ਰਿਕਵਰੀ 9
ਮੇਘਾਲਿਆ - ਕੁੱਲ ਮਾਮਲੇ 4, ਰਿਕਵਰੀ 3
ਅੰਡੇਮਾਨ ਤੇ ਨਿਕੋਬਾਰ - ਕੁੱਲ ਮਾਮਲੇ 3, ਰਿਕਵਰੀ 0
ਚੰਡੀਗੜ੍ਹ - ਕੁੱਲ ਮਾਮਲੇ 3, ਰਿਕਵਰੀ 3
ਜੰਮੂ ਤੇ ਕਸ਼ਮੀਰ - ਕੁੱਲ ਮਾਮਲੇ 3, ਰਿਕਵਰੀ 3
ਪੁਡੂਚੇਰੀ - ਕੁੱਲ ਮਾਮਲੇ 2, ਰਿਕਵਰੀ 2
ਛੱਤੀਸਗੜ੍ਹ- ਕੁੱਲ ਮਾਮਲੇ 1, ਰਿਕਵਰੀ 0
ਪੰਜਾਬ - ਕੁੱਲ ਮਾਮਲੇ 27, ਰਿਕਵਰੀ 16
ਹਿਮਾਚਲ - ਕੁੱਲ ਮਾਮਲੇ 1, ਰਿਕਵਰੀ 1
ਲੱਦਾਖ- ਕੁੱਲ ਮਾਮਲੇ 1, ਰਿਕਵਰੀ 1
ਮਨੀਪੁਰ - ਕੁੱਲ ਮਾਮਲੇ 1, ਰਿਕਵਰੀ 1

 
ਦੇਸ਼ 'ਚ ਬੇਕਾਬੂ ਹੋਇਆ ਕੋਰੋਨਾ
ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਮਹਾਂਮਾਰੀ ਦੀ ਰਫ਼ਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 1 ਲੱਖ 59 ਹਜ਼ਾਰ 632 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 327 ਲੋਕਾਂ ਦੀ ਮੌਤ ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਦੇਸ਼ 'ਚ ਐਕਟਿਵ ਮਾਮਲਿਆਂ ਦੀ ਗਿਣਤੀ 5 ਲੱਖ 90 ਹਜ਼ਾਰ 611 ਹੋ ਗਈ ਹੈ।

ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 83 ਹਜ਼ਾਰ 790 ਹੋ ਗਈ ਹੈ। ਅੰਕੜਿਆਂ ਅਨੁਸਾਰ ਬੀਤੇ ਦਿਨ 40 ਹਜ਼ਾਰ 863 ਲੋਕ ਠੀਕ ਹੋਏ ਸਨ, ਜਿਸ ਤੋਂ ਬਾਅਦ ਹੁਣ ਤਕ 3 ਕਰੋੜ 44 ਲੱਖ 53 ਹਜ਼ਾਰ 603 ਲੋਕ ਲਾਗ ਤੋਂ ਠੀਕ ਹੋ ਚੁੱਕੇ ਹਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 



 


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490