Omicron Virus : ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਇਹ ਖਤਰਨਾਕ ਵਾਇਰਸ ਕਾਫੀ ਖਤਰਨਾਕ ਦੱਸਿਆ ਜਾ ਰਿਹਾ ਹੈ। ਵਾਇਰਸ ਦਾ ਨਵਾਂ ਵੇਰੀਐਂਟ ਲਗਪਗ 14 ਦੇਸ਼ਾਂ 'ਚ ਪਹੁੰਚ ਚੁੱਕਿਆ ਹੈ। ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਇਸ ਵਾਇਰਸ ਨੇ ਇਨ੍ਹਾਂ ਦੇਸ਼ਾਂ 'ਚ ਪੈਰ ਪਸਾਰ ਚੁੱਕਾ ਹੈ। ਕਈ ਦੇਸ਼ਾਂ ਨੇ ਇਸ ਦੇ ਆਗਮਨ ਤੋਂ ਪਹਿਲਾਂ ਹੀ ਇੱਥੇ ਅਲਰਟ ਜਾਰੀ ਕਰ ਦਿੱਤਾ ਹੈ। ਡੈਲਟਾ ਵੇਰੀਐਂਟ ਦਾ ਕਹਿਰ ਵਿਸ਼ਵ ਦੇਖ ਚੁੱਕਾ ਹੈੈ। ਅਜਿਹੇ 'ਚ ਸਾਰੇ ਦੇਸ਼ ਖਾਸ ਇਹਤਿਆਤ ਵਰਤ ਰਹੇ ਹਨ। ਓਮੀਕ੍ਰੋਨ ਵੇਰੀਐਂਟ ਨੂੰ ਦੇਖਦੇ ਹੋਏ ਅਮਰੀਕੀ ਸਰਕਾਰ ਦੇ ਉੱਚ ਮੈਡੀਕਲ ਸਲਾਹਕਾਰ ਐਂਥਨੀ ਫਾਊਚੀ ਨੇ ਵਾਇਰਸ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਖਤਰੇ ਦੀ ਘੰਟੀ ਵਜਾ ਚੁੱਕੇ ਹਨ। ਓਮੀਕ੍ਰੋਨ ਵਾਇਰਸ ਦੇ ਦੋ ਸੌ ਤੋਂ ਜ਼ਿਆਦਾ ਮਰੀਜ਼ ਦੁਨੀਆ ਭਰ 'ਚ ਮਿਲ ਚੁੱਕੇ ਹਨ।
ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਪਹਿਲਾ ਕੇਸ ਪਿਛਲੇ ਹਫਤੇ ਦੱਖਣੀ ਅਫਰੀਕਾ 'ਚ ਮਿਲਿਆ ਸੀ। ਦੇਖਦੇ ਹੀ ਦੇਖਦੇ ਇਹ ਸਟ੍ਰੇਨ 14 ਦੇਸ਼ਾਂ 'ਚ ਫੈਲ ਗਿਆ। ਨਵੇਂ ਵੇਰੀਐਂਟ ਨਾਲ ਵੈਸੇ ਲੋਕ ਵੀ ਸੰਕ੍ਰਮਿਤ ਹੋ ਰਹੇ ਹਨ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਰੱਖੀਆਂ ਹਨ। ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੂੰ B.1.1.529 ਨਾਂ ਦਿੱਤਾ ਗਿਆ ਹੈ।
ਜਰਮਨੀ, ਇਟਲੀ, ਬੈਲਜੀਅਮ, ਇਜ਼ਰਾਈਲ ਤੇ ਹਾਂਗਕਾਂਗ 'ਚ ਵੀ ਓਮੀਕ੍ਰੋਨ ਵੇਰੀਐਂਟ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਦੱਖਣੀ ਅਫ਼ਰੀਕਾ ਤੋਂ ਆਉਣ ਵਾਲੇ ਯਾਤਰੀਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਥਾਈਲੈਂਡ ਨੇ ਅਫਰੀਕਾ ਦੇ ਅੱਠ ਦੇਸ਼ਾਂ ਦੇ ਯਾਤਰੀਆਂ ਦੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ।
'ਜੋਖਮ' ਵਾਲੇ ਦੇਸ਼ਾਂ ਦੇ ਤੌਰ 'ਤੇ ਪਛਾਣੇ ਗਏ ਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਨੂੰ ਰਵਾਨਗੀ ਤੋਂ 72 ਘੰਟੇ ਪਹਿਲਾਂ ਕੀਤੇ ਜਾਣ ਵਾਲੇ ਕੋਵਿਡ-19 ਟੈਸਟ ਤੋਂ ਇਲਾਵਾ ਪਹੁੰਚਣ 'ਤੇ ਹਵਾਈ ਅੱਡੇ 'ਤੇ ਪਹੁੰਚਣ 'ਤੇ ਲਾਜ਼ਮੀ COVID-19 ਟੈਸਟ ਕਰਵਾਉਣ ਦੀ ਲੋੜ ਹੋਵੇਗੀ। ਇਹਨਾਂ ਟੈਸਟਾਂ 'ਚ ਸੰਕ੍ਰਮਿਤ ਪਾਏ ਜਾਣ ਵਾਲੇ ਯਾਤਰੀਆਂ ਲਈ, ਉਹਨਾਂ ਨੂੰ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਦੇ ਅਨੁਸਾਰ ਕੁਆਰੰਟੀਨ ਕੀਤਾ ਜਾਵੇਗਾ ਅਤੇ ਉਹਨਾਂ ਦਾ ਇਲਾਜ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਦੇ ਨਮੂਨੇ ਪੂਰੇ ਜੀਨੋਮ ਸੀਕਵੈਂਸਿੰਗ ਲਈ ਵੀ ਜਾਣਗੇ। ਨੈਗੇਟਿਵ ਪਾਏ ਗਏ ਯਾਤਰੀ ਹਵਾਈ ਅੱਡੇ ਤੋਂ ਬਾਹਰ ਜਾ ਸਕਣਗੇ ਪਰ ਉਨ੍ਹਾਂ ਨੂੰ 7 ਦਿਨਾਂ ਲਈ ਹੋਮ ਆਈਸੋਲੇਸ਼ਨ 'ਚ ਰਹਿਣਾ ਹੋਵੇਗਾ। ਇਸ ਤੋਂ ਬਾਅਦ ਭਾਰਤ ਪਹੁੰਚਣ ਦੇ 8ਵੇਂ ਦਿਨ ਦੁਬਾਰਾ ਟੈਸਟ ਕੀਤਾ ਜਾਵੇਗਾ। ਇਸ ਤੋਂ ਬਾਅਦ 7 ਦਿਨਾਂ ਲਈ ਸਵੈ-ਨਿਗਰਾਨੀ ਕੀਤੀ ਜਾਵੇਗੀ।