ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀਆਂ ਤੇ ਹੋਰ ਕੋਵਿਡ-19 ਨਿਯਮਾਂ ਨਾਲ ਓਮੀਕਰੋਨ ਨੇ ਲੋਕਾਂ 'ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ (WHO) ਦੇ ਮਾਹਰਾਂ ਦਾ ਮੰਨਣਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਤੇ ਓਮੀਕਰੋਨ 'ਸੁਪਰ ਮਾਈਲਡ' ਹੈ।
ਡਾ: ਐਂਜਲਿਕ ਕੋਏਟਜ਼ੀ ਦੱਖਣੀ ਅਫ਼ਰੀਕੀ ਮੈਡੀਕਲ ਐਸੋਸੀਏਸ਼ਨ ਨੇ ਖੋਜ ਕੀਤੀ ਕਿ ਨਵੇਂ ਵੇਰੀਐਂਟ ਦੇ ਲੱਛਣ ਡੈਲਟਾ ਵੇਰੀਐਂਟ ਵਾਂਗ ਖ਼ਤਰਨਾਕ ਨਹੀਂ ਹਨ। ਡਾਕਟਰ ਨੇ ਕਿਹਾ ਕਿ ਨਵੇਂ ਪਰਿਵਰਤਨ ਦੇ ਨਤੀਜੇ ਵਜੋਂ ਕੋਈ ਮੌਤ ਜਾਂ ਗੰਭੀਰ ਬਿਮਾਰੀ ਦੀ ਰਿਪੋਰਟ ਨਹੀਂ ਦਰਜ ਕੀਤੀ ਗਈ ਹੈ ਜੋ ਇਹ ਦਰਸਾਉਂਦੀ ਹੈ ਕਿ ਇਹ ਏਨੀ ਗੰਭੀਰ ਸਮੱਸਿਆ ਨਹੀਂ ਹੋ ਸਕਦੀ।
ਦੱਖਣੀ ਅਫ਼ਰੀਕਾ ਦੇ ਡਾਕਟਰਾਂ ਨੇ ਇਸ ਧਾਰਨਾ ਦਾ ਸਮਰਥਨ ਕੀਤਾ ਹੈ, ਉਹ ਦਾਅਵਾ ਕਰਦੇ ਹੋਨ ਕਿ ਉਨ੍ਹਾਂ ਨੇ ਜੋ ਹੁਣ ਤਕ ਓਮੀਕਰੋਨ ਦੇ ਕੇਸ ਦੇਖੇ ਹਨ ਜ਼ਿਆਦਾ ਗੰਭੀਰ ਦੀ ਬਜਾਏ ਹਲਕੇ ਹਨ। ਵਿਸ਼ਵ ਸਿਹਤ ਸੰਗਠਨ ਦੇ ਮਾਹਰਾਂ ਨੇ ਵੀ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਯਾਤਰਾ ਪਾਬੰਦੀਆਂ ਨੂੰ ਲਾਗੂ ਨਾ ਕਰਨ ਕਿਉਂਕਿ ਇਸ ਨਾਲ ਆਰਥਿਕ ਨੁਕਸਾਨ ਹੋਵੇਗਾ।
ਇਸ ਤਰ੍ਹਾਂ ਡਾ: ਮਾਤਸ਼ੀਦਿਸੋ ਮੋਏਤੀ, ਅਫਰੀਕਾ ਦੇ ਖੇਤਰੀ ਨਿਰਦੇਸ਼ਕ ਨੇ ਦੇਸ਼ਾਂ ਨੂੰ ਯਾਤਰਾ ਪਾਬੰਦੀਆਂ ਲਾਗੂ ਨਾ ਕਰਨ ਦੀ ਅਪੀਲ ਕੀਤੀ। ਉਸ ਨੇ ਅੱਗੇ ਕਿਹਾ ਕਿ ਇਸ ਨਾਲ ਵੱਖ-ਵੱਖ ਖੇਤਰਾਂ ਦੇ ਵਸਨੀਕਾਂ ਦੀ ਆਰਥਿਕਤਾ ਤੇ ਰੋਜ਼ੀ-ਰੋਟੀ 'ਤੇ ਪ੍ਰਭਾਵ ਪੈ ਸਕਦਾ ਹੈ।
ਇਹ ਵੀ ਪੜ੍ਹੋ: IND vs NZ 2nd Test: ਭਾਰਤ ਨੇ ਨਿਊਜ਼ੀਲੈਂਡ ਨੂੰ ਦੂਜੇ ਮੈਚ 'ਚ 372 ਦੌੜਾਂ ਨਾਲ ਹਰਾ ਕੇ ਜਿੱਤੀ ਸੀਰੀਜ਼, ਜਯੰਤ-ਅਸ਼ਵਿਨ ਬਣੇ ਹੀਰੋ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/