Omicron Cases Across The World: ਕੋਰੋਨਾ ਵਾਇਰਸ ਦੀ ਲਾਗ ਦਾ ਨਵਾਂ ਰੂਪ ਓਮੀਕ੍ਰੋਨ ਨੇ ਹੁਣ ਅਮਰੀਕਾ ਅਤੇ ਯੂਏਈ ਵਿੱਚ ਵੀ ਦਸਤਕ ਦੇ ਦਿੱਤੀ ਹੈ। ਦੋਵਾਂ ਦੇਸ਼ਾਂ ਵਿੱਚ ਓਮੀਕ੍ਰੋਨ ਦਾ ਇੱਕ-ਇੱਕ ਕੇਸ ਪਾਇਆ ਗਿਆ ਹੈ। ਇਸ ਦੇ ਨਾਲ ਹੀ ਅਜਿਹੇ ਦੇਸ਼ਾਂ ਦੀ ਗਿਣਤੀ ਵਧ ਗਈ ਹੈ ਜਿੱਥੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਘੱਟੋ-ਘੱਟ 25 ਅਜਿਹੇ ਦੇਸ਼ ਹੋ ਗਏ ਹਨ। ਇਸ ਤੋਂ ਪਹਿਲਾਂ, WHO ਵਲੋਂ ਦੱਸਿਆ ਗਿਆ ਸੀ ਕਿ Omicron ਘੱਟੋ-ਘੱਟ 23 ਦੇਸ਼ਾਂ ਵਿੱਚ ਫੈਲ ਚੁੱਕਾ ਹੈ। WHO ਦੇ ਇਸ ਬਿਆਨ ਤੋਂ ਬਾਅਦ ਅਮਰੀਕਾ ਅਤੇ UAE ਵਿੱਚ ਓਮਿਕ੍ਰੋਨ ਦੇ ਮਾਮਲੇ ਸਾਹਮਣੇ ਆਏ ਹਨ।
ਕੈਲੀਫੋਰਨੀਆ 'ਚ ਮਿਲਿਆ ਪਹਿਲਾ ਮਾਮਲਾ
ਅਮਰੀਕਾ ਦੇ ਕੈਲੀਫੋਰਨੀਆ ਦਾ ਇੱਕ ਵਿਅਕਤੀ ਵਾਇਰਸ ਦੇ ਇਸ ਨਵੇਂ ਰੂਪ ਨਾਲ ਸੰਕਰਮਿਤ ਪਾਇਆ ਗਿਆ ਹੈ। ਅਮਰੀਕਾ ਦੇ ਟੌਪ ਸੰਕਰਮਣ ਰੋਗ ਮਾਹਿਰ ਡਾਕਟਰ ਐਂਥਨੀ ਫਾਉਚੀ ਨੇ ਵ੍ਹਾਈਟ ਹਾਊਸ ਵਿੱਚ ਕਿਹਾ ਕਿ ਅਮਰੀਕਾ ਵਿੱਚ ਕੋਵਿਡ-19 ਦੇ ਓਮੀਕ੍ਰੋਨ ਰੂਪ ਨਾਲ ਸੰਕਰਮਿਤ ਹੋਣ ਦਾ ਇਹ ਪਹਿਲਾ ਮਾਮਲਾ ਹੈ।
ਉਨ੍ਹਾਂ ਦੱਸਿਆ ਕਿ ਸੰਕਰਮਿਤ ਵਿਅਕਤੀ 22 ਨਵੰਬਰ ਨੂੰ ਦੱਖਣੀ ਅਫਰੀਕਾ ਤੋਂ ਵਾਪਸ ਆਇਆ ਸੀ ਅਤੇ 29 ਨਵੰਬਰ ਨੂੰ ਸੰਕਰਮਿਤ ਪਾਇਆ ਗਿਆ ਸੀ। ਫਾਉਚੀ ਨੇ ਕਿਹਾ ਕਿ ਵਿਅਕਤੀ ਨੂੰ ਟੀਕਾ ਲਗਾਇਆ ਗਿਆ ਸੀ ਪਰ ਉਸ ਨੂੰ ਟੀਕੇ ਦੀ ਬੂਸਟਰ ਖੁਰਾਕ ਨਹੀਂ ਮਿਲੀ ਸੀ। ਵਿਅਕਤੀ ਵਿੱਚ ਮਾਮੂਲੀ ਲੱਛਣ ਹਨ।
ਦੱਖਣੀ ਅਫਰੀਕੀ ਦੇਸ਼ਾਂ 'ਤੇ ਯਾਤਰਾ ਪਾਬੰਦੀ
ਦੱਸ ਦਈਏ ਕਿ ਪਿਛਲੇ ਮਹੀਨੇ ਦੇ ਅੰਤ 'ਚ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਦੱਖਣੀ ਅਫਰੀਕੀ ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਸੀ। ਇੱਥੇ ਕੋਵਿਡ ਦੇ ਨਵੇਂ ਰੂਪ ਦਾ ਪਤਾ ਲੱਗਿਆ ਸੀ। ਇੱਥੇ ਇਹ ਘੱਟੋ-ਘੱਟ 25 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਪ੍ਰਧਾਨ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਪਹਿਲਾਂ ਹੀ ਇਸ ਦੇ ਦੂਜੇ ਦੇਸ਼ਾਂ ਵਿੱਚ ਫੈਲਣ ਦੀ ਸੰਭਾਵਨਾ ਜਤਾਈ ਹੈ।
ਓਮੀਕ੍ਰੋਨ ਦੇ ਕੇਸ ਕਿੱਥੇ ਪਾਏ ਜਾਂਦੇ ਹਨ?
ਬੋਤਸਵਾਨਾ ਵਿੱਚ 19, ਦੱਖਣੀ ਅਫਰੀਕਾ ਵਿੱਚ 77, ਨਾਈਜੀਰੀਆ ਵਿੱਚ 3, ਯੂਕੇ ਵਿੱਚ 22, ਦੱਖਣੀ ਕੋਰੀਆ ਵਿੱਚ 5, ਆਸਟਰੇਲੀਆ ਵਿੱਚ 7, ਆਸਟਰੀਆ ਵਿੱਚ 1, ਬੈਲਜੀਅਮ ਵਿੱਚ 1, ਬ੍ਰਾਜ਼ੀਲ ਵਿੱਚ 3, ਚੈੱਕ ਗਣਰਾਜ ਵਿੱਚ 1, ਫਰਾਂਸ ਵਿੱਚ 1, ਜਰਮਨੀ ਵਿੱਚ 9 , ਹਾਂਗਕਾਂਗ ਵਿਚ 4, ਇਜ਼ਰਾਈਲ ਵਿਚ 4, ਇਟਲੀ ਵਿਚ 9, ਜਾਪਾਨ ਵਿਚ 2, ਨੀਦਰਲੈਂਡ ਵਿਚ 16, ਨਾਰਵੇ ਵਿਚ 2, ਸਪੇਨ ਵਿਚ 2, ਪੁਰਤਗਾਲ ਵਿਚ 13, ਸਵੀਡਨ ਵਿਚ 3, ਕੈਨੇਡਾ ਵਿਚ 6, ਡੈਨਮਾਰਕ ਵਿਚ 4, ਅਮਰੀਕਾ ਵਿਚ 1 ਅਤੇ UAE ਵਿੱਚ ਵੀ 1 ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: Control Mole: ਇੰਨਾਂ ਨੁਸਖਿਆਂ ਨਾਲ ਘਰ 'ਚ ਹੀ ਖ਼ਤਮ ਕਰੋ ਮੋਕਿਆਂ ਨੂੰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin