Corona Omicron Variant: Omicron ਵੇਰੀਐਂਟ ਕੋਵਿਡ-19 ਦੇ ਦੂਜੇ ਵੇਰੀਐਂਟਾਂ ਨਾਲੋਂ ਬਹੁਤ ਘੱਟ ਗੰਭੀਰ ਹੈ। ਇਹ ਦਾਅਵਾ ਯੂਐਸ ਸੈਂਟਰਜ਼ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਦੀ ਇੱਕ ਰਿਪੋਰਟ 'ਚ ਕੀਤਾ ਗਿਆ ਹੈ। ਡੇਲੀ ਮੇਲ ਦੀ ਰਿਪੋਰਟ ਅਨੁਸਾਰ ਓਮੀਕ੍ਰੋਨ ਕਾਰਨ ਹਸਪਤਾਲ 'ਚ ਦਾਖਲ ਹੋਣ ਦਾ ਜ਼ੋਖ਼ਮ ਡੈਲਟਾ ਵੇਰੀਐਂਟ ਦੇ ਜ਼ੋਖ਼ਮ ਦੇ ਮੁਕਾਬਲੇ ਅੱਧਾ ਹੈ।


ਡੈਲਟਾ ਦੀ ਤੁਲਨਾ 'ਚ ਹਸਪਤਾਲ ਵਿੱਚ ਭਰਤੀ ਲੋਕਾਂ ਨੂੰ ਇੰਟੈਂਸਿਵ ਕੇਅਰ ਜਾਂ ਆਈਸੀਯੂ 'ਚ ਦਾਖਲ ਹੋਣ ਦੀ ਜ਼ਰੂਰਤ ਦੀ ਸੰਭਾਵਨਾ 75 ਫ਼ੀਸਦੀ ਘੱਟ ਹੈ ਤੇ ਮੌਤ ਦਰ ਵੀ ਡੈਲਟਾ ਨਾਲੋਂ 91 ਫ਼ੀਸਦੀ ਘੱਟ ਹੈ। ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਸਿਹਤ ਅਧਿਕਾਰੀਆਂ ਤੇ ਮਾਹਰਾਂ ਦੁਆਰਾ ਇਹ ਰਿਪੋਰਟ ਕੀਤੀ ਗਈ ਹੈ ਕਿ ਓਮੀਕ੍ਰੋਨ ਵੇਰੀਐਂਟ ਪਹਿਲਾਂ ਦੇ ਵੇਰੀਐਂਟਸ ਦੇ ਮੁਕਾਬਲੇ ਇੰਨਾ ਘਾਤਕ ਨਹੀਂ ਹੈ। ਇਸ ਕਾਰਨ ਬ੍ਰਿਟੇਨ, ਆਸਟ੍ਰੇਲੀਆ, ਅਮਰੀਕਾ ਤੇ ਭਾਰਤ ਵਿਚ ਹੀ ਕੁਝ ਮੌਤਾਂ ਹੋਈਆਂ ਹਨ।


Omicron ਤੋਂ ਮੌਤਾਂ ਦਾ ਅੰਕੜਾ ਘੱਟ
ਮੌਜੂਦਾ ਸਮੇਂ 'ਚ ਅਮਰੀਕਾ ਵਿੱਚ ਹਰ ਰੋਜ਼ ਔਸਤਨ 7,50,515 ਨਵੇਂ ਕੇਸ ਸਾਹਮਣੇ ਆ ਰਹੇ ਹਨ ਤੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਰੋਜ਼ਾਨਾ ਮਾਮਲਿਆਂ 'ਚ ਦੂਜਾ ਸਭ ਤੋਂ ਵੱਡਾ ਉਛਾਲ ਵੀ ਇਨ੍ਹਾਂ ਦਿਨਾਂ 'ਚ ਦੇਖਿਆ ਜਾ ਰਿਹਾ ਹੈ ਪਰ ਖੁਸ਼ਕਿਸਮਤੀ ਨਾਲ ਮਾਮਲਿਆਂ ਦੀ ਗਿਣਤੀ ਦੇ ਅਨੁਪਾਤ 'ਚ ਮੌਤਾਂ ਘੱਟ ਦਰਜ ਕੀਤੀਆਂ ਜਾ ਰਹੀਆਂ ਹਨ। ਹਰ ਰੋਜ਼ ਵਾਇਰਸ ਕਾਰਨ 1716 ਮੌਤਾਂ ਦਾ ਅੰਕੜਾ ਸਾਹਮਣੇ ਆਇਆ ਹੈ, ਜੋ ਡੈਲਟਾ ਨਾਲੋਂ ਘੱਟ ਹੈ। ਹਾਲਾਂਕਿ ਹਾਲ ਹੀ ਦੇ ਹਫ਼ਤਿਆਂ 'ਚ ਇਸ ਵੇਰੀਐਂਟ ਦੇ ਕੇਸਾਂ ਦੀ ਰਿਕਾਰਡ ਗਿਣਤੀ 'ਚ 3 ਗੁਣਾ ਵਾਧਾ ਹੋਇਆ ਹੈ, ਮੌਤਾਂ ਉਸ ਦਰ ਨਾਲ ਨਹੀਂ ਹੋਈਆਂ।


ਸੀਡੀਸੀ ਦੇ ਮੁਖੀ ਰੋਸ਼ੇਲ ਵੈਲੇਨਸਕੀ ਨੇ ਕਿਹਾ ਕਿ ਅਮਰੀਕਾ 'ਚ ਕੋਵਿਡ ਮੌਤਾਂ 'ਚ ਹਾਲ ਹੀ ਵਿੱਚ 10 ਫ਼ੀਸਦੀ ਵਾਧਾ ਅਸਲ 'ਚ ਡੈਲਟਾ ਵੇਰੀਐਂਟ ਕਾਰਨ ਹੈ, ਨਾ ਕਿ ਤੇਜ਼ੀ ਨਾਲ ਫੈਲ ਰਹੇ ਓਮੀਕ੍ਰੋਨ ਸਟ੍ਰੇਨ ਕਾਰਨ। ਸੀਡੀਸੀ ਡਾਟਾ ਇਹ ਵੀ ਅੰਦਾਜ਼ਾ ਲਗਾਉਂਦਾ ਹੈ ਕਿ ਯੂਐਸ 'ਚ 98 ਫ਼ੀਸਦੀ ਐਕਟਿਵ ਕੋਵਿਡ ਕੇਸ ਓਮੀਕ੍ਰੋਨ ਵੇਰੀਐਂਟ ਦੇ ਹਨ।


 


ਇਹ ਵੀ ਪੜ੍ਹੋ: ਚੋਣ ਜ਼ਾਬਤੇ ਮਗਰੋਂ ਪੰਜਾਬ 'ਚ ਸਖਤੀ, 23.8 ਕਰੋੜ ਦੀਆਂ ਵਸਤਾਂ ਤੇ ਨਗਦੀ ਜ਼ਬਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


ਰਿਪੋਰਟ 'ਚ ਕਿਹਾ ਗਿਆ ਹੈ ਕਿ ਡੈਲਟਾ ਵੇਰੀਐਂਟ, ਜਿਸ ਦਾ 2021 'ਚ ਦਬਦਬਾ ਰਿਹਾ, ਹੁਣ ਸਿਰਫ਼ 2 ਫ਼ੀਸਦੀ ਮਾਮਲਿਆਂ 'ਚ ਦੇਖਿਆ ਗਿਆ ਹੈ। ਜੇਕਰ ਇਹ ਨਵਾਂ ਵੇਰੀਐਂਟ ਤੇਜ਼ੀ ਨਾਲ ਫੈਲਦਾ ਹੈ ਅਤੇ ਮੌਤ ਹੋਣ ਦੀ ਸੰਭਾਵਨਾ ਨਹੀਂ, ਤਾਂ ਇਹ ਆਬਾਦੀ 'ਚ ਤੇਜ਼ੀ ਨਾਲ ਫੈਲਣਾ ਸ਼ੁਰੂ ਕਰ ਸਕਦਾ ਹੈ ਤੇ ਉਮੀਦ ਹੈ ਕਿ ਜਲਦੀ ਹੀ ਘੱਟਣਾ ਸ਼ੁਰੂ ਹੋ ਜਾਵੇਗਾ।